ਪਟਿਆਲਾ

ਅੱਤਵਾਦੀ ਹਮਲੇ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਕੇ ਪਾਕਿਸਤਾਨ ਦਾ ਝੰਡਾ ਸਾੜਿਆ

ਪਟਿਆਲਾ 20 ਸਤੰਬਰ (ਮਧੂਸਾਰ ਬਿਓੂਰੋ)
ਉਰੀ ਚ ਹੋਏ ਅੱਤਵਾਦੀ ਹਮਲੇ ਦੇ ਖ਼ਿਲਾਫ਼ ਸਮਾਜ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਰਾਜੀਵ ਖੰਨਾ ਦੀ ਅਗਵਾਈ ਚ ਇਲਾਕੇ ਵਾਸੀਆਂ ਦੇ ਸਹਿਯੋਗ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਦਾ ਝੰਡਾ ਸਾੜਿਆਂ ਗਿਆ।

ਇਸ ਮੌਕੇ ਖੰਨਾ ਨੇ ਦੱਸਿਆ ਕਿ 1971 ਦੀ ਲੜਾਈ ਚ ਵੀ ਸਾਡੇ ਦੇਸ਼ ਦੇ ਇੰਨੇ ਜਵਾਨ ਮਾਰੇ ਗਏ ਸੀ ਜਿੰਨੇ ਵਰਤਮਾਨ ਸਮੇਂ ਦੌਰਾਨ ਅੱਤਵਾਦੀ ਹਮਲਿਆਂ ਚ ਮਾਰੇ ਜਾ ਰਹੇ ਹੈ। ਖੰਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਅੱਤਵਾਦ ਦੇ ਖ਼ਾਤਮੇ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਦੇ ਹਨ ਪਰ ਇਹ ਅੱਤਵਾਦ ਦਾ ਖ਼ਾਤਮਾ ਹੋਵੇਗਾ ਕਦੋਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅੱਤਵਾਦੀਆਂ ਖ਼ਿਲਾਫ਼ ਜਲਦ ਤੋਂ ਜਲਦ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਵਿਜੈ ਕੰਪਾਨੀ ਨੇ ਕਿਹਾ ਕਿ ਦੇਸ਼ ਚ ਹੋ ਰਹੇ ਇਹ ਹਮਲਿਆਂ ਤੇ ਕਦੋਂ ਰੋਕ ਲਗਾਈ ਜਾਏਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਚ ਕੇਂਦਰ ਸਰਕਾਰ ਨੂੰ ਰਾਜਨੀਤੀ ਛੱਡ ਕੇ ਦੇਸ਼ ਦੀ ਸੁਰੱਖਿਆ ਪ੍ਰਬੰਧਾਂ ਲਈ ਕਦਮ ਚੁੱਕਣਾ ਚਾਹੀਦਾ ਹੈ। ਇਸ ਮੌਕੇ ਸਮਾਜ ਸੇਵਾ ਸੁਸਾਇਟੀ ਦੇ ਸੁਮਿਤ ਜੈਨ, ਰਾਕੇਸ਼ ਕੰਬੋਜ, ਸੰਨ੍ਹੀ ਮਹਿਰਾ, ਦਿਨੇਸ਼ ਸ਼ਰਮਾ, ਰਿੰਪੀ, ਦਾਰਾ, ਲਾਖਾ, ਟਿੰਚੂ ਖੰਨਾ, ਤਰੁਨ, ਮੰਨੀ ਤੇ ਅਸ਼ੋਕ ਹਾਜ਼ਰ ਸੀ।

Leave a Reply

Your email address will not be published. Required fields are marked *