ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਕਰ ਰਿਹਾ ਵਣ ਵਿਭਾਗ ਉਲੰਘਣਾ
ਪਟਿਆਲਾ : 5 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ (ਰਜਿ: 88/11) ਪਟਿਆਲਾ ਦੇ ਨਹਿਰੂ ਪਾਰਕ ਵਿੱਚ ਇੱਕ ਵਿਸ਼ੇਸ਼ ਇਕੱਤਰਤਾ ਕਰਕੇ ਪੰਜਾਬ ਸਰਕਾਰ ਅਤੇ ਵਿੱਤ ਵਿਭਾਗ ਦੀ ਸ਼ਾਖਾ ਤੇ ਵਣ ਵਿਭਾਗ ਦੇ ਅਧਿਕਾਰੀ ਅਤੇ ਮੈਨੇਜਮੈਂਟ ਨਹੀਂ ਕਰ ਰਿਹਾ, ਤੋਹੀਨ ਮਿਤੀ 26—02—2024 ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਜੋ ਹੁਕਮ ਪਾਸ ਕੀਤੇ ਸੀ ਦਿਹਾੜੀਦਾਰ ਕਾਮਿਆਂ ਨੂੰ ਮਿਨੀਮਮ ਵੇਜਿਜ਼ ਐਕਟ ਦੇ ਰੂਲਾਂ ਅਨੁਸਾਰ ਜੋ ਦਿਹਾੜੀਦਾਰ ਕਾਮਾ 10 ਸਾਲ ਆਪਣੀ ਸੇਵਾ ਨਿਭਾ ਚੁੱਕਾ ਹੈ। ਉਸ ਕਿਰਤੀ ਨੂੰ ਬਣਦਾ ਏਰੀਅਰ ਬਕਾਇਆ ਦੇਣ ਲਈ ਹੁਕਮ ਹੋਏ ਸੀ। ਪਰ ਦੋ ਸਾਲ ਤੋਂ ਜੰਗਲਾਤ ਵਿਭਾਗ ਦੇ ਕਿਰਤੀ ਵਰਕਰਾਂ ਨੂੰ ਅੱਜ ਤੱਕ ਵੀ ਇਨਸਾਫ ਨਹੀਂ ਮਿਲਿਆ। ਜਦੋਂ ਕਿ ਵਿਭਾਗ ਦੇ ਹੋਰ ਵਣ ਮੰਡਲਾਂ ਦੇ ਵਿੱਚ ਬਣਦਾ ਏਰੀਅਰ ਬਕਾਇਆ ਜਾਰੀ ਹੋ ਚੁੱਕਾ ਹੈ। ਪਰ ਵਣ ਮੰਡਲ ਪਟਿਆਲਾ ਦੇ ਰਾਹੀਂ ਕਿਰਤੀ ਕਾਮਿਆਂ ਨੂੰ ਏਰੀਅਰ ਬਕਾਇਆ ਦੇਣ ਵਿੱਚ ਆਨਾ ਕਾਨੀ ਕੀਤੀ ਜਾ ਰਹੀ ਹੈ। ਉਸੇ ਜਨਵਰੀ 2025 ਤੋਂ ਹੁਣ ਤੱਕ ਵੱਖੋ—ਵੱਖ ਮਹੀਨਿਆਂ ਦੀਆਂ ਕੁੱਝ ਕਿਰਤੀ ਵਰਕਰਾਂ ਨੂੰ ਤਨਖਾਹਾਂ ਦੇਣ ਵਿੱਚ ਵੀ ਟਾਲ ਮਟੋਲ ਵਾਲੀ ਨੀਤੀ ਰਾਹੀ ਡੰਗ ਟਪਾਇਆ ਜਾ ਰਿਹਾ ਹੈ। ਕਈ ਕਿਰਤੀ ਕਾਮੇ ਵਿਭਾਗ ਤੋਂ ਬਹੁਤ ਨਿਰਾਸ਼ ਹਨ। ਜਿਨ੍ਹਾਂ ਨੂੰ ਇੱਕ ਸਾਲ ਤੋਂ ਵੀ ਤਨਖਾਹ ਨਹੀਂ ਦਿੱਤੀ ਗਈ। ਜਿਸ ਕਰਕੇ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ, ਦਫਤਰ ਵਣ ਮੰਡਲ ਅਫਸਰ ਪਟਿਆਲਾ ਅੱਗੇ ਮਿਤੀ 15 ਜਨਵਰੀ 2026 ਤੋਂ ਲਗਾਤਾਰ ਪੱਕਾ ਰੋਸ ਧਰਨਾ ਸ਼ੁਰੂ ਕਰੇਗੀ। ਜਿਸਦੇ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਵਿਭਾਗੀ ਮੈਨੇਜਮੈਂਟ ਦੀ ਹੋਵੇਗੀ। ਇਸ ਰੋਸ ਪ੍ਰਦਰਸ਼ਨ ਵਿੱਚ ਸਾਰੇ ਕਿਰਤੀ ਕਾਮੇ ਅਤੇ ਵਧ ਚੜ੍ਹ ਕੇ ਭਾਗ ਲੈਣਗੇ। ਇਸ ਮੌਕੇ ਸੂਬਾ ਪ੍ਰਧਾਨ ਬਲਵੀਰ ਸਿੰਘ ਮੰਡੋਲੀ, ਜਨਰਲ ਸਕੱਤਰ ਸੂਬਾ ਵੀਰ ਪਾਲ ਸਿੰਘ ਬੰਮਣਾ, ਮੇਜਰ ਸਿੰਘ ਬਹੇੜਾ, ਸੀਨੀਅਰ ਮੀਤ ਪ੍ਰਧਾਨ ਮਨਤੇਜ਼ ਸਿੰਘ ਮੋਹਾਲੀ, ਹਰਚਰਨ ਸਿੰਘ ਫ.ਗ.ਸ., ਹਰਪ੍ਰੀਤ ਸਿੰਘ ਰਾਜਪੁਰਾ, ਕੁਲਵਿੰਦਰ ਸਿੰਘ, ਲਾਜਵੰਤ ਕੌਰ ਸਮਾਣਾ ਆਦਿ ਹਾਜਰ ਸਨ।

