ਮੁੱਖ ਮੰਤਰੀ ਨੇ ਰਾਜਪਾਲ ਦੇ ਭਾਸ਼ਨ ’ਤੇ ਵਿਰੋਧੀ ਧਿਰ ਨੂੰ ਦਿੱਤਾ ਕਰਾਰਾ ਜਵਾਬ
ਕਿਹਾ-ਰਾਜਪਾਲ ਦਾ ਭਾਸ਼ਨ ਵਿਕਸਿਤ ਹਰਿਆਣਾ ਦੇ ਭਵਿੱਖ ਦਾ ਰੋਡਮੈਪ d ਵੰਦੇ ਮਾਤਰਮ ’ਤੇ ਰੱਖੀ ਆਪਣੀ ਗੱਲ, ਵਿਰੋਧੀ ਧਿਰ ’ਤੇ ਚੁੱਕੇ ਸੁਆਲ
ਪੰਚਕੂਲਾ 27 ਫਰਵਰੀ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ੁਕਰਵਾਰ ਨੂੰ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਰਾਜਪਾਲ ਦੇ ਭਾਸ਼ਨ ’ਤੇ ਵਿਰੋਧੀ ਧਿਰ ਵੱਲੋਂ ਚੁੱਕੇ ਗਏ ਸੁਆਲਾਂ ਦਾ ਜਵਾਬ ਦਿੰਦੇ ਹੋਏ ਕਾਂਗਰਸ ਨੂੰ ਜਮ੍ਹ ਕੇ ਘੇਰਿਆ। ਉਨ੍ਹਾਂ ਨੇ ਦਸਿਆ ਕਿ ਰਾਜਪਾਲ ਵੱਲੋਂ 20 ਫਰਵਰੀ ਨੂੰ ਦਿੱਤਾ ਗਿਆ ਭਾਸ਼ਨ ਰਾਜ ਦੀ ਦਸ਼ਾ ਅਤੇ ਦਿਸ਼ਾਂ ਨੂੰ ਵਿਅਕਤ ਕਰਨ ਵਾਲਾ ਹੈ। ਇਹ ਭਾਸ਼ਨ ਹਰਿਆਣਾ ਦੇ ਭਵਿੱਖ ਦੀ ਰੂਪਰੇਖਾ ਪੇਸ਼ ਕਰਦਾ ਹੈ। ਇੱਕ ਅਜਿਹੇ ਹਰਿਆਣਾ ਦੀ, ਜੋ ਵਿਕਾਸ, ਸੁਸਾਸ਼ਨ, ਸਮਾਜਿਕ ਨਿਆਂ ਅਤੇ ਸਮਾਵੇਸ਼ੀ ਪ੍ਰਗਤੀ ਦੇ ਮਾਰਗ ’ਤੇ ਦਿ੍ਰੜਤਾਪੂਰਵਕ ਅਗਰਸਰ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਭਾਸ਼ਨ, ਵਿਕਸਿਤ ਹਰਿਆਣਾ ਦੇ ਸਪਸ਼ਟ ਰੋਡਮੈਪ ਨੂੰ ਦਿਖਾਉਂਦਾ ਹੈ, ਅਤੇ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦੇ ਸੰਕਲਪ ਨੂੰ ਵੀ ਦਿਖਾਉਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਲੋਕਤੰਤਰ ਦੀ ਇਹੀ ਖੂਬਸੂਰਤੀ ਹੈ ਕਿ ਇੱਥੇ ਅਸਹਿਮਤੀ ਨੂੰ ਵੀ ਸਨਮਾਨ ਮਿਲਦਾ ਹੈ, ਪਰ ਸਿਹਤਮੰਦ ਲੋਕਤੰਤਰ ਲਈ ਇਹ ਵੀ ਜਰੂਰੀ ਹੈ ਕਿ ਸਰਕਾਰ ਦੇ ਜਨਭਲਾਈ ਤੇ ਵਿਕਾਸ ਕੰਮਾਂ ਦੀ ਸ਼ਲਾਘਾ ਵੀ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਨੇ ਵਿਰੋਧੀ ਧਿਰ ਨੂੰ ਆੜੇ ਹੱਥਾਂ ਲੈਂਦੇ ਹੋਏ ਕਿਹਾ ਕਿ ਵਿਰੋਧੀ ਧਿਰ ਨੇ ਸਰਕਾਰ ਦੀ ਆਲੋਚਨਾ ਕਰਨ ਲਈ ਸਿਰਫ ਰਟੀ-ਰਟਾਈ ਗੱਲਾਂ ਬੋਲੀਆਂ ਹਨ, ਕੋਈ ਤੱਥਾਤਮਕ ਗੱਲ ਨਹੀਂ ਰੱਖੀ। ਸਰਕਾਰ ਦੇ ਭਲਾਈਕਾਰੀ ਕੰਮਾਂ ਨਾਲ ਸੂਬੇ ਦੀ ਜਨਤਾ ਪ੍ਰਭਾਵਿਤ ਹੋਈ ਅਤੇ ਸਾਨੂੰ ਲਗਾਤਾਰ ਤੀਜੀ ਵਾਰ ਜਨਸੇਵਾ ਦਾ ਮੌਕਾ ਦਿੱਤਾ।
ਵੰਦੇ ਮਾਤਰਮ ’ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਦੀ ਗੱਲ ਹੈ ਕਿ ਇਸ ਵਾਰ ਦੇ ਬਜਟ ਭਾਸ਼ਨ ਦੀ ਸ਼ੁਰੂਆਤ ਵੰਦੇ ਮਾਤਰਮ ਗੀਤ ਤੋਂ ਹੋਈ। ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਵੰਦੇ ਮਾਤਰਮ ਗੀਤ ’ਤੇ ਕੀਤੀ ਗਈ ਟੀਕਾ-ਟਿੱਪਣੀ ’ਤੇ ਮੁਖਰ ਹੁੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵੰਡੇ ਮਾਤਰਮ ਸਾਡੇ ਰਾਸ਼ਟਰ ਦੀ ਆਤਮਾ ਹੈ, ਸਾਡਾ ਸਭਿਆਚਾਰਕ ਚੇਤਨਾ ਹੈ ਅਤੇ ਸਾਡੀ ਸੁਤੰਤਰਤਾ ਦੀ ਤਪੱਸਵੀ ਯਾਤਰਾ ਦਾ ਸਮਰਣ ਹੈ। ਇਹ ਸਾਡੇ ਸੰਘਰਸ਼ ਅਤੇ ਸਵਾਭੀਮਾਨ ਨੂੰ 150 ਸਾਲ ਦੀ ਲੰਬੀ ਕਹਾਣੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਾਨੂੰ ਅਜਿਹੇ ਕਾਲਖੰਡ ਵਿੱਚ ਖੜੇ ਹਨ, ਜਦੋਂ ਰਾਸ਼ਟਰ ਆਪਣੇ ਇਤਿਹਾਸ ਦੇ ਕਈ ਗੌਰਵਸ਼ਾਲੀ ਅਧਿਆਇਆਂ ਨੂੰ ਇੱਕਠੇ ਯਾਦ ਕਰ ਰਿਹਾ ਹੈ। ਹਾਲ ਹੀ ਵਿੱਚ, ਸੰਵਿਧਾਨ ਦੇ 75 ਸਾਲ ਪੂਰੇ ਹੋਏ ਹਨ। ਦੇਸ਼ ਸਰਦਾਰ ਵਲੱਭਭਾਈ ਪਟੇਲ ਦੀ 150ਵੀਂ ਜੈਯੰਤੀ ਮਨਾ ਰਿਹਾ ਹੈ, ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜੈਯੰਤੀ ਮਨਾ ਰਿਹਾ ਹੈ ਅਤੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਸਾਲ ਨੂੰ ਸ਼ਰਧਾ ਨਮਨ ਕਰ ਚੁੱਕਾ ਹੈ। ਇੰਨ੍ਹਾਂ ਸਾਰੇ ਸਮਿ੍ਰਤੀਆਂ ਦੇ ਵਿੱਚ ਵੰਦੇ ਮਾਤਰਮ ਦੇ 150 ਸਾਲ ਸਾਨੂੰ ਇਹ ਯਾਦ ਦਿਵਾਉਂਦੇ ਹਨ ਕਿ ਭਾਰਤ ਦੀ ਆਤਮਾ ਸਿਰਫ ਰਾਜਨੀਤਿਕ ਸੁਤੰਤਰਤਾ ਨਾਲ ਨਹੀਂ, ਸਗੋ ਸਭਿਆਚਾਰਕ ਸਵਾਭੀਮਾਨ ਨਾਲ ਵੀ ਬਣੀ ਹੈ।
ਉਨ੍ਹਾਂ ਨੇ ਕਿਹਾ ਕਿ ਬੰਕਿਮ ਚੰਦਰ ਚਟੋਪਾਧਿਆਏ ਵੱਲੋਂ ਰਚਤ ਵੰਤੇ ਮਾਤਰਮ ਗਤੀ 7 ਨਵੰਬਰ, 1875 ਨੁੰ ਪਬਲਿਕ ਹੋਇਆ। ਇਸ ਦੇ ਬਾਅਦ ਵੰਦੇ ਮਾਤਰਮ ਰਾਸ਼ਟਰਭਗਤੀ, ਤਿਆਗ ਅਤੇ ਕੌਮੀ ਚੇਤਨਾ ਦਾ ਪ੍ਰਤੀਕ ਬਣ ਗਿਆ, ਜਿਸ ਨੇ ਸਾਡੇ ਆਜਾਦੀ ਦੇ ਅੰਦੋਲਨ ਦਾ ਰਸਤਾ ਮਜਬੂਤ ਕੀਤਾ। ਸਾਲ 1907 ਵਿੱਚ ਕਲਕੱਤਾ ਵਿੱਚ ਵੰਦੇ ਮਾਤਰਮ ਨਾਮ ਦਾ ਅੰਗੇ੍ਰਜੀ ਅਖਬਾਰ ਸ਼ੁਰੂ ਹੋਇਆ, ਜਿਸ ਦੇ ਸੰਪਾਦਮ ਮਹਾਰਿਸ਼ੀ ਅਰਵਿੰਦ ਸਨ। ਉਸ ਸਮੇਂ ਬਿ੍ਰਟਿਸ਼ ਸਰਕਾਰ ਨੇ ਉਸ ਨੂੰ ਸੱਭ ਤੋਂ ਖਤਰਨਾਕ ਰਾਸ਼ਟਰਵਾਦੀ ਪੱਤਰ ਮੰਨਿਆ ਅਤੇ ਸ੍ਰੀ ਅਰਵਿੰਦ ’ਤੇ ਰਾਜਦਰੋਹ ਦਾ ਮੁਕਦਮਾ ਚਲਾਉਂਦੇ ਹੋਏ ਉਨ੍ਹਾਂ ਨੂੰ ਸਜਾ ਦਿੱਤੀ। ਸਾਲ 1896 ਵਿੱਚ ਦੁਰੂਦੇਵ ਟੈਗੋਰ ਨੇ ਪਹਿਲੀ ਵਾਰ ਕਾਂਗਰਸ ਦੇ ਅਧਿਵੇਸ਼ਨ ਵਿੱਚ ਵੰਦੇ ਮਾਤਰਮ ਨੂੰ ਸਾਰਵਜਨਿਕ ਗਾਇਆ।
