ਹਰਿਆਣਾਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਮੁੱਖ ਮੰਤਰੀ ਮਨੋਹਰ ਲਾਲ ਨੇ ਕਰਨਾਲ ਵਿਚ ਐਡਵੋਕੇਸ ਦੇ ਨਵੇਂ ਚੈਂਬਰ ਕੰਪਲੈਕਸ ਦੀ ਰੱਖਿਆ ਨੀਂਹ ਪੱਥਰ

ਨਵੇਂ ਚੈਂਬਰ ਕੰਪਲੈਕਸ ਦੇ ਲਈ ਮੁੱਖ ਮੰਤਰੀ ਨੇ ਦਿੱਤੇ 31 ਲੱਖ ਰੁਪਏ
ਪੰਚਕੂਲਾ 14 ਜਨਵਰੀ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਐਤਵਾਰ ਨੂੰ ਕਰਨਾਲ ਵਿਚ ਐਡਵੋਕੇਟਸ ਦੇ ਲਈ ਨਵੇਂ ਚੈਂਬਰ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਇਸ ਕੰਪਲੈਕਸ ਦੇ ਫੰਡ ਵਿਚ ਆਪਣੇ ਵੱਲੋਂ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ’ਤੇ ਕਰਨਾਲ ਦੇ ਜਿਲ੍ਹਾ ਅਤੇ ਸੈਂਸ਼ਨ ਜੱਜ ਸ੍ਰੀ ਚੰਦਰ ਸ਼ੇਖਰ ਵੀ ਮੌਜੂਦ ਰਹੇ। ਉਨ੍ਹਾਂ ਨੇ ਗੁਲਦਸਤਾ ਦੇ ਕੇ ਮੁੱਖ ਮੰਤਰੀ ਮਨੋਹਰ ਲਾਲ ਦਾ ਸਵਾਗਤ ਕੀਤਾ।

ਪ੍ਰੋਗ੍ਰ੍ਰਾਮ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਟ੍ਰਾਂਸਫੋਰਟ ਡਿਪਾਰਟਮੈਂਟ ਦੀ 1 ਏਕੜ ਜਮੀਨ ਐਡਵੋਕੇਟਸ ਦੇ ਨਵੇਂ ਚੈਂਬਰ ਬਣਾਏ ਜਾਣ ਲਈ ਸਰਕਾਰ ਵੱਲੋਂ ਦਿੱਤੀ ਗਈ ਹੈ। ਇੱਥੇ 260 ਚੈਂਬਰ ਬਣਨਗੇ। ਇਸ ਨਾਲ ਕਾਫੀ ਐਡਵੋਕੇਟਸ ਨ ੂਨੂੰਾਂ ਲਾਭ ਮਿਲੇਗਾ ਹੀ ਨਾਲ ਆਮ ਜਨਤਾ ਨੂੰ ਵੀ ਲਾਭ ਮਿਲੇਗਾ। ਊਨ੍ਹਾਂ ਨੇ ਇਸ ਨਵੇਂ ਕੰਪਲੈਕਸ ਲਹੀ ਸਾਰੇ ਐਡਵੋਕੇਟਸ ਨੂੰ ਲੈ ਕੇ ਜਲਦੀ ਤੋਂ ਜਲਦੀ ਕੋਈ ਹੱਲ ਕੱਢਣ ਦਾ ਵੀ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਆਮਜਨਤਾ ਨੁੰ ਮਕਰ ਸੰਕ੍ਰਾਂਤੀ ਦੀ ਵੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਦਿਨ ਸੂਰਿਆ ਦੱਖਣ ਤੋਂ ਉੱਤਰ ਦੇ ਵੱਲ ਵੱਧਦਾ ਹੈ। ਸਾਡੇ ਜੀਵਨ ਨੂੰ ਹਨੇਰੇ ਤੋਂ ਉਜਾਲੇ ਦੇ ਵੱਲ ਲੈ ਜਾਣ ਦਾ ਦਿਨ ਹੈ। ਮੇਰੀ ਕਾਮਨਾ ਹੈ ਕਿ ਪੂਰੇ ਦੇਸ਼ ਤੇ ਸੂਬਾਵਾਸੀਆਂ ਦੇ ਜੀਵਨ ਵਿਚ ਸੁੱਖ ਤੇ ਖੁਸ਼ਹਾਲੀ ਆਉਣ।
ਪ੍ਰੋਗ੍ਰਾਮ ਵਿਚ ਬਾਰ ਏਸੋਸਇਏਸ਼ਨ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਮਨੋਹਰ ਲਾਲ ਸਮੇਤ ਹੋਰ ਮਹਿਮਾਨਾਂ ਦਾ ਗੁਲਦਸਤਾ ਦੇ ਕੇ ਸਵਾਗਤ ਤੇ ਸਮਿ੍ਰਤੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ’ਤੇ ਵਧੀਕ ਜਿਲ੍ਹਾ ਅਤੇ ਸੈਂਸ਼ਨ ਜੱਜ ਡਾ.ਸੁਸ਼ੀਲ ਗਰਗ, ਘਰੌਂਡਾ ਦੇ ਵਿਧਾਇਕ ਹਰਵਿੰਦਰ ਕਲਿਆਣ, ਭਾਜਪਾ ਜਿਲ੍ਹਾ ਪ੍ਰਧਾਨ ਯੋਗੇਂਦਰ ਰਾਣਾ, ਮੇਅਰ ਰੇਣੂ ਬਾਲਾ ਗੁਪਤਾ, ਐਸਜੀਐਮ ਸੌਂਰਭ ਖਤਰੀ, ਜੇਐਮਆਈਸੀ ਗੁਲਸ਼ਨ ਵਰਮਾ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਚੌਧਰੀ ਸਮੇਤ ਵੱਡੀ ਗਿਣਤੀ ਵਿਚ ਐਡਵੋਕੇਟਸ ਤੇ ਅਧਿਕਾਰੀ ਮੋਜੁਦ ਰਹੇ।

Leave a Reply

Your email address will not be published. Required fields are marked *