ਪਟਿਆਲਾ

ਯੂਥ ਐਂਡ ਸਪੋਰਟਸ ਕਲੱਬਜ਼ ਸੈੱਲ 2017 ਚੋਣਾਂ ‘ਚ ਨਿਭਾਵੇਗਾ ਅਹਿਮ ਰੋਲ : ਪ੍ਰਨੀਤ ਕੌਰ

ਨਵ-ਨਿਯੁਕਤ ਅਹੁਦੇਦਾਰਾਂ ਨੂੰ ਪ੍ਰਦਾਨ ਕੀਤੇ ਨਿਯੁਕਤੀ ਪੱਤਰ
ਪਟਿਆਲਾ, 23 ਸਤੰਬਰ (ਮਧੂਸਾਰ ਬਿਊਰੋ)
ਯੂਥ ਐਂਡ ਸਪੋਰਟਸ ਕਲੱਬਜ਼ ਸੈੱਲ ਪੰਜਾਬ ਦੇ ਚੇਅਰਮੈਨ ਸੰਜੇਇੰਦਰ ਸਿੰਘ ਬਨੀ ਚੈਹਿਲ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਵਿਚ ਨੌਜਵਾਨਾਂ ਨੇ ਮੋਤੀ ਮਹਿਲ ਪਟਿਆਲਾ ਵਿਖੇ ਮਹਾਰਾਣੀ ਪ੍ਰਨੀਤ ਕੌਰ ਸਾਬਕਾ ਵਿਦੇਸ਼ ਮੰਤਰੀ ਭਾਰਤ ਸਰਕਾਰ ਅਤੇ ਐਮ.ਐਲ.ਏ ਪਟਿਆਲਾ ਸ਼ਹਿਰੀ ਨਾਲ ਮੀਟਿੰਗ ਕੀਤੀ ਗਈ।

ਇਸ ਮੌਕੇ ਪਰਮਿੰਦਰ ਭਲਵਾਨ ਕੌਮੀ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ, ਗੋਲਡੀ ਨਿਜਾਮਨੀਵਾਲਾ ਵਾਈਸ ਚੇਅਰਮੈਨ, ਮਨਿੰਦਰ ਚੈਹਿਲ ਵਾਇਸ ਚੇਅਰਮੈਨ, ਅਮਨੀਤ ਹਰੀਕਾ ਵਾਈਸ ਚੇਅਰਮੈਨ
ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਮਹਾਰਾਣੀ ਪ੍ਰਨੀਤ ਕੌਰ ਨੇ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਯੂਥ ਐਂਡ ਸਪੋਰਟਸ ਕਲੱਬਜ਼ ਸੈੱਲ ਪੰਜਾਬ ਚੇਅਰਮੈਨ ਬਨੀ ਚੈਹਿਲ ਦੀ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਬਹੁਤ
ਹੀ ਸ਼ਲਾਘਾਯੋਗ ਕਾਰਜ ਕਰ ਰਿਹਾ ਹੈ। ਇਹ ਸੈਲ ਜਿਥੇ ਨੌਜਵਾਨਾਂ ਨੂੰ ਸਮਾਜ ਸੇਵਾ ਨਾਲ ਜੋੜਦਾ ਹੈ, ਉਥੇ ਹੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਕੀਤੇ ਕੰਮਾਂ ਬਾਰੇ ਵੀ ਨੌਜਵਾਨਾਂ ਨੂੰ ਜਾਗਰੂਕ ਕਰ ਰਿਹਾ ਹੈ ਅਤੇ ਕਈ ਹੋਰ ਵਿਕਾਸ ਕਾਰਜ ਕਾਂਗਰਸ ਮੌਕੇ ਹੋਏ। ਇਸ ਮੌਕੇ ਬਨੀ ਚੈਹਿਲ ਕਿਹਾ ਕਿ 2017 ਦੀਆਂ ਚੋਣਾਂ ਵਿਚ ਯੂਥ ਸਪੋਰਟਸ ਕਲੱਬਜ਼ ਸੈੱਲ ਅਹਿਮ ਯੋਗਦਾਨ ਪਾਵੇਗਾ। ਉਨ੍ਹਾਂ ਕਿਹਾ ਕਿ ਸੈਲ ਵਲੋਂ ਨਸ਼ਿਆਂ ਦੇ ਵੱਗਦੇ ਛੇਵੇਂ ਦਰਿਆ ਵਿਰੁੱਧ ਪਿੰਡ-ਪਿੰਡ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਦੀ ਜਵੀ ਅਤੇ ਕਿਸਾਨੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਯੂਥ ਐਂਡ ਸਪੋਰਟਸ ਕਲੱਬ ਸੈਲ ਵੱਲੋਂ ਵੱਖ-ਵੱਖ ਅਹੁਦਿਆਂ ਦੇ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਗਏ। ਯੁਵਰਾਜ ਸਿੰਘ ਕੋ-ਚੇਅਰਮੈਨ ਪਟਿਆਲਾ ਸ਼ਹਿਰੀ, ਇੰਦਰਪਾਲ ਸਿੰਘ ਚੇਅਰਮੈਨ ਹਲਕਾ ਸਮਾਣਾ, ਮਨਿੰਦਰ
ਸਿੰਘ ਜਰਨਲ ਸਕੱਤਰ ਪੰਜਾਬ, ਹਰਵਿੰਦਰ ਸਿੰਘ ਜਰਨਲ ਸਕੱਤਰ ਪੰਜਾਬ, ਸਵਰਨਜੀਤ ਸਿੰਘ ਜਰਨਲ ਸਕੱਤਰ ਪੰਜਾਬ, ਗੁਰਜੀਤ ਸਿੰਘ ਜਰਨਲ ਸਕੱਤਰ ਪੰਜਾਬ, ਸਵਿੰਦਰ ਸਿੰਘ ਜਰਨਲ ਸਕੱਤਰ ਪੰਜਾਬ, ਗੁਰਧਿਆਨ ਸਿੰਘ ਜਰਨਲ ਸਕੱਤਰ ਪੰਜਾਬ, ਭੁਪਿੰਦਰ ਸਿੰਘ ਕੋ ਚੇਅਰਮੈਨ ਹਲਕਾ ਤਲਵੰਡੀ ਸਾਬੋ, ਮੱਖਣ ਸਿੰਘ ਚੇਅਰਮੈਨ ਹਲਕਾ ਗੁਰੂ ਸਹਾਏ, ਕਰਮਜੀਤ ਸਿੰਘ ਚੇਅਰਮੈਨ ਹਲਕਾ ਫਿਰੋਜ਼ਪੁਰ ਦਿਹਾਤੀ, ਵਿਪਨ ਥਿੰਦ ਜਰਨਲ ਸਕੱਤਰ ਪੰਜਾਬ, ਸਤਿਗੁਰੂ ਸਿੰਘ ਜਰਨਲ ਸਕੱਤਰ ਪੰਜਾਬ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਸਮੀਰ ਜਨਰਲ ਸਕੱਤਰ ਪੰਜਾਬ, ਤਰਸੇਮ ਝੰਡੀ, ਮੱਖਣ ਰੋਂਗਲਾ, ਹਰਵਿੰਦਰ ਚਲੈਲਾ, ਲੱਕੀ ਹਰਦਾਸਪੁਰ, ਸਵਰਨ ਰੋੜੇਵਾਲ ਅਤੇ ਗੁਰਧਿਆਨ ਬਖਸ਼ੀਵਾਲਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *