ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ ਸਥਾਪਤ
ਲੁਧਿਆਣਾ, 26 ਸਤੰਬਰ (ਅਸ਼ੋਕ ਵਾਸ਼ਿਸ਼ਠ) ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ ਸਥਾਪਤ ਕੀਤਾ ਗਿਆ ਹੈ।
ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਦੇ ਸਪੁੱਤਰਾਂ, ਪਰਿਵਾਰ ਅਤੇ ਸਮੁੱਚੇ ਇਕੱਠ ਨੇ ਉਨ੍ਹਾਂ ਦੀ ਇਸ ਸਾਲ ਪੰਜਾਬੀ ਭਵਨ ਵਿਚ ਮਨਾਈ ਗਈ ਬਰਸੀ ਸਮੇਂ ਐਲਾਨ ਕੀਤਾ ਗਿਆ ਸੀ। ਉਨ੍ਹਾਂ ਨੇ ਢਾਈ ਲੱਖ ਰੁਪਏ ਦਾ ਚੈੱਕ ਜਮ੍ਹਾਂ ਕਰਵਾ ਦਿੱਤਾ ਹੈ। ਜਿਸ ਤੋਂ ਆਉਣ ਵਾਲੇ ਵਿਆਜ ਨਾਲ ਹਰ ਸਾਲ ਕਾਮਰੇਡ ਜਗਜੀਤ ਲਾਇਲਪੁਰੀ ਸਾਰੀ ਉਮਰ ਦੱਬੇ ਕੁਚਲੇ ਲੋਕਾਂ ਦੀ ਬਰਾਬਰੀ ਲਈ ਲੜਦੇ ਰਹੇ। ਉਨ੍ਹਾਂ ਦੀ ਵਿਚਾਰਧਾਰਾ ਦੀ ਦਿਸ਼ਾ ਵਿਚ ਲਿਖਣ ਵਾਲੇ ਲੇਖਕ ਨੂੰ ਪੁਰਸਕਾਰ ਦਿੱਤਾ ਜਾਇਆ ਕਰੇਗਾ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਦਸਿਆ ਕਿ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਜੀ ਨੇ ਆਜ਼ਾਦੀ ਦੀ ਲਹਿਰ ਸਮੇਂ ਜੇਲ ਵੀ ਕੱਟੀ। ਉਮਰ ਭਰ ਕਮਿਊਨਿਸਟ ਆਗੂ ਦੀ ਭੂਮਿਕਾ ਨਿਭਾਉਂਦੇ ਰਹੇ। ਉਨ੍ਹਾਂ ਦੀ ਸਵੈਜੀਵਨੀ ‘ਮੇਰਾ ਜੀਵਨ ਮੇਰਾ ਯੁੱਗ’ ਕਮਿਊਨਿਸਟ ਲਹਿਰ ਬਾਰੇ ਬਹੁਤ ਸਾਰੀ ਜਾਣਕਾਰੀ ਅਤੇ ਨੁਕਤੇ ਸਾਂਝੇ ਕਰਦੀ ਹੈ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਪੜ੍ਹੇ ਲਿਖੇ ਮਾਰਕਸਵਾਦੀ ਕਮਿਊਨਿਸਟ ਆਗੂ ਸਨ ਜਿਨ੍ਹਾਂ ਨੇ ਆਪਣੇ ਤਰੀਕੇ ਨਾਲ ਮਾਰਕਸਵਾਦ ਨੂੰ ਲਾਗੂ ਕਰਨ ਦਾ ਤਾਅਉਮਰ ਯਤਨ ਕੀਤਾ। ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਲਾਇਲਪੁਰੀ ਜੀ ਦੇ ਸਪੁੱਤਰ ਡਾ. ਨਵਦੀਪ ਖਹਿਰਾ ਅਤੇ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਕਾਡਮੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਾਹਿਤਕਾਰ ਦੀ ਚੋਣ ਸਮੇਂ ਪਰਿਵਾਰ ਦੀਆਂ ਭਾਵਨਾਵਾਂ ਦਾ ਪੂਰਾ ਖਿਆਲ ਰੱਖੇਗੀ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ ਸਥਾਪਤ ਕੀਤਾ ਗਿਆ ਹੈ। ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਦੇ ਸਪੁੱਤਰਾਂ, ਪਰਿਵਾਰ ਅਤੇ ਸਮੁੱਚੇ ਇਕੱਠ ਨੇ ਉਨ੍ਹਾਂ ਦੀ ਇਸ ਸਾਲ ਪੰਜਾਬੀ ਭਵਨ ਵਿਚ ਮਨਾਈ ਗਈ ਬਰਸੀ ਸਮੇਂ ਐਲਾਨ ਕੀਤਾ ਗਿਆ ਸੀ। ਉਨ੍ਹਾਂ ਨੇ ਢਾਈ ਲੱਖ ਰੁਪਏ ਦਾ ਚੈੱਕ ਜਮ੍ਹਾਂ ਕਰਵਾ ਦਿੱਤਾ ਹੈ। ਜਿਸ ਤੋਂ ਆਉਣ ਵਾਲੇ ਵਿਆਜ ਨਾਲ ਹਰ ਸਾਲ ਕਾਮਰੇਡ ਜਗਜੀਤ ਲਾਇਲਪੁਰੀ ਸਾਰੀ ਉਮਰ ਦੱਬੇ ਕੁਚਲੇ ਲੋਕਾਂ ਦੀ ਬਰਾਬਰੀ ਲਈ ਲੜਦੇ ਰਹੇ। ਉਨ੍ਹਾਂ ਦੀ ਵਿਚਾਰਧਾਰਾ ਦੀ ਦਿਸ਼ਾ ਵਿਚ ਲਿਖਣ ਵਾਲੇ ਲੇਖਕ ਨੂੰ ਪੁਰਸਕਾਰ ਦਿੱਤਾ ਜਾਇਆ ਕਰੇਗਾ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਦਸਿਆ ਕਿ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਜੀ ਨੇ ਆਜ਼ਾਦੀ ਦੀ ਲਹਿਰ ਸਮੇਂ ਜੇਲ ਵੀ ਕੱਟੀ। ਉਮਰ ਭਰ ਕਮਿਊਨਿਸਟ ਆਗੂ ਦੀ ਭੂਮਿਕਾ ਨਿਭਾਉਂਦੇ ਰਹੇ। ਉਨ੍ਹਾਂ ਦੀ ਸਵੈਜੀਵਨੀ ‘ਮੇਰਾ ਜੀਵਨ ਮੇਰਾ ਯੁੱਗ’ ਕਮਿਊਨਿਸਟ ਲਹਿਰ ਬਾਰੇ ਬਹੁਤ ਸਾਰੀ ਜਾਣਕਾਰੀ ਅਤੇ ਨੁਕਤੇ ਸਾਂਝੇ ਕਰਦੀ ਹੈ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਪੜ੍ਹੇ ਲਿਖੇ ਮਾਰਕਸਵਾਦੀ ਕਮਿਊਨਿਸਟ ਆਗੂ ਸਨ ਜਿਨ੍ਹਾਂ ਨੇ ਆਪਣੇ ਤਰੀਕੇ ਨਾਲ ਮਾਰਕਸਵਾਦ ਨੂੰ ਲਾਗੂ ਕਰਨ ਦਾ ਤਾਅਉਮਰ ਯਤਨ ਕੀਤਾ। ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਲਾਇਲਪੁਰੀ ਜੀ ਦੇ ਸਪੁੱਤਰ ਡਾ. ਨਵਦੀਪ ਖਹਿਰਾ ਅਤੇ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਕਾਡਮੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਾਹਿਤਕਾਰ ਦੀ ਚੋਣ ਸਮੇਂ ਪਰਿਵਾਰ ਦੀਆਂ ਭਾਵਨਾਵਾਂ ਦਾ ਪੂਰਾ ਖਿਆਲ ਰੱਖੇਗੀ।
ਲਾਇਲਪੁਰੀ ਯਾਦਗਾਰੀ ਪੁਰਸਕਾਰ ਸਥਾਪਤ ਕਰਨ ਦਾ ਫੈਸਲਾ ਸ਼ਲਾਘਾਯੋਗ-ਅਸ਼ੋਕ ਵਾਸਿਸ਼ਠ
ਨਵੀਂ ਦਿੱਲੀ। ਪ੍ਰਮੁਖ ਕਹਾਣੀਕਾਰ ਤੇ ਸੀਨੀਅਰ ਪੱਤਰਕਾਰ ਅਸ਼ੋਕ ਵਾਸਿਸ਼ਠ ਨੇ ਪੰਜਾਬੀ ਅਕਾਦਮੀ ਲੁਧਿਆਣਾ ਵਲੋਂੰ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਦੀ ਯਾਦ ਵਿਚ ਸਾਹਿਤ ਪੁਰਸਕਾਰ ਸਥਾਪਤ ਕੀਤੇ ਜਾਣ ਦੀ ਭਰਪੂਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਲਾਇਲਪੁਰੀ ਜੀ ਜਿਥੇ ਭਾਰਤ ਦੇ ਗਿਣਤੀ ਦੇ ਵੱਡੇ ਲੀਡਰਾਂ ਵਿਚੋਂ ਇਕ ਸਨ ਉਥੇ ਕਿਸਾਨੀ ਤੇ ਸਮਾਜ ਦੇ ਦੂਜੇ ਦੱਬੇ ਕੁਚਲੇ ਵਰਗਾਂ ਦੇ ਹਿੱਤਾਂ ਦੀ ਰਾਖੀ ਲਈ ਕੀਤੇ ਗਏ ਮਹਾਨ ਘੋਲਾਂ ਦੇ ਚੋਟੀ ਦੇ ਲੀਡਰ ਰਹੇ ਹਨ। ਉਹ ਆਪਣੇ ਸਿਧਾਂਤਾਂ ਤੇ ਦ੍ਰਿੜ ਰਹਿਣ ਵਾਲੇ ਮਹਾਨ ਵਿਅਕਤੀ ਸਨ। ਦੇਸ਼ ਦੀ ਅਜਾਦੀ ਤੈ ਬਾਅਦ ਵਿਚ ਮਿਹਨਤਮਕਸ਼ ਜਨਤਾ ਲਈ ਵਿਢੇ ਗਏ ਘੋਲਾਂ ਸਮੇਂ ਉਨ੍ਹਾਂ ਅਨੇਕ ਵਾਰ ਜੇਲ੍ਹ ਯਾਤਰਾ ਕੀਤੀ। ਵੇਲੇ ਦੇ ਹਾਕਮਾਂ ਵਲੋਂ ਉਨ੍ਹਾਂ ਦੇ ਘਰ ਦੀ ਕੁਰਕੀ ਵੀ ਕਰਾਈ ਗਈ ਪਰ ਉਹ ਕਿਸੇ ਵੀ ਹਾਲਤ ਵਿਚ ਡੋਲੇ ਨਹੀਂ। ਚੰਗੀ ਗੱਲ ਹੈ ਕਿ ਲਾਇਲਪੁਰੀ ਜੀ ਦੇ ਸਪੁੱਤਰਾਂ ਨੇ ਪੰਜਾਬੀ ਅਕਾਦਮੀ ਨਾਲ ਰਲ ਕੇ ਇਸ ਦਿਸ਼ਾ ਵਿਚ ਉਪਰਾਲਾ ਕੀਤਾ ਹੈ। ਇਸ ਨਾਲ ਨਾ ਕੇਵਲ ਨਰੋਏ ਸਾਹਿਤ ਨੂੰ ਉਤਸਾਹਿਤ ਕੀਤਾ ਜਾ ਸਕੇਗਾ ਸਗੋਂ ਅਗਾਂਹਵਧੂ ਸੋਚ ਰੱਖਣ ਵਾਲੇ ਲਿਖਾਰੀਆਂ ਨੂੰ ਵੀ ਚੰਗੇ ਸਾਹਿਤ ਦੀ ਰਚਨਾ ਲਈ ਪ੍ਰੇਰਨਾ ਮਿਲੇਗੀ।

