ਰਾਜੀਵ ਅੱਟਵਾਲ ਜੋਨੀ ਦੀ ਅਗਵਾਈ ‘ਚ 200 ਦੇ ਕਰੀਬ ਪਰਿਵਾਰ ਅਕਾਲੀ ਦਲ ‘ਚ ਸ਼ਾਮਲ
ਅਕਾਲੀ ਦਲ ਦੀ ਤੀਜੀ ਵਾਰ ਸਰਕਾਰ ਬਣਦੀ ਵੇਖ ਕੇ ਵਿਰੋਧੀ ਬੁਖਲਾਏ : ਹਰਪਾਲ ਜੁਨੇਜਾ
ਸ਼ਹੀਦ ਭਗਤ ਸਿੰਘ ਕਾਲੋਨੀ ਵਾਸੀਆਂ ਨੇ ਸਮੱਸਿਆਵਾਂ ਸਬੰਧੀ ਮੰਗ ਪੱਤਰ ਦਿੱਤਾ
ਪਟਿਆਲਾ : ਸ਼ਹਿਰ ਵਿਚ ਕਾਂਗਰਸ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਯੂਥ ਅਕਾਲੀ ਦਲ ਐਸ. ਸੀ. ਵਿੰਗ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਰਾਜੀਵ ਅਟਵਾਲ ਦੀ ਅਗਵਾਈ ਵਿਚ 200 ਦੇ ਕਰੀਬ ਪਰਿਵਾਰਾਂ ਨੇ ਅਕਾਲੀ ਦਲ ‘ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਅਕਾਲੀ ਦਲ ਦਾ ਪੱਲਾ ਫੜਨ ਵਾਲਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ।
ਜੌਨੀ ਅਟਵਾਲ ਦੀ ਅਗਵਾਈ ਵਿਚ ਕੀਤੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਸ਼ਹਿਰ ਵਿਚ ਅਕਾਲੀ ਦਲ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਵੇਖ ਕੇ ਵਿਰੋਧੀ ਧਿਰ ਕਾਂਗਰਸ ਕੋਲ ਕੋਈ ਮੁੱਦਾ ਨਹੀਂ ਰਿਹਾ, ਜਿਸ ਕਾਰਨ ਚੋਣਾਂ ਤੋਂ ਪਹਿਲਾਂ ਕਾਂਗਰਸੀ ਬੁਖਲਾਏ ਵਿਖਾਈ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਪੱਛੜੇ ਵਰਗਾਂ ਦੇ ਲੋਕਾਂ ਲਈ ਅਜਿਹੀਆਂ ਭਲਾਈ ਸਕੀਮਾਂ ਚਲਾਈਆਂ ਜੋ ਅੱਜ ਤੱਕ ਕਾਂਗਰਸ ਦੀ ਸਰਕਾਰ ਨਹੀਂ ਦੇ ਸਕੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੇ ਵਾਰ ਵਾਰ ਪ੍ਰਨੀਤ ਕੌਰ ਨੂੰ ਵਿਧਾਇਕ ਬਣਾ ਕੇ ਭੇਜਿਆ, ਪ੍ਰੰਤੂ ਅੱਜ ਵੀ ਤੁਹਾਡੇ ਮੁੱਦੇ ਅਤੇ ਮਸਲੇ ਸਿਰਫ ਤੇ ਸਿਰਫ ਅਕਾਲੀ ਦਲ ਦੀ ਸਰਕਾਰ ਨੇ ਹੱਲ ਕੀਤੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਆਪਣੇ 9 ਸਾਲਾਂ ਦੇ ਕਾਰਜਕਾਲ ਵਿਚ ਗਰੀਬਾਂ ਨੂੰ ਘਰ ਬਣਾਕੇ ਦਿੱਤੇ, ਸ਼ਗਨ ਸਕੀਮ, ਪੈਨਸ਼ਨ ਸਕੀਮ ਅਤੇ ਮਾਤਾ ਭਾਗੋ ਸਕੀਮ ਤਹਿਤ ਸਕੂਲ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਸਾਇਕਲ ਤੱਕ ਵੰਡੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਸਰਕਾਰ ਦੀਆਂ ਯੌਜਨਾਵਾਂ ਦਾ ਅੱਜ ਹਰ ਵਰਗ ਲਾਭ ਲੈ ਰਿਹਾ ਹੈ, ਜਿਸ ਕਾਰਨ ਅੱਜ ਲੋਕ ਮੁੜ ਚਾਹੁੰਦੇ ਹਨ ਕਿ 2017 ਵਿਚ ਤੀਜੀ ਵਾਰ ਅਕਾਲੀ ਦਲ ਦੀ ਸਰਕਾਰ ਆਵੇ।
ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇ ਤੁਸੀਂ ਆਪਣਾ ਇਕ ਇਕ ਕੀਮਤੀ ਵੋਟ ਤੱਕੜੀ ਦੇ ਨਿਸ਼ਾਨ ‘ਤੇ ਲਗਾਉਂਦੇ ਹੋ ਤਾਂ ਮੈਂ ਵਾਧਾ ਕਰਦਾ ਹੈ ਚੋਣਾਂ ਤੋਂ ਪਹਿਲਾਂ ਵੀ ਤੁਹਾਡੇ ਵਿਚ ਹਾਂ ਅਤੇ ਚੋਣ ਜਿੱਤਣ ਤੋਂ ਬਾਅਦ ਵੀ ਤੁਹਾਡੀ ਸੇਵਾ ‘ਚ ਹਮੇਸ਼ਾ ਰਹਾਂਗਾ।
ਇਸ ਮੌਕੇ ਸ਼ਹੀਦ ਭਗਤ ਸਿੰਘ ਕਾਲੋਨੀ ਵਿਚ ਜੌਨੀ ਅਟਵਾਲ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਕੋਈ ਵੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਜੌਨੀ ਅਟਵਾਲ ਰਾਹੀਂ ਮੇਰੇ ਕੋਲ ਪਹੁੰਚ ਕਰਨ ਅਤੇ ਮੈਂ ਹਰ ਸਮੱਸਿਆ ਦਾ ਹੱਲ ਕਰਕੇ ਦੇਵਾਂਗਾ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਹਰਪਾਲ ਜੁਨੇਜਾ ਨੂੰ ਕਾਲੋਨੀ ਦੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਬੀਬੀ ਸ਼ਾਰਧਾ ਦੇਵੀ, ਸੀਮਾ ਵੈਦ, ਸੁਨੀਲਾ ਦੇਵੀ, ਮਨਜੀਤ ਕੌਰ, ਸ਼ਰਨ ਕੌਰ, ਲਛਮੀ ਦੇਵੀ, ਹੈਪੀ ਲੋਟ, ਸੋਨੂੰ ਅਟਵਾਲ, ਸੰਜੀਵ ਲਵਲੀ, ਸੰਦੀਪ ਗਿੱਲ, ਰਾਜੇਸ਼ ਕੁਮਾਰ ਕਾਲਾ, ਦੇਵ ਸਿੰਘ ਰੰਘਰੇਟਾ, ਗੁਰਪਾਲ ਸਿੰਘ ਸਿੱਧੂ, ਸਰਬਜੀਤ ਚੋਪੜਾ, ਅਜੀਤ ਰਵੀਦਾਸ, ਮਨੋਹਰ ਲਾਲ, ਬਾਬੂ ਰਾਮ, ਦੀਪਕ ਆਦਿ ਹਾਜਰ ਸਨ।