ਉਨ੍ਹਾਂ ਨੇ ਕਿਹਾ ਕਿ ਸਾਲ 1905 ਵਿੱਚ ਵਾਰਾਣਸੀ ਅਧਿਵੇਸ਼ਨ ਵਿੱਚ ਮਹਾਨ ਕਵਿੱਤਰੀ ਸਰਲਾ ਦੇਵੀ ਚੌਧਰਾਣੀ ਨੇ ਪੂਰਾ ਵੰਦੇ ਮਾਤਰਮ ਦਾ ਗਾਨ ਕੀਤਾ। ਗੁਲਾਮੀ ਦੇ ਕਾਲਖੰਡ ਦੌਰਾਨ ਜਦੋਂ ਸਾਲ 1936 ਦੇ ਬਰਲਿਨ ਓਲੰਪਿਕ ਵਿੱਚ ਸਾਡੀ ਹਾਕੀ ਟੀਮ ਨੇ ਗੋਲਡ ਮੈਡਲ ਜਿੱਤਿਆ, ਉਦੋਂ ਵੀ ਭਾਵਪੂਰਣ ਢੰਗ ਨਾਲ ਵੰਦੇ ਮਾਤਰਮ ਦਾ ਗਾਨ ਕੀਤਾ ਗਿਆ। 15 ਅਗਸਤ, 1947 ਵਿੱਚ ਜਦੋਂ ਦੇਸ਼ ਆਜਾਦ ਹੋਇਆ ਉਦੋਂ ਸਵੇਰੇ ਸਾਢੇ 6 ਵਜੇ ਸਰਦਾਰ ਪਟੇਲ ਦੀ ਅਪੀਲ ’ਤੇ ਪੰਡਿਤ ਓਂਕਾਰਨਾਥ ਠਾਕੁਰ ਨੇ ਆਕਾਸ਼ਵਾਣੀ ਨਾਲ ਆਪਣੇ ਮਧੁਰ ਆਵਾਜ ਵਿੱਚ ਵੰਦੇ ਮਾਤਰਮ ਦਾ ਗਾਨ ਕਰ ਦੇਸ਼ ਨੂੰ ਭਾਵੁਕ ਕਰ ਦਿੱਤਾ। ਮੁੱਖ ਮੰਤਰੀ ਨੇ ਸਦਨ ਨੂੰ ਦਸਿਆ ਕਿ 24 ਜਨਵਰੀ, 1950 ਨੂੰ ਸੰਵਿਧਾਨ ਸਭਾ ਦੀ ਆਖੀਰੀ ਮੀÇਅੰਗ ਵਿੱਚ ਵੰਦੇ ਮਾਤਰਮ ਨੂੰ ਰਾਸ਼ਟਰਗਾਨ ਦੇ ਬਰਾਬਰ ਸਨਮਾਨ ਦਿੰਦੇ ਹੋਏ ਕੌਮੀ ਗੀਤ ਐਲਾਨ ਕੀਤਾ Çਅਗਾ। ਉਨ੍ਹਾਂ ਨੈ ਕਿਹਾ ਕਿ ਵੰਦੇ ਮਾਤਰਮ ਦੀ ਯਾਤਰਾ ਜਿਨ੍ਹੀ ਗੌਰਵਪੂਰਣ ਹੈ, ਉਨ੍ਹੀ ਹੀ ਸੰਘਰਸ਼ਪੂਰਵ ਵੀ ਰਹੀ ਹੈ। ਜਦੋਂ ਵੰਦੇ ਮਾਤਰਮ ਦੇ 50 ਸਾਲ ਪੂਰੇ ਹੋਏ, ਉਦੋ ਭਾਰਤ ਗੁਲਾਮੀ ਦੀ ਜੰਜੀਰਾਂ ਵਿੱਚ ਜਕੜਿਆ ਹੋਇਆ ਸੀ। ਜਦੋਂ ਇਸ ਦੇ 100 ਸਾਲ ਪੂਰੇ ਹੋਏ, ਉਦੋਂ ਦੇਸ਼ ਐਮਰਜੈਂਸੀ ਦੀ ਜੰਜੀਰਾਂ ਵਿੱਚ ਬੰਧਿਆ ਹੋਇਆ ਸੀ ਅਤੇ ਲੋਕ ਤੰਤਰ ਦਾ ਗਲਾ ਘੋਟਿਆ ਜਾ ਰਿਹਾ ਸੀ। ਇਹ ਇਤਿਹਾਸ ਦਾ ਮੰਦਭਾਗੀ ਸੰਯੋਗ ਹੈ ਕਿ ਜਿਸ ਮੰਤਰ ਨੈ ਦੇਸ਼ ਨੂੰ ਸੁਤੰਤਰਤਾ ਦੀ ਊਰਜਾ ਦਿੱਤੀ, ਉਸੀ ਦੇ 100 ਸਾਲ ਪੂਰੇ ਹੋਣ ’ਤੇ ਦੇਸ਼ ਨੇ ਲੋਕਤਾਂਤਰਿਕ ਮੁੱਲਾਂ ਦੇ ਹਨਨ ਦਾ ਇੱਕ ਕਾਲਾ ਅਧਿਆਏ ਦੇਖਿਆ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ, ਜਦੋਂ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋ ਰਹੇ ਹਨ, ਇਹ ਮੌਕਾ ਉਸ ਗੌਰਵ ਨੂੰ ਮੁੜ ਸਥਾਪਿਤ ਕਰਨ ਦਾ ਹੈ। ਉਸ ਚੇਤਨਾ ਨੂੰ ਫਿਰ ਤੋਂ ਜਾਗ੍ਰਤ ਕਰਨ ਦਾ ਹੈ ਅਤੇ ਇਹ ਸੰਕਲਪ ਦੋਹਰਾਉਣ ਦਾ ਹੈ ਕਿ ਭਾਰਤ ਕਦੀ ਵੀ ਆਪਣੇ ਮੁੱਲਾਂ ਨਾਲ ਸਮਝੌਤਾ ਨਹੀਂ ਕਰੇਗਾ। ਜੇਕਰ ਵੰਦੇ ਮਾਤਰਮ ਦੀ ਭਾਵਨਾ ਨਾ ਹੁੰਦੀ, ਤਾਂ ਅੱਜ ਅਸੀਂ ਜਨਪ੍ਰਤੀਨਿਧੀ ਵਜੋ ਇਸ ਸਦਨ ਵਿੱਚ ਬੈਠੇ ਹੁੰਦੇ।
ਮੁੱਖ ਮੰਤਰੀ ਨੇ ਕਿਹਾ ਕਿ ਸਦਨ ਵਿੱਚ ਵੰਦੇ ਮਾਤਰਮ ਦੀ ਉਸ ਭਾਵਨਾ ਨੂੰ ਯਾਦ ਕਰਨਾ ਬਹੁਤ ਜਰੂਰੀ ਹੈ, ਜਿਸ ਨੂੰ ਖੁਦ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਸ਼ਬਦ ਦਿੱਤੇ ਸਨ। ਦੱਖਣ ਅਫਰੀਕਾ ਤੋਂ ਪ੍ਰਕਾਸ਼ਿਤ ਹਫਤਾਵਾਰ ਮੈਗਜਜੀਨ ਇੰਡੀਅਨ ਓਪੀਨਿਅਨ ਵਿੱਚ 2 ਦਸੰਬਰ, 1905 ਨੂੰ ਗਾਂਧੀ ਜੀ ਨੇ ਲਿਖਿਆ ਸੀ ਕਿ ਬੰਕਿਮ ਚੰਦਰ ਚੱਟੋਪਾਧਿਆਏ ਵੱਲੋਂ ਰਚਿਤ ਵੰਦੇ ਮਾਤਰਮ ਪੂਰੇ ਬੰਗਾਲ ਵਿੱਚ ਸਵਦੇਸ਼ ਅੰਦੋਲਨ ਦੀ ਆਤਮਾ ਬਣ ਚੁੱਕਾ ਹੈ। ਲੱਖਾਂ ਲੋਕ ਇੱਕ ਆਵਾਜ ਵਿੱਚ ਸਭਾਵਾਂ ਵਿੱਚ ਇਸ ਗੀਤ ਨੂੰ ਗਾ ਰਹੇ ਹਨ, ਇਸ ਤੋਂ ਲੱਗ ਰਿਹਾ ਹੈ ਕਿ ਵੰਦੇ ਮਾਤਰਮ ਸਾਡਾ ਰਾਸ਼ਟਰੀ ਗਾਨ ਬਣ ਗਿਆ ਹੈ।

