ਭਾਰਤੀ ਹਵਾਈ ਫੌਜ ਵਲੋਂ ਏਅਰਮੈਨਾਂ ਦੀ ਭਰਤੀ ਲਈ ਟੈਸਟ ਫਰਵਰੀ ‘ਚ
ਚੰਡੀਗੜ੍ਹ, 27 ਸਤੰਬਰ (ਮਧੂਸਾਰ ਬਿਊਰੋ)
ਭਾਰਤੀ ਹਵਾਈ ਫੌਜ ਵਲੋਂ ਦੇਸ਼ ਭਰ ਵਿਚੋਂ ਏਅਰਮੈਨਾਂ ਦੀ ਭਰਤੀ ਲਈ ਟੈਸਟ ਫਰਵਰੀ, 2017 ‘ਚ ਲਿਆ ਜਾਵੇਗਾ। ਭਾਰਤੀ ਹਵਾਈ ਫੌਜ ਵਲੋਂ ਪ੍ਰਾਪਤ ਹੋਏ ਅਧਿਕਾਰਤ ਪੱਤਰ ਅਨੁਸਾਰ ਇਸ ਟੈਸਟ ਲਈ ਆਨਲਾਈਨ ਰਜਿਸਟ੍ਰੇਸ਼ਨ 29 ਸਤੰਬਰ, 2016 ਤੱਕ ਕਰ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ www.airmenselection.gov.in ‘ਤੇ ਜਾ ਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਅਤੇ ਯੋਗ ਉਮੀਦਵਾਰ ਵੇਬਸਾਈਟ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ। ਬੁਲਾਰੇ ਨੇ ਦੱਸਿਆ ਕਿ ਇਸ ਭਰਤੀ ਲਈ ਅਣਵਿਆਹੇ ਮਰਦ ਭਾਰਤੀ ਵਸਨੀਕ ਅਤੇ ਨਿਪਾਲ ਦੇ ਵਸਨੀਕ ਵੀ ਯੋਗ ਹਨ।
ਬੁਲਾਰੇ ਨੇ ਨਾਲ ਹੀ ਦੱਸਿਆ ਕਿ ਆਨਲਾਈਨ ਭਰੇ ਹੋਏ ਫਾਰਮ ਦਾ ਰੰਗਦਾਰ ਪ੍ਰਿੰਟ ਆਊਟ ਏ-4 ਸਾਈਜ ‘ਤੇ ਕੱਡ ਕੇ ਵੈਬਸਾਈਟ ਵਿਚ ਦਿਤੇ ਗਏ ਪਤੇ ‘ਤੇ 13 ਅਕਤੂਬਰ, 2016 ਤਕ ਸਧਾਰਨ ਡਾਕ ਰਾਹੀਂ ਪ੍ਰਾਪਤ ਕੀਤੇ ਜਾ ਸਕਣਗੇਂ।
ਬੁਲਾਰੇ ਨੇ ਨਾਲ ਹੀ ਦਸਿਆ ਕਿ ਗਲਤ ਭਰੇ ਹੋਏ ਬੇਨਤੀ ਪੱਤਰ ਰੱਦ ਕਰ ਦਿਤੇ ਜਾਣਗੇ ਅਤੇ ਪੇਪਰ ਦੇਣ ਲਈ ਆਨਲਾਈਨ ਈਮੇਲ ਰਾਹੀਂ ਪ੍ਰਾਪਤ ਕੀਤੇ ਗਏ ਪ੍ਰੋਵੀਜਨਲ ਐਡਮਿਟ ਕਾਰਡ ਲਿਖਤੀ ਪ੍ਰੀਖਿਆ ਦੇਣ ਲਈ ਆਖਰੀ ਪੈਮਾਨਾ ਨਹੀਂ ਹੋਣਗੇ ਅਤੇ ਜੇਕਰ ਜੇਕਰ ਭਰੇ ਗਏ ਫਾਰਮ ਦੀ ਚੈਕਿੰਗ ਕਰਨ ਵਿਚ ਉਨਤਾਈਆਂ ਜਾਂ ਗਲਤ ਸੂਚਨਾ ਪਾਈ ਤਾਂ ਉਮੀਦਵਾਰ ਨੂੰ ਲਿਖਤੀ ਪ੍ਰੀਖਿਆ ਵਿਚ ਬੈਠਣ ਨਹੀਂ ਦਿਤਾ ਜਾਵੇਗਾ।
ਬੁਲਾਰੇ ਨੇ ਦੱਸਿਆ ਕਿ ਪੇਪਰ ਦੇ ਸਿਲੇਬਸ ਅਤੇ ਮਾਡਲ ਪ੍ਰਸ਼ਨ ਪੱਤਰ ਵੀ ਵੈਬਸਾਈਟ ‘ਤੇ ਵੇਖੇ ਜਾ ਸਕਦੇ ਹਨ।

