ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਮਲਿਕਾਰਜੁਨ ਖੜਗੇ ਨੂੰ ਬੋਲਣ ਦੀ ਮਨਜ਼ੂਰੀ ਨਾ ਮਿਲਣ ਤੇ ਰਾਜ ਸਭਾ ਤੋਂ ਵਿਰੋਧੀ ਧਿਰ ਨੇ ਕੀਤਾ ਬਾਈਕਾਟ

ਨਵੀਂ ਦਿੱਲੀ 9 ਫਰਵਰੀ (ਮਧੂਸਾਰ ਬਿਊਰੋ) ਰਾਜ ਸਭਾ ’ਚ ਸੋਮਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੂੰ ਬੋਲਣ ਦੀ ਮਨਜ਼ੂਰੀ ਨਾ ਮਿਲਣ ਦੇ ਮੁੱਦੇ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਕੀਤਾ। ਉੱਚ ਸਦਨ ’ਚ ਜਦੋਂ ਜ਼ੀਰੋ ਕਾਲ ਖ਼ਤਮ ਹੋਇਆ ਅਤੇ ਪ੍ਰਸ਼ਨਕਾਲ ਸ਼ੁਰੂ ਹੋਇਆ, ਉਦੋਂ ਕਾਂਗਰਸ ਮੈਂਬਰ ਖੜਗੇ ਨੇ ਆਪਣੀ ਗੱਲ ਰੱਖਣੀ ਚਾਹੀ। ਆਸਨ ਤੋਂ ਮਨਜ਼ੂਰੀ ਮਿਲਣ ’ਤੇ ਖੜਗੇ ਨੇ ਕਿਹਾ ਕਿ ਲੋਕ ਸਭਾ ਅਤੇ ਰਾਜ ਸਭਾ, ਇਨ੍ਹਾਂ ਦੋਵਾਂ ਸਦਨਾਂ ਨੂੰ ਮਿਲਾ ਕੇ ਸੰਸਦ ਬਣਦੀ ਹੈ ਅਤੇ ਸੰਵਿਧਾਨ ਦੀ ਪਾਲਣਾ ਸਾਰਿਆਂ ਨੇ ਕਰਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਰਾਸ਼ਟਰਪਤੀ ਦੇ ਭਾਸ਼ਣ ’ਤੇ ਲਿਆਂਦੇ ਗਏ ਧੰਨਵਾਦ ਪ੍ਰਸਤਾਵ ’ਤੇ ਬੋਲਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਸਪੀਕਰ ਸੀ.ਪੀ. ਰਾਧਾਕ੍ਰਿਸ਼ਨਨ ਨੇ ਲੋਕ ਸਭਾ ਨਾਲ ਸੰਬੰਧਤ ਇਸ ਮੁੱਦੇ ਨੂੰ ਉੱਚ ਸਦਨ ’ਚ ਚੁੱਕਣ ਦੀ ਮਨਜ਼ੂਰੀ ਨਹੀਂ ਦਿੱਤੀ ਅਤੇ ਕਿਹਾ ਕਿ ’ਉਹ (ਖੜਗੇ) ਜੋ ਕੁਝ ਵੀ ਕਹਿਣਗੇ, ਉਹ ਰਿਕਾਰਡ ’ਚ ਨਹੀਂ ਜਾਵੇਗਾ।’’
ਇਸ ਤੋਂ ਪਹਿਲਾਂ ਖੜਗੇ ਨੇ ਵਣਜ ਮੰਤਰੀ ਪੀਊਸ਼ ਗੋਇਲ ਵਲੋਂ ਪਿਛਲੇ ਹਫ਼ਤੇ ਸੰਸਦ ਸੈਸ਼ਨ ਦੌਰਾਨ ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਸਦਨ ਦੇ ਬਾਹਰ ਬਿਆਨ ਦੇਣ ਦਾ ਮੁੱਦਾ ਵੀ ਚੁੱਕਿਆ ਸੀ। ਜਦੋਂ ਸਪੀਕਰ ਨੇ ਖੜਗੇ ਨੂੰ ਬੋਲਣ ਦੀ ਮਨਜ਼ੂਰੀ ਨਹੀਂ ਦਿੱਤੀ, ਉਦੋਂ ਵਿਰੋਧੀ ਧਿਰ ਦੇ ਸਾਰੇ ਮੈਂਬਰ ਖੜ੍ਹੇ ਹੋ ਕੇ ਵਿਰੋਧ ਕਰਨ ਲੱਗੇ। ਸਪੀਕਰ ਨੇ ਪ੍ਰਸ਼ਨਕਾਲ ਦੀ ਕਾਰਵਾਈ ਅੱਗੇ ਵਧਾਈ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਆਪਣਾ ਵਿਰੋਧ ਜਾਰੀ ਰੱਖਿਆ ਅਤੇ ਬਾਅਦ ’ਚ ਸਦਨ ਤੋਂ ਬਾਈਕਾਟ ਕਰ ਦਿੱਤਾ। ਇਸ ਤੋਂ ਪਹਿਲਾਂ, ਜ਼ੀਰੋ ਕਾਲ ਸ਼ੁਰੂ ਹੋਣ ’ਤੇ ਦਰਮੁਕ ਮੈਂਬਰ ਤਿਰੂਚੀ ਸ਼ਿਵਾ ਨੇ ਕਿਹਾ ਕਿ ਉਨ੍ਹਾਂ ਨੇ ਵਿਸ਼ੇਸ਼ ਅਧਿਕਾਰ ਹਨਨ ਦਾ ਨੋਟਿਸ ਦਿੱਤਾ, ਕਿਉਂਕਿ ਸੰਸਦ ਦਾ ਸੈਸ਼ਨ ਚੱਲ ਰਿਹਾ ਹੈ ਅਤੇ ਪੀਊਸ਼ ਗੋਇਲ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਸਦਨ ਦੇ ਬਾਹਰ ਬਿਆਨ ਦਿੱਤਾ ਸੀ।

Leave a Reply

Your email address will not be published. Required fields are marked *