ਜ਼ਿਲਾ ਵਾਲੀਬਾਲ ਚੈਂਪੀਅਨਸ਼ਿਪ 1 ਤੇ 2 ਅਕਤੂਬਰ ਨੂੰ
ਪਟਿਆਲਾ, 20 ਸਤੰਬਰ (ਮਧੂਸਾਰ ਬਿਓੂਰੋ)
ਜ਼ਿਲਾ ਵਾਲੀਬਾਲ ਐਸੋਸੀਏਸ਼ਨ ਪਟਿਆਲਾ ਦੀ ਮੀਟਿੰਗ ਪ੍ਰਧਾਨ ਕਰਨਵੀਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਰਬਸੰਮਤੀ ਨਾਲ ਸਾਲ 2016-17 ਦੀ ਜ਼ਿਲਾ ਵਾਲੀਬਾਲ ਚੈਂਪੀਅਨਸ਼ਿਪ 1 ਅਕਤੂਬਰ ਅਤੇ 2 ਅਕਤੂਬਰ 2016 ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਕਰਨਵੀਰ ਸਿੰਘ ਸੰਧੂ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ ਪੋਲੋ ਗਰਾਉਂਡ ਪਟਿਆਲਾ ਵਿਖੇ ਕਰਵਾਈ ਜਾਵੇਗੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਨਰੇਸ਼ ਪਾਠਕ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ ਲੜਕੇ ਅਤੇ ਲੜਕੀਆਂ ਸੀਨੀਅਰ ਵਰਗ ਅਤੇ ਲੜਕੇ ਤੇ ਲੜਕੀਆਂ ਜੂਨੀਅਰ ਵਰਗ ਦੀਆਂ ਵਾਲੀਬਾਲ ਟੀਮਾਂ ਦੇ ਮੈਚ ਕਰਵਾਏ ਜਾਣਗੇ। ਇਸ ਚੈਂਪੀਅਨਸ਼ਿਪ ਦੇ ਜੂਨੀਅਰ ਵਰਗ ਵਿਚ ਸਿਰਫ ਉਹ ਖਿਡਾਰੀ/ਖਿਡਾਰਨਾਂ ਭਾਗ ਲੈ ਸਕਦੇ ਹਨ, ਜਿਨ੍ਹਾਂ ਦੀ ਜਨਮ ਮਿਤੀ 1.1.1999 ਤੋਂ ਬਾਅਦ ਦੀ ਹੋਵੇਗੀ ਅਤੇ ਇਸ ਚੈਂਪੀਅਨਸ਼ਿਪ ਵਿਚ ਸਿਰਫ ਉਹੀ ਖਿਡਾਰੀ/ਖਿਡਾਰਨਾਂ ਭਾਗ ਲੈ ਸਕਦੇ ਹਨ ਜੋ ਕਿ ਪਟਿਆਲਾ ਦੇ ਜੰਮਪਲ ਹੋਣ ਜਾਂ ਪਟਿਆਲਾ ਜ਼ਿਲੇ ਵਿਚ ਪੜ੍ਹਦੇ ਜਾਂ ਨੌਕਰੀ ਕਰਦੇ ਹੋਣ। ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਮਹੰਤ ਆਤਮਾ ਰਾਮ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਸਕੂਲਾਂ/ਕਾਲਜਾਂ/ਪਿੰਡਾਂ/ਕਲੱਬਾਂ ਦੀਆਂ ਟੀਮਾਂ ਭਾਗ ਲੈ ਸਕਦੀਆਂ ਹਨ। ਐਸੋਸੀਏਸ਼ਨ ਦੇ ਸਰਪ੍ਰਸਤ ਮਨਜੀਤ ਸਿੰਘ ਨਾਰੰਗ ਆਈ. ਏ. ਐਸ. ਨੇ ਕਿਹਾ ਕਿ ਇਸ ਚੈਂਪੀਅਨਸ਼ਿਪ ਦੇ ਜੇਤੂਆਂ/ਉਪ ਜੇਤੂਆਂ ਨੂੰ ਹਰ ਸਾਲ ਦੀ ਤਰ੍ਹਾਂ ਵਧੀਆ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਟੀਮਾਂ ਵਿਚ ਪੁਜ਼ੀਸ਼ਨਾਂ ਲੈਣ ਵਾਲੇ ਖਿਡਾਰੀਆਂ/ਖਿਡਾਰਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੈਂਪੀਅਨਸ਼ਿਪ ਵਿਚ ਭਾਗ ਲੈਣ ਦੀਆਂ ਚਾਹਵਾਨ ਟੀਮਾਂ ਆਪਣੀਆਂ ਐਂਟਰੀਆਂ ਟੂਰਨਾਮੈਂਟ ਡਾਇਰੈਕਟਰ ਅਤੇ ਪੋਲੋ ਗਰਾਉਂਡ ਦੇ ਵਾਲੀਬਾਲ ਕੋਚ ਹਰਚੰਦ ਸਿੰਘ ਕੋਲ 30 ਸਤੰਬਰ 2016 ਤੱਕ ਕਰਵਾ ਦੇਣ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਰਪ੍ਰਸਤ ਅਵਤਾਰ ਸਿੰਘ ਅਰੋੜਾ, ਬਲਵੀਰ ਸਿੰਘ ਬਲਿੰਗ, ਵਿਦਿਆ ਸਾਗਰ, ਕੈਸ਼ੀਅਰ ਸਤੀਸ਼ ਸ਼ਰਮਾ, ਟੈਕਨੀਕਲ ਐਡਵਾਈਜ਼ਰ ਦਲਜੀਤ ਸਿੰਘ ਚੀਫ ਕੋਚ ਐਨ. ਆਈ. ਐਸ. ਪਟਿਆਲਾ, ਜੁਆਇੰਟ ਸਕੱਤਰ ਗੁਰਮੇਲ ਸਿੰਘ, ਅਮਰ ਨਾਥ ਈ. ਟੀ. ਓ., ਸੁਖਵਿੰਦਰ ਸਿੰਘ ਸਿੱਧੂ ਇੰਸਪੈਕਟਰ, ਪਿੰ੍ਰਤਪਾਲ ਸਿੰਘ ਸੰਧੂ, ਜਗਮੇਲ ਸਿੰਘ ਸ਼ੇਰਗਿਲ, ਪ੍ਰੋ. ਸੁਖਦੇਵ ਸਿੰਘ ਬਰਾੜ, ਦੱਲ ਸਿੰਘ ਬਰਾੜ, ਮਿਸ. ਹਰਵਿੰਦਰ ਕੌਰ, ਸਤਿੰਦਰ ਸਿੰਘ ਨਾਭਾ, ਕੇਸਰ ਸਿੰਘ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ ਜਵੰਧਾ ਹਾਜ਼ਰ ਸਨ।

