ਪੰਜਾਬਪਟਿਆਲਾ

ਯੂਥ ਰੋਡ ਸ਼ੋਅ ਦੀ ਸਫਲਤਾ ਲਈ ਯੂਥ ਵਰਕਰ ਕਮਰਕੱਸੇ ਕਰ ਲੈਣ : ਵਿੱਕੀ ਰਿਵਾਜ

ਮੋਹਾਲੀ ਤੋਂ ਪਟਿਆਲਾ ਰੋਡ ਸ਼ੋਅ 5 ਅਕਤੂਬਰ ਨੂੰ
ਪਟਿਆਲਾ (ਕੰਵਰ ਬੇਦੀ) ਅਗਾਮੀ ਚੋਣਾਂ ‘ਚ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਅਕਾਲੀ ਦਲ ਨੇ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ, ਜਿਸ ਤਹਿਤ ਲੋਕਾਂ ‘ਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਧੇਰੇ ਜਾਗਰੂਕਤਾ ਲਿਆਉਣ ਲਈ ਪੰਜਾਬ ਦੇ ਸਾਰੇ ਜ਼ੋਨਾਂ ‘ਚ ਰੋਡ ਸ਼ੋਅ ਪ੍ਰੋਗਰਾਮ ਉਲੀਕੇ ਗਏ ਹਨ।

ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਨੇ ਕਿਹਾ ਕਿ ਅਗਾਮੀ ਚੋਣਾਂ ਦੇ ਮੱਦੇਨਜ਼ਰ ਚੋਣ ਬਿਗਲ ਵੱਜ ਚੁੱਕਾ ਹੈ, ਜਿਸ ਤਹਿਤ ਯੂਥ ਅਕਾਲੀ ਦਲ ਵੱਲੋਂ 5 ਅਕਤੂਬਰ ਨੂੰ ਮੋਹਾਲੀ ਤੋਂ ਪਟਿਆਲੇ ਤੱਕ ਰੋਡ ਸ਼ੋਅ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਯੂਥ ਵਰਕਰ ਰੋਡ ਸ਼ੋਅ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਹੁਣ ਤੋਂ ਕਮਰਕੱਸੇ ਕਰ ਲੈਣ।
ਸ਼ਹਿਰੀ ਪ੍ਰਧਾਨ ਰਿਵਾਜ ਨੇ ਦੱਸਿਆ ਕਿ ਰੋਡ ਸ਼ੋਅ ਦੀ ਅਗਵਾਈ ਮਾਝੇ ਦੇ ਜਰਨੈਲ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਰੋਡ ਸ਼ੋਅ ਵਿਚ ਵਿਧਾਨ ਸਭਾ ਹਲਕਾ ਮੋਹਾਲੀ, ਡੇਰਾਬਸੀ, ਫਤਹਿਗੜ੍ਹ ਸਾਹਿਬ, ਖਰੜ, ਚਮਕੌਰ ਸਾਹਿਬ, ਪਟਿਆਲਾ ਦਿਹਾਤੀ, ਘਨੌਰ, ਸਨੌਰ ਆਦਿ ਹਲਕਿਆਂ ਦੇ ਯੂਥ ਵਿੰਗ ਦੇ ਆਗੂ ਅਤੇ ਵਰਕਰ ਸ਼ਮੂਲੀਅਤ ਕਰਨਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਰੋਡ ਸ਼ੋਅ ਦੌਰਾਨ ਸ. ਮਜੀਠੀਆ ਯੂਥ ਅਕਾਲੀ ਦੇ ਵਰਕਰਾਂ ਅਤੇ ਆਮ ਲੋਕਾਂ ਨੂੰ ਮਿਲਣਗੇ। ਰੋਡ ਸ਼ੋਅ ਦੌਰਾਨ ਯੂਥ ਅਕਾਲੀ ਦਲ ਦੇ ਵਰਕਰ ਮੋਟਰ ਸਾਇਕਲਾਂ, ਕਾਰਾਂ, ਜੀਪਾਂ ਅਤੇ ਟਰੈਕਟਰ ਆਦਿ ‘ਤੇ ਸਵਾਰ ਹੋ ਕੇ ਸ਼ਾਮਲ ਹੋਣ।

Leave a Reply

Your email address will not be published. Required fields are marked *