ਚੋਣਾਂ ਨੇੜੇ ਆਉਂਦੀਆਂ ਦੇਖ ਅਕਾਲੀ ਦੱਲ ਅਤੇ ਇਸ ਦੇ ਆਗੂ ਉੱਤਰੇ ਗੁੰਡਾ-ਗਰਦੀ ਤੇ – ਨਿਖਿਲ ਕਾਕਾ
ਕਾਂਗਰਸ ਦੀ ਰੈਲੀ ਤੇ ਅਕਾਲੀ ਦੱਲ ਵੱਲੋਂ ਹਮਲਾ ਕਰਨ ਤੇ ਭੜਕੀ ਯੂਥ ਕਾਂਗਰਸ
ਪਟਿਆਲਾ (ਮਧੂਸਾਰ ਬਿਊਰੋ) ਯੂਥ ਕਾਂਗਰਸ ਪਟਿਆਲਾ ਸ਼ਹਿਰੀ ਦੇ ਮੀਤ ਪ੍ਰਧਾਨ ਨਿਖਿਲ ਕੁਮਾਰ ਕਾਕਾ ਦੀ ਅਗਵਾਈ ਹੇਠ ਇਕੱਠੇ ਹੋਏ ਯੂਥ ਆਗੂਆ ਨੇ ਅਜਨਾਲਾ ਵਿਖੇ ਯੂਥ ਕਾਂਗਰਸ ਦੀ ਮੋਟਰ ਸਾਇਕਲ ਰੈਲੀ ਤੇ ਅਕਾਲੀ ਆਗੂਆਂ ਵੱਲੋਂ ਕੀਤੇ ਗਏ ਹਮਲੇ ਦੇ ਰੋਸ ਵੱਜੋਂ ਪ੍ਰਦਰਸ਼ਨ ਕਰਦੇ ਹੋਏ ਜਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਨਿਖਿਲ ਕਾਕਾ ਨੇ ਕਿਹਾ ਕਿ ਮੀਟਿੰਗਾਂ ਕਰਨਾ ਅਤੇ ਰੈਲੀਆਂ ਕਰਨਾ ਹਰ ਪਾਰਟੀ ਦਾ ਚੋਣ ਅਧਿਕਾਰ ਹੈ। ਉਹਨਾਂ ਨੇ ਅੱਗੇ ਕਿਹਾ ਕਿ ਚੋਣਾਂ ਨੇੜੇ ਆਉਂਦੀਆਂ ਦੇਖ ਮੁੱਖ ਮੰਤਰੀ ਬਾਦਲ, ਅਕਾਲੀ ਦੱਲ ਅਤੇ ਇਸ ਦੇ ਆਗੂ ਸਿੱਧੇ ਤੌਰ ਤੇ ਗੁੰਡਾ-ਗਰਦੀ ਤੇ ਉਤਰ ਆਏ ਹਨ। ਉਹਨਾਂ ਨੇ ਕਿਹਾ ਕਿ ਅਕਾਲੀ ਦੱਲ ਵੱਲੋਂ ਸੋਚੀ ਸਮਝੀ
ਸਾਜਿਸ਼ ਦੇ ਤਹਿਤ ਕਾਂਗਰਸੀਆਂ ਉਪਰ ਹਮਲੇ ਕਰਵਾ ਕੇ ਪੰਜਾਬ ਦੇ ਸ਼ਾਂਤ-ਮਈ ਮਹੌਲ ਨੂੰ ਖਰਾਬ ਕੀਤਾ ਜਾ ਰਿਹਾ ਹੈ। ਅਜਨਾਲਾ ਵਿਖੇ ਕਾਂਗਰਸੀਆਂ ਉਪਰ ਬੇਸਬਾਲ ਅਤੇ ਹਾਕੀਆਂ ਨਾਲ ਜੋ ਹਮਲਾ ਕੀਤਾ ਗਿਆ ਹੈ ਉਸ ਵਿੱਚ ਕਈ ਕਾਂਗਰਸੀ ਆਗੂ ਫੱਟੜ ਹੋਏ ਹਨ ਜਦੋਂ ਕਿ ਕਾਂਗਰਸੀ ਆਗੂ ਸ਼ਾਤ-ਮਈ ਤਰੀਕੇ ਨਾਲ ਇਸ ਰੈਲੀ ਨੂੰ ਕੱਢ ਰਹੇ ਸਨ। ਪਰ ਅਕਾਲੀਆਂ ਨੇ ਜਾਣ-ਬੁੱਝ ਕੇ ਰੈਲੀ ਉੱਤੇ ਹਮਲਾ ਕਰਕੇ ਮਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਅਗਰ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਜਿਲ੍ਹੇ ਭਰ ਵਿੱਚ ਮੁੱਖ ਮੰਤਰੀ ਬਾਦਲ ਅਤੇ ਅਕਾਲੀ ਸਰਕਾਰ ਦੇ ਖਿਲਾਫ ਧਰਨੇ ਅਤੇ ਪ੍ਰਦਰਸ਼ ਕੀਤੇ ਜਾਣਗੇ। ਇਸ ਮੌਕੇ ਵਿੱਕੀ ਰਹੇਜਾ, ਪਾਰਥ ਖੰਨਾ, ਸ਼ੁਭਮ ਚੁੱਘ, ਰਾਜਨ ਕੁਮਾਰ, ਮੰਜੁਲ ਜ਼ੋਸ਼ੀ, ਹੈਰੀ ਸਿਆਲ, ਸਾਗਰ ਕੁਮਾਰ, ਤਰਨ ਸ਼ਰਮਾ, ਸ਼ੁਭਮ ਵਾਧਵਾ, ਰਜ਼ਨੀਸ਼ ਚਾਵਲਾ, ਹੈਰੀ ਰਾਜਪੂਤ ਅਤੇ ਦੀਪਾਸ਼ੂੰ ਅਰੋੜਾ ਆਦਿ ਕਾਂਗਰਸੀ ਆਹੁਦੇਦਾਰ ਮੌਕੇ ਤੇ ਹਾਜ਼ਰ ਸਨ।

