ਪਟਿਆਲਾ

ਯੂਥ ਕਾਂਗਰਸ ਪਟਿਆਲਾ ਸ਼ਹਿਰੀ ਨੇ ਕੀਤਾ ਜੱਥੇਬੰਦਕ ਢਾਂਚੇ ਦਾ ਵਿਸਥਾਰ

ਪਟਿਆਲਾ (ਮਧੂਸਾਰ ਬਿਊਰੋ) ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਯੂਥ ਕਾਂਗਰਸ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸੰਦੀਪ ਮਲਹੋਤਰਾ ਨੇ ਯੂਥ ਕਾਂਗਰਸ ਦੇ ਜੱਥੇਬੰਦਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਨਵੀਆਂ ਨਿਯੁਕਤੀਆਂ ਕੀਤੀਆਂ ਹਨ।

ਇਸ ਮੌਕੇ ਪੰਜਾਬ ਅਰਬਨ ਡਿਵੈਲਪਮੈਂਟ ਸੈਲ ਜਿਲ੍ਹਾ ਪਟਿਆਲਾ ਦੇ ਚੇਅਰਮੈਨ ਵਿਜੈ ਕੁਮਾਰ ਕੂਕਾ, ਸਾਬਕਾ ਕੌਂਸਲਰ ਗਿੱਨੀ ਨਾਗਪਾਲ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਯੂਥ ਪ੍ਰਧਾਨ ਸੰਦੀਪ ਨਾਲ ਸਾਂਝੇ ਤੌਰ ਤੇ ਨਿਯੂਕਤੀ ਪੱਤਰ ਵੰਡੇ। ਨਵੀਆਂ ਕੀਤੀਆਂ ਗਈਆਂ ਨਿਯੁਕਤੀਆਂ ਅਨੁਸਾਰ ਮਨਸ਼ਿਕ ਗਰਗ ਨੂੰ ਵਾਰਡ ਨੰ. 46 ਦਾ ਪ੍ਰਧਾਨ, ਸ਼ਿਵਮ ਗਰਗ ਨੂੰ ਮੀਤ ਪ੍ਰਧਾਨ, ਅਭੈਦੀਪ ਬਾਂਸਲ ਨੂੰ ਵਾਰਡ ਨੰ. 47 ਦਾ ਪ੍ਰਧਾਨ ਅਤੇ ਦਿਨੇਸ਼ ਮਿੱਤਲ ਅਤੇ ਨੀਰਜ਼ ਮਿੱਤਲ ਨੂੰ ਸਕੱਤਰ ਦੇ ਆਹੁਦਿਆਂ ਤੇ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਵਿਜੈ ਕੂਕਾ ਅਤੇ ਸੰਦੀਪ ਮਲਹੋਤਰਾ ਨੇ ਸਾਂਝੇ ਤੌਰ ਤੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਯੂਥ ਇੱਕ ਅਹਿਮ ਰੋਲ ਅਦਾ ਕਰੇਗਾ ਜਿਸ ਦੇ ਤਹਿਤ ਯੂਥ ਕਾਗਰਸ ਪਟਿਆਲਾ ਜਿਲ੍ਹੇ ਦੇ ਹਰ ਘਰ ਵਿੱਚ ਜਾ ਕੇ ਪ੍ਰਚਾਰ ਕਰ ਰਹੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣਨ ਵਾਲੀ ਕਾਂਗਰਸ ਦੀ ਸਰਕਾਰ ਵਿੱਚ ਆਪਣਾ ਅਹਿਮ ਰੋਲ ਅਦਾ ਕਰੇਗੀ। ਇਸ ਮੌਕੇ ਸਚਿਨ ਢੰਡ, ਪ੍ਰਵੀਨ ਸੋਖਲ, ਅਨਿਲ ਕੁਮਾਰ, ਜਿੰਮੀ ਖੋਸਲਾ, ਵਿਕਾਸ ਸ਼ਰਮਾ, ਸਾਹਿਬ ਸਿੰਘ, ਆਰ.ਬੀ. ਭਸੀਨ ਅਤੇ ਹਰਤਿਕ ਸੂਰੀ ਆਦਿ ਕਾਂਗਰਸੀ ਆਗੂ ਮੌਕੇ ਤੇ ਹਾਜ਼ਰ ਸਨ

Leave a Reply

Your email address will not be published. Required fields are marked *