ਪੰਜਾਬਪਟਿਆਲਾ

ਯੂਥ ਕਾਂਗਸਰੀਆ ਆਗੂਆਂ ਅਤੇ ਟਰੱਕ ਆਪਰੇਟਰਾਂ ਨੇ ਪਾਕਿਸਤਾਨ ਦਾ ਝੰਡਾ ਸਾੜਿਆ

-ਅੱਤਵਾਦੀਆਂ ਨੂੰ ਮਾਰ ਕੇ ਸ਼ਹੀਦਾਂ ਦਾ ਬਦਲਾ ਲੈਣ ‘ਤੇ ਲੱਡੂ ਵੰਡ ਕੇ ਕੀਤਾ ਖੁਸ਼ੀ ਦਾ ਕੀਤਾ ਪ੍ਰਗਟਾਵਾ
-ਪਾਕਿਸਤਾਨ ਸਿਰਫ ਜੈਸੇ ਕੋ ਤੈਸਾ ਦੀ ਭਾਸ਼ਾ ਸਮਝਦਾ ਹੈ: ਹਰਪਾਲ ਪ੍ਰਧਾਨ
-ਟਰੱਕ ਆਪਰੇਟਰਾਂ ਨੇ ਫੋਜ਼ ਦੀ ਟਰਾਂਸਪੋਰਟੇਸ਼ਨ ਲਈ ਆਪਣੇ ਟਰੱਕ ਭੇਜਣ ਦਾ ਕੀਤਾ ਐਲਾਨ
ਪਟਿਆਲਾ,29 ਸਤੰਬਰ (ਮਧੂਸਾਰ ਬਿਊਰੋ)
ਐਨ.ਐਸ.ਯੂ.ਆਈ ਦੇ ਸਾਬਕਾ ਸੂਬਾ ਪ੍ਰਧਾਨ ਹਰਪਾਲ ਪ੍ਰਧਾਨ ਅਤੇ ਟਰੱਕ ਆਪਰੇਟਰਾਂ ਨੇ ਅੱਜ ਸ਼ਹਿਰ ਦੇ ਐਸ.ਐਸ.ਟੀ. ਨਗਰ ਚੌਂਕ ਵਿਖੇ ਪਾਕਿਸਤਾਨ ਦਾ ਝੰਡਾ ਸਾੜਿਆ ਅਤੇ ਅੱਤਵਾਦੀ ਕੈਂਪ ‘ਤੇ ਹਮਲਾ ਕਰਕੇ ਪਿਛਲੇ ਦਿਨੀ ਸ਼ਹੀਦ ਜਵਾਨਾ ਦਾ ਬਦਲਾ ਲੈਣ ‘ਤੇ ਖੁਸ਼ੀ ਵਿਚ ਲੱਡੂ ਵੀ ਵੰਡੇ।

ਪਾਕਿਸਤਾਨ ਦੇ ਖਿਲਾਫ ਖੁਲ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹਰਪਾਲ ਪ੍ਰਧਾਨ ਨੇ ਕਿਹਾ ਕਿ ਪਾਕਿਸਤਾਨ ਜੈਸੇ ਤੋਂ ਤੈਸੇ ਦੀ ਭਾਸ਼ਾ ਸਮਝਦਾ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਨੂੰ ਦੁਨੀਆਂ ਭਰ ਵਿਚ ਅੱਤਵਾਦੀ ਦੇਸ਼ ਐਲਾਨਿਆ ਜਾਣਾ ਚਾਹੀਦਾ ਹੈ, ਕਿਉਂÎਕਿ ਪਾਕਿਸਤਾਨੀ ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਮਾਨਵਤਾ ਦਾ ਘਾਣ ਕਰਨ ਲੱਗਿਆ ਹੋਇਆ ਹੈ, ਉਸ ਨੂੰ ਜਿਆਦਾ ਦੇਰ ਤੱਕ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਪਾਕਿਸਤਾਨ ਇੱਕ ਪਾਸੇ ਜਿਥੇ ਆਪਣੇ ਹੀ ਦੇਸ਼ ਵਿਚ ਬਲੋਚੀਸਤਾਨ ਅਤੇ ਸਿੰਧ ਵਰਗੇ ਸੂਬਿਆਂ ਵਿਚ ਮਨੁੱਖੀ ਹੱਕਾਂ ਦਾ ਘਾਣ ਕਰ ਰਿਹਾ ਹੈ, ਦੂਜਾ ਅੱਤਵਾਦੀ ਕੈਂਪਾਂ ਨੂੰ ਪਨਾਹ ਦੇ ਕੇ ਪੁਰੀ ਦੁਨੀਆ ਲਈ ਖਤਰਾ ਪੈਦਾ ਕਰ ਰਿਹਾ ਹੈ। ਉਹਨ੍ਹਾਂ ਕਿਹਾ ਪਾਕਿਸਤਾਨ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਵੀ ਉਸ ਨੇ ਭਾਰਤ ਨਾਲ ਮੱਥਾ ਲਗਾਇਆ ਤਾਂ ਉਸ ਨੂੰ ਮੁੰਹ ਦੀ ਖਾਣੀ ਪਈ ਹੈ। ਹਰਪਾਲ ਪ੍ਰਧਾਨ ਨੇ ਕਿਹਾ ਕਿ ਭਾਰਤ ਵੱਲੋਂ ਅੱਤਵਾਦੀ ਕੈਂਪਾਂ ‘ਤੇ ਹਮਲਾ ਕਰਕੇ ਬਦਲਾ ਲੈਣ ਨਾਲ ਸ਼ਹੀਦ ਜਵਾਨਾ ਦੀ ਆਤਮਾ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਰਾਹਤ ਮਹਿਸੂਸ ਹੋਈ ਹੈ। ਸਭ ਤੋਂ ਅਹਿਮ ਗੱਲ ਇਹ ਰਹੀ ਕਿ ਪਟਿਆਲਾ ਦੇ ਸਮੁੱਚੇ ਟਰੱਕ ਆਪਰੇਟਰਾਂ ਨੇ ਐਲਾਨ ਕੀਤਾ ਕਿ ਜੇਕਰ ਫੌਜ ਨੂੰ ਟਰਾਂਸਪੋਟੇਸ਼ਨ ਦੇ ਲਈ ਜੇਕਰ ਟਰੱਕਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਤਨ ਮਨ ਧੰਨ ਨਾਲ ਫੋਜ਼ ਦੀ ਹਰ ਤਰ੍ਹਾਂ ਦੀ ਸੇਵਾ ਕਰਨ ਲਈ ਤਿਆਰ ਹਨ। ਇਸ ਮੌਕੇ ਅਮਨ ਚੱਢਾ, ਹਰਵਿੰਦਰ ਗੱਲੁ, ਜਸਪਾਲ ਭੋਲਾ, ਮਿੰਟੂ ਕਾਹਲੋਂ, ਰਾਣਾ ਪੰਜੇਟਾਂ, ਸੁਖਦੇਵ ਸਿੰਘ ਬੈਂਕੂ, ਸੋਨੂੰ ਢਿੱਲੋਂ ਅਤੇ ਪਟਿਆਲਾ ਦਿਹਾਤੀ ਤੋਂ ਵੱਡੀ ਸੰਖਿਆ ਵਿਚ ਨੌਜਵਾਨਾ ਪਹੁੰਚੇ ਹੋਏ ਸਨ।

Leave a Reply

Your email address will not be published. Required fields are marked *