ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਵਿਚ “ਕੰਪਿਊਟਰ ਵਿਜ਼ਨ” ਤੇ ਵਰਕਸ਼ਾਪ
ਫਤਿਹਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਵਿਚ “ਕੰਪਿਊਟਰ ਵਿਜ਼ਨ” ਤੇ ਇੱਕ ਵਰਕਸ਼ਾਪ” ਦਾ ਆਯੋਜਨ ਕੀਤਾ ਗਿਆ । ਸ਼੍ਰੀ ਆਸ਼ੀਸ਼ ਜਲੋਟਾ (ਸੀ.ਈ.ਓ., ਅੰਸ਼ ਇਨਫੋਟੈਕ ਅਤੇ ਸੀ.ਐੱਫ.ਓ., ਅਸ਼ਰਿਥ ਕੰਸਲਟਿੰਗ ਪ੍ਰਾਈਵੇਟ ਲਿਮਟਿਡ), ਸ਼੍ਰੀ ਅੰਸ਼ੂ ਅਨੇਜਾ (ਐੱਮ.ਡੀ., ਅੰਸ਼ ਇਨਫੋਟੈਕ) , ਮਿਸ ਗੁਲਾਬਦੀਪ ਕੌਰ (ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਮਾਹਰ) ਅਤੇ ਮਿਸ ਸ੍ਰਿਸ਼ਟੀ (ਮਸ਼ੀਨ ਲਰਨਿੰਗ ਮਾਹਰ ਅਤੇ ਫੁੱਲ ਸਟੈਕ ਡਿਵੈਲਪਰ) ਈਵੈਂਟ ਦੇ ਬੁਲਾਰੇ ਸਨ। ਇਸ ਵਰਕਸ਼ਾਪ ਦੌਰਾਨ ਵੱਖ ਵੱਖ ਮਾਹਿਰਾਂ ਵੱਲੋਂ ਆਈਟੀ ਦੇ ਖੇਤਰ ਵਿਚ ਵਿਦਿਆਰਥੀ ਕਿਵੇਂ ਆਪਣੇ ਹੁਨਰ ਨੂੰ ਅਪਡੇਟ ਕਰ ਸਕਦੇ ਹਨ ਬਾਰੇ ਜਾਣੂ ਕਰਵਾਇਆ ਗਿਆ। ਉਹਨਾਂ ਨੂੰ ਪ੍ਰੈਕਟੀਕਲ ਸੈਸ਼ਨਾਂ ਦੇ ਨਾਲ ਕੰਪਿਊਟਰ ਵਿਜ਼ਨ ਦੇ ਭਾਗਾਂ , ਵਰਤੋਂ ਅਤੇ ਵੱਖ-ਵੱਖ ਐਪਲੀਕੇਸ਼ਨਾਂ ਨਾਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ।
ਡਾ. ਜਤਿੰਦਰ ਸਿੰਘ ਸੈਣੀ, ਮੁਖੀ, ਸੀ.ਐਸ.ਈ. ਵਿਭਾਗ ਨੇ ਕੰਪਿਊਟਰ ਵਿਜ਼ਨ ਲਈ ਲੋੜੀਂਦੀਆਂ ਸ਼ਰਤਾਂ ਅਤੇ ਹੁਨਰਾਂ ਬਾਰੇ ਦੱਸਿਆ। ਕਾਲਜ ਪ੍ਰਿੰਸੀਪਲ, ਡਾ ਲਖਵੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਵਰਕਸ਼ਾਪ ਵਿਚ ਕੁੱਲ 70 ਵਿਦਿਆਰਥੀਆਂ ਨੇ ਲਾਭ ਲਿਆ ਹੈ ਅਤੇ ਉਨ੍ਹਾਂ ਪ੍ਰੋ. ਸੰਦੀਪ ਕੌਰ ਢਾਂਡਾ, ਸਿਖਲਾਈ ਕੋਆਰਡੀਨੇਟਰ, ਸੀ.ਐਸ.ਈ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਅਜਿਹੀਆਂ ਵਰਕਸ਼ਾਪ ਵਿਦਿਆਰਥੀਆਂ ਦੀ ਪਲੇਸਮੇਂਟ ਲਈ ਬਹੁਤ ਲਾਹੇਵੰਦ ਹੁੰਦੀਆਂ ਹਨ ਅਤੇ ਆਉਣ ਵਾਲ਼ੇ ਸਮੇਂ ਵਿਚ ਹੋਰ ਵਰਕਸ਼ਾਪ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਵਰਕਸ਼ਾਪ ਦੌਰਾਨ ਪ੍ਰੋ: ਰੁਪਿੰਦਰ ਕੌਰ, ਪ੍ਰੋ: ਬਲਪ੍ਰੀਤ ਕੌਰ, ਪ੍ਰੋ. ਮਨਪ੍ਰੀਤ ਕੌਰ ਅਤੇ ਪ੍ਰੋ.ਅੰਕਿਤਾ ਪੁਰੀ ਵੀ ਹਾਜ਼ਰ ਸਨ।

