ਡਿਪਟੀ ਉਪ ਮੁੱਖ ਮੰਤਰੀ ਨੂੰ ਅਧਿਆਪਕਾਂ ਦਾ ਵਫ਼ਦ ਮਿਲਿਆ
ਗ੍ਰਹਿ ਮੰਤਰੀ ਨੇ ਦਿੱਤਾ ਮੰਗਾਂ ਮੰਨਣ ਦਾ ਭਰੋਸਾ
ਪਅਿਆਲਾ 25 ਨਵੰਬਰ (ਮਧੂਸਾਰ ਬਿਊਰੋ) ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਜਾਰੀ ਹੈ, ਜਿਸ ਦੇ ਚੱਲਦਿਆਂ ਅੱਜ ਐਨਐਸਕਿਆਊਐਫ ਦਾ ਵਫ਼ਦ ਸਰਕਾਰ ਦੇ ਗ੍ਰਹਿ ਮੰਤਰੀ ਅਤੇ ਡਿਪਟੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲਿਆ।

ਇਸ ਮੌਕੇ ਅਧਿਆਪਕ ਆਗੂਆਂ ਨੇ ਜਾਣਕਾਰੀ ਦਿੱਤੀ ਕਿ 169 ਦਿਨਾਂ ਤੋਂ ਅਧਿਆਪਕ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਇਹ ਮੰਗਾਂ ਵੀ ਜਾਇਜ਼ ਹਨ। ਆਗੂਆਂ ਨੇ ਦੱਸਿਆ ਕਿ ਜੇ ਸਰਕਾਰ ਉਨਾਂ ਨੂੰ ਰੈਗੂਲਰ ਕਰਦੀ ਹੈ ਤਾਂ ਪੰਜਾਬ ਸਰਕਾਰ ਦਾ 6 ਕਰੋੜ 40 ਲੱਖ ਰੁਪਇਆ ਬੱਚਦਾ ਹੈ। ਇਸ ਮੌਕੇ ਡਿਪਟੀ ਸੁਖਜਿੰਦਰ ਰੰਧਾਵਾ ਵਲੋਂ ਭਰੋਸਾ ਦਿੰਦੇ ਹੋਏ ਕਿਹਾ ਗਿਆ ਕਿ ਸਵੇਰੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਪੰਜਾਬ ਪ੍ਰਗਟ ਸਿੰਘ ਨੂੰ ਮਿਲਣ ਦਾ ਪ੍ਰੋਗਰਾਮ ਹੈ ਮੈਂ ਪੁਰਜੋਰ ਉਹਨਾਂ ਨੂੰ ਤੁਹਾਡੀਆਂ ਮੰਗਾਂ ਦੇ ਹੱਲ ਕਰਨ ਬਾਰੇ ਕਹਾਂਗਾ ਅਤੇ ਤੁਹਾਡੇ ਧਰਨੇ ਤੇ ਆਕੇ ਸਮਾਪਤੀ ਬਾਰੇ ਵੀ ਕਹਾਂਗਾ। ਇਸ ਮੌਕੇ ਮੈਡਮ ਮਮਤਾ ਜੀ ਪਟਿਆਲਾ ਅਤੇ ਮੈਡਮ ਕਮਲ ਜੀ ਫਤਿਹਗੜ੍ਹ ਸਾਹਿਬ ਅਤੇ ਸਮੂਹ ਪਟਿਆਲਾ ਅਧਿਆਪਕ ਅਤੇ ਮੋਗਾ ਤੋਂ ਅਧਿਆਪਕ ਸਾਥੀ ਮੌਜੂਦ ਸਨ।

