8ਵੇਂ ਟੌਹੜਾ ਕਬੱਡੀ ਕੱਪ ਦਾ ਪੋਸਟਰ ਜਾਰੀ
ਪਟਿਆਲਾ 22 ਸਤੰਬਰ (ਮਧੂਸਾਰ ਬਿਊਰੋ) ਪੰਜਾਬ ਦੇ ਪ੍ਰਮੁੱਖ ਟੂਰਨਾਮੈਂਟ ‘ਚੋ ਮੰਨਿਆ ਜਾਂਦਾ 8ਵਾਂ ਟੌਹੜਾ ਕਬੱਡੀ ਕੱਪ,ਜੋ ਕਿ 26 ਤੇ 27 ਸਤੰਬਰ ਨੂੰ ਪਿੰਡ ਟੌਹੜਾ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਦਾ ਪੋਸਟਰ ਜਾਰੀ ਕਰਦਿਆਂ ਉਪ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਾਂ ਖੇਡ ਕਬੱਡੀ ਨੂੰ ਪ੍ਰਫੱਲਿਤ ਕਰਨ ਵਿਚ ਪੰਥ ਰਤਨ ਜਥੇਦਾਰ ਟੌਹੜਾ ਚੈਰੀਟੇਬਲ ਦਾ ਵਡਮੁੱਲਾ ਯੋਗਦਾਨ ਹੈ।
ਉਨਾਂ ਕਿਹਾ ਕਿ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਹੇਠ ਕਰਵਾਏ ਜਾਂਦੇ ਸਾਲਾਨਾ ਕਬੱਡੀ ਖੇਡ ਟੂਰਨਾਮੈਟ ਮੌਕੇ ਜਿੱਥੇ ਚੋਟੀ ਦੇ ਨਾਮਵਰ ਖਿਡਾਰੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ,ਉਥੇ ਖਿਡਾਰੀਆਂ ਲਈ ਵੱਡੇ ਪੱਧਰ ਦੇ ਇਨਾਮ ਵੀ ਦਿੱਤੇ ਜਾਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਾਂ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ।
ਇਸ ਮੌਕੇ ਟੱਰਸਟ ਦੇ ਪ੍ਰਧਾਨ ਤੇ ਸ੍ਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਦੱਸਿਆ ਕਿ ਇਸ ਟੂਰਨਾਮੈਟ ਦੌਰਾਨ ਪਹਿਲੇ ਨੰਬਰ ‘ਤੇ ਆਉਣ ਵਾਲੀ ਟੀਮ ਨੂੰ ਇੱਕ ਲੱਖ ਰੁਪਏ,ਸੈਕਿੰਡ ਨੂੰ 75 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਬੈਸਟ ਰੇਡਰ ਤੇ ਜਾਫੀ ਨੂੰ 21ਤੋਂ 22 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਮੌਕੇ ਜਗਦੀਸ਼ ਕੁਮਾਰ ਜੱਗਾ ਪ੍ਰਧਾਨ ਸਰਕਲ ਰਾਜਪੁਰਾ, ਜੀਤ ਰਾਮ ਦੁਲੱਦੀ ਉਘੇ ਸਮਾਜ ਸੇਵਕ,ਨਿਰਪਾਲ ਸਿੰਘ ਟਿਵਾਣਾ, ਜਥੇਦਾਰ ਰਣਧੀਰ ਸਿੰਘ ਢੀਂਡਸਾ, ਕਰਨੈਲ ਸਿੰਘ ਮਟੋਰੜਾ ਬਲਾਕ ਸੰਮਤੀ ਮੈਂਬਰ ਜਥੇ.ਬਚਨ ਸਿੰਘ ਮਟੋਰੜਾ, ਮੰਿਹੰਗਾ ਸਿੰਘ ਭੜੀ, ਮਲਕੀਤ ਸਿੰਘ ਵਜੀਦੜੀ, ਬਲਵਿੰਦਰ ਸਿੰਘ ਮਾਨ,ਰਣਜੀਤ ਸਿੰਘ ਢੀਂਡਸਾ ਸਮਾਜ ਸੇਵਕ,ਜੱਸਾ ਖੋਖ ਯੂਥ ਆਗੂ, ਮਾਸਟਰ ਜਸਪਾਲ ਸਿੰਘ ਧਾਰੋਕੀ, ਬਬਲੀ ਨਾਭਾ,ਸੁੱਖੀ ਇੱਛੇਵਾਲ, ਜਸਵੰਤ ਸਿੰਘ ਅਕੌਤ, ਜਗਤਾਰ ਸਿੰਘ ਮਾਜਰੀ ਅਕਾਲੀਆਂ ਵੀ ਹਾਜ਼ਰ ਸਨ।

