ਪੰਜਾਬਪਟਿਆਲਾ

ਅਜ਼ਾਦੀ ਲਹਿਰ ਦੇ ਸੰਘਰਸ਼ੀ ਯੋਧਿਆਂ ਦੀ ਕੇਂਦਰੀ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਅਣਦੇਖੀ : ਪ੍ਰੋ. ਬਡੂੰਗਰ

ਪਟਿਆਲਾ 7 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅਜ਼ਾਦੀ ਲਹਿਰ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲਿਆਂ ਦੀ ਕੇਂਦਰੀ ਸਰਕਾਰ ਵੱਲੋਂ ਵੀ ਅਣਦੇਖੀ ਕੀਤੀ ਜਾ ਰਹੀ ਹੈ ਅਤੇ ਅਜਿਹੀ ਅਣਦੇਖੀ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਅਜ਼ਾਦੀ ਲਹਿਰ ਦੇ ਯੋਧਿਆਂ ਨੂੰ ਅੰਡੇਮਾਨ ਟਾਪੂ ਦੀ ਕਾਲੇ ਪਾਣੀ ਵਾਲੀ ਸੈਲੂਲਰ ਜੇਲ੍ਹ ਤੱਕ ਕੱਟਣੀ ਪਈ। ਉਨ੍ਹਾਂ ਕਿਹਾ ਕਿ ਡਾ. ਦੀਵਾਨ ਸਿੰਘ ਕਾਲੇ ਪਾਣੀ ’ਤੇ 87 ਦਿਨ ਲਗਾਤਾਰ ਅਣਮਨੁੱਖੀ ਤਸ਼ੱਦਦ ਕੀਤੀ ਜਾਂਦਾ ਰਿਹਾ, ਜੋ ਅਸਹਿਤ ਅਤੇ ਅਕਹਿ ਜ਼ੁਲਮ ਢਾਹੇ ਜਾਣ ਤੋਂ ਬਾਦ ਸ਼ਹੀਦੀ ਪਾ ਗਏ ਅਤੇ ਡਾ. ਦੀਵਾਨ ਸਿੰਘ ਭਾਈ ਮਹਾਰਾਜ ਸਿੰਘ ਤੋਂ ਆਅਦ ਸ਼ਹੀਦੀ ਪਾਉਣ ਵਾਲਾ ਦੂਜਾ ਭਾਰਤੀ ਗੁਰਸਿੱਖ ਸੀ। ਸਾਬਕਾ ਪ੍ਰਧਾਨ ਨੇ ਕਿਹਾ ਕਿ ਇਹ ਸਾਡੀ ਬਦਕਿਮਸਮੀ ਹੈ ਕਿ ਸਮੇਂ ਦੀਆਂ ਸਰਕਾਰਾਂ ਧਰਮ, ਨਸਲ ਅਤੇ ਇਲਾਕੇ ਦੇ ਆਧਾਰ ’ਤੇ ਫੈਸਲੇ ਲੈਂਦੀਆਂ ਆ ਰਹੀਆਂ, ਪ੍ਰੰਤੂ ਪੰਥ ਅੰਦਰ ਬੈਠੇ ਕੁਝ ਲੋਕ ਨਿਗੂਣੀਆਂ ਗੱਲਾਂ ਕਰਕੇ ਕੌਮ ਦਾ ਨੁਕਸਾਨ ਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜ਼ਾਦੀ ਸੰਘਰਸ਼ੀ ਦੇ ਸ਼ਾਨਾਮੱਤੇ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰਨਾ ਸਾਰਾ ਕੁਝ ਖ਼ਤਮ ਕਰਨ ਵਰਗਾ ਹੈ, ਪ੍ਰੰਤੂ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ ਨਾਲ ਉਕਰੇ ਇਤਿਹਾਸ ਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ ਅਤੇ ਕੇਂਦਰ ਵਿਚਲੀਆਂ ਸਰਕਾਰਾਂ ਨੇ ਹਮੇਸ਼ਾ ਹੀ ਵੱਡੀਆਂ ਕੁਰਬਾਨੀਆਂ ਕਰਨ ਵਾਲੇ ਸਿਰਲੱਥ ਯੋਧਿਆਂ ਪ੍ਰਤੀ ਅਜਿਹੀ ਪੱਖਪਾਤ ਵਾਲਾ ਵਤੀਰਾ ਰੱਖਿਆ, ਜੋ ਸਹਿਣ ਨਹੀਂ ਹੁੰਦਾ।

Leave a Reply

Your email address will not be published. Required fields are marked *