ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਰਾਹੁਲ ਗਾਂਧੀ ਨੇ ਤੇਲ ਤੇ ਗੈਸ ਦੀ ਕਿੱਲਤ ਨੂੰ ਲੈ ਕੇ ਘੇਰੀ ਸਰਕਾਰ, ਲੋਕ ਸਭਾ ’ਚ ਗਰਮਾਇਆ ਮਾਹੌਲ

ਨਵੀਂ ਦਿੱਲੀ 12 ਮਾਰਚ (ਮਧੂਸਾਰ ਬਿਊਰੋ) ਲੋਕ ਸਭਾ ਵਿੱਚ ਅੱਜ ਊਰਜਾ ਸੁਰੱਖਿਆ ਅਤੇ ਈਰਾਨ-ਇਜ਼ਰਾਈਲ ਜੰਗ ਦੇ ਪ੍ਰਭਾਵਾਂ ਨੂੰ ਲੈ ਕੇ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਸਵਾਲ ਚੁੱਕਿਆ ਕਿ ਕੀ ਭਾਰਤ ਹੁਣ ਅਮਰੀਕਾ ਦੇ ਕਹਿਣ ’ਤੇ ਤੇਲ ਖਰੀਦੇਗਾ?
ਰਾਹੁਲ ਨੇ ਚੇਤਾਵਨੀ ਦਿੱਤੀ ਕਿ ਦੇਸ਼ ਵਿੱਚ ਗੈਸ ਦੀ ਭਾਰੀ ਕਿੱਲਤ ਹੋ ਰਹੀ ਹੈ, ਜਿਸ ਕਾਰਨ ਹੋਟਲ ਅਤੇ ਰੈਸਟੋਰੈਂਟ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਗਏ ਹਨ। ਕੀ ਅਮਰੀਕਾ ਤੈਅ ਕਰੇਗਾ ਸਾਡੇ ਰੂਸ ਨਾਲ ਸਬੰਧ? ਰਾਹੁਲ ਗਾਂਧੀ ਨੇ ਸਦਨ ਵਿੱਚ ਬੋਲਦਿਆਂ ਕਿਹਾ ਕਿ ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦੇ ਨਤੀਜੇ ਬਹੁਤ ਗੰਭੀਰ ਹੋਣਗੇ।
ਉਨ੍ਹਾਂ ਕਿਹਾ ਕਿ ‘ਸਟ੍ਰੇਟ ਆਫ ਹਾਰਮੁਜ਼’ ਬੰਦ ਹੋਣ ਕਾਰਨ ਦੁਨੀਆ ਦੀ 20 ਫੀਸਦੀ ਤੇਲ ਸਪਲਾਈ ਪ੍ਰਭਾਵਿਤ ਹੋਈ ਹੈ। ਰਾਹੁਲ ਨੇ ਸਵਾਲ ਕੀਤਾ, ÷ਕੀ ਅਮਰੀਕਾ ਤੈਅ ਕਰੇਗਾ ਕਿ ਅਸੀਂ ਰੂਸ ਤੋਂ ਤੇਲ ਖਰੀਦਣਾ ਹੈ ਜਾਂ ਨਹੀਂ? ਸਾਡੇ ਸਬੰਧ ਕਿਸ ਦੇਸ਼ ਨਾਲ ਕਿਵੇਂ ਹੋਣਗੇ, ਕੀ ਇਹ ਫੈਸਲਾ ਅਮਰੀਕਾ ਲਵੇਗਾ?÷
’ਐਪਸਟਾਈਨ’ ਦਾ ਜ਼ਿਕਰ ਹੁੰਦੇ ਹੀ ਸਦਨ ’ਚ ਹੰਗਾਮਾ ਭਾਸ਼ਣ ਦੌਰਾਨ ਜਦੋਂ ਰਾਹੁਲ ਗਾਂਧੀ ਨੇ ਪੈਟਰੋਲੀਅਮ ਮੰਤਰੀ ਦਾ ਨਾਂ ਲੈਂਦਿਆਂ ’ਐਪਸਟਾਈਨ’ (5) ਦੇ ਮਿੱਤਰ ਹੋਣ ਦਾ ਜ਼ਿਕਰ ਕੀਤਾ, ਤਾਂ ਸਦਨ ਵਿੱਚ ਜ਼ਬਰਦਸਤ ਹੰਗਾਮਾ ਸ਼ੁਰੂ ਹੋ ਗਿਆ। ਸਪੀਕਰ ਨੇ ਰਾਹੁਲ ਨੂੰ ਟੋਕਦਿਆਂ ਸਿਰਫ਼ ਉਸੇ ਵਿਸ਼ੇ ’ਤੇ ਬੋਲਣ ਦੀ ਹਦਾਇਤ ਦਿੱਤੀ ਜਿਸ ਲਈ ਨੋਟਿਸ ਦਿੱਤਾ ਗਿਆ ਸੀ।
’ਦੇਸ਼ ਕੋਲ ਭਰਪੂਰ ਤੇਲ ਤੇ ਡੀਜ਼ਲ’ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਰਾਹੁਲ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਭਾਰਤ ਇਸ ਸਮੇਂ 40 ਦੇਸ਼ਾਂ ਤੋਂ ਕੱਚਾ ਤੇਲ ਖਰੀਦ ਰਿਹਾ ਹੈ ਅਤੇ ਦੇਸ਼ ਦੀ ਸਥਿਤੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਦੇਸ਼ ਵਿੱਚ ਡੀਜ਼ਲ ਅਤੇ ਪੈਟਰੋਲ ਦੀ ਕੋਈ ਦਿੱਕਤ ਨਹੀਂ ਹੈ।

Leave a Reply

Your email address will not be published. Required fields are marked *