ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

PM Modi ਜਨਰਲ Naravane ਦੀ ਕਿਤਾਬ ਤੋਂ ਡਰ ਗਏ, ਇਸ ਲਈ ਲੋਕ ਸਭਾ ਨਹੀਂ ਆਏ: ਰਾਹੁਲ ਗਾਂਧੀ

ਕਾਂਗਰਸੀ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੋਕਤੰਤਰ ਲਈ ਦੱਸਿਆ ਮੰਦਭਾਗਾ

ਨਵੀਂ ਦਿੱਲੀ 9 ਫਰਵਰੀ (ਮਧੂਸਾਰ ਬਿਊਰੋ) ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਸਾਬਕਾ ਫੌਜ ਮੁਖੀ ਐਮ.ਐਮ. ਨਰਵਣੇ (Naravane) ਦੀ ਕਿਤਾਬ ਨਾਲ ਜੁੜੇ ਮੁੱਦਿਆਂ ਤੋਂ ਡਰ ਕੇ ਸਦਨ ਵਿੱਚ ਨਹੀਂ ਆਏ। ਰਾਹੁਲ ਨੇ ਉਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਪਿਛਲੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨੂੰ ਸੰਸਦ ਮੈਂਬਰਾਂ ਤੋਂ ਖਤਰਾ ਸੀ।
ਉਨ੍ਹਾਂ ਚੁਣੌਤੀ ਦਿੰਦਿਆਂ ਕਿਹਾ, “ਜੇਕਰ ਕਿਸੇ ਨੇ ਪ੍ਰਧਾਨ ਮੰਤਰੀ ਨੂੰ ਧਮਕੀ ਦਿੱਤੀ ਹੈ ਤਾਂ ਸਰਕਾਰ ਉਸ ਵਿਰੁੱਧ 69R ਦਰਜ ਕਰਕੇ ਉਸਨੂੰ ਗਿ੍ਰਫ਼ਤਾਰ ਕਿਉਂ ਨਹੀਂ ਕਰਦੀ?”
ਰਾਹੁਲ ਅਨੁਸਾਰ ਸਰਕਾਰ ਅਸਲ ਵਿੱਚ ਸੱਚ ਦਾ ਸਾਹਮਣਾ ਕਰਨ ਤੋਂ ਘਬਰਾ ਰਹੀ ਹੈ ਅਤੇ ਮੈਂਬਰਾਂ ’ਤੇ ਲਾਏ ਗਏ ਦੋਸ਼ ਸਿਰਫ਼ ਇੱਕ ਬਹਾਨਾ ਹਨ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਸਰਕਾਰ ਬਜਟ ਅਤੇ ਅਮਰੀਕੀ ਡੀਲ ’ਤੇ ਬਹਿਸ ਕਰਵਾਉਣ ਤੋਂ ਡਰ ਰਹੀ ਹੈ ਕਿਉਂਕਿ ਇਸ ਦਾ ਕਿਸਾਨਾਂ ’ਤੇ ਮਾੜਾ ਅਸਰ ਪਵੇਗਾ। ਉਨ੍ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਉਸ ਦਾਅਵੇ ਨੂੰ ਵੀ ਝੂਠਾ ਦੱਸਿਆ ਕਿ ਜਨਰਲ ਨਰਵਣੇ ਦੀ ਕਿਤਾਬ ਅਜੇ ਛਪੀ ਨਹੀਂ ਹੈ। ਰਾਹੁਲ ਨੇ ਕਿਹਾ, “ਕਿਤਾਬ ਛਪ ਚੁੱਕੀ ਹੈ ਅਤੇ ਸਾਡੇ ਕੋਲ ਉਸਦੀ ਕਾਪੀ ਵੀ ਹੈ।”
ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਵਾਰ-ਵਾਰ ਰੁਕਾਵਟਾਂ ਪਾ ਰਹੀ ਹੈ ਅਤੇ ਸਦਨ ਵਿੱਚ ਸਿਰਫ਼ ਸੱਤਾ ਪੱਖ ਨੂੰ ਹੀ ਬੋਲਣ ਦੀ ਆਜ਼ਾਦੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਾਂਗਰਸੀ ਸੰਸਦ ਮੈਂਬਰਾਂ ਦੀ ਮੁਅੱਤਲੀ ਅਤੇ ਲਾਏ ਗਏ ਇਲਜ਼ਾਮਾਂ ਨੂੰ ਲੋਕਤੰਤਰ ਲਈ ਮੰਦਭਾਗਾ ਦੱਸਿਆ।

Leave a Reply

Your email address will not be published. Required fields are marked *