ਸਾਹਿਤ

ਯੂਥ ਕਾਂਗਰਸ ਨੇ ਮਜੀਠੀਆ ਖਿਲਾਫ ਕੀਤਾ ਪ੍ਰਦਰਸ਼ਨ ਅਤੇ ਨਾਅਰੇਬਾਜੀ

ਪਟਿਆਲਾ,29 ਸਤੰਬਰ (ਮਧੂਸਾਰ ਬਿਊਰੋ)
ਯੂਥ ਕਾਂਗਰਸ ਲੋਕ ਸਭਾ ਪਟਿਆਲਾ ਦੇ ਮੀਤ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਅਤੇ ਦਿਹਾਤੀ ਅਸੈਂਬਲੀ ਪ੍ਰਧਾਨ ਤਾਰਾ ਦੱਤ ਦੀ ਅਗਵਾਈ ਹੇਠ,ਇਕੱਠੇ ਹੋਏ ਯੂਥ ਆਗੂਆ ਨੇ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਕੀਤੀ ਗਈ, ਘਟੀਆ ਸ਼ਬਦਾਵਲੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਦੇ ਹੋਏ ਜੰਮ ਕੇ ਨਾਅਰੇਬਾਜੀ ਕੀਤੀ।

ਇਸ ਮੌਕੇ ਸੰਜੀਵ ਕਾਲੂ ਨੇ ਕਿਹਾ ਕਿ ਕੱਲ ਖਟਕੜ ਕਲ੍ਹਾਂ ਰੈਲੀ ਵਿਖੇ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬੋਲਦਿਆ ਕਿਹਾ ਸੀ। ਕਿ ਉਹ ਨਾ ਤਾਂ ਸੰਸਦ ਦੇ ਕੈਪਟਨ ਹਨ ਅਤੇ ਨਾ ਹੀ ਪੰਜਾਬ ਦੇ ਕੈਪਟਨ ਹਨ।ਇਸ ਮੌਕੇ ਸੰਜੀਵ ਨੇ ਅੱਗੇ ਕਿਹਾ ਕਿ ਕੈਪਟਨ ਉਹ ਸ਼ਖਸ਼ ਹਨ ਜਿਨ੍ਹਾਂ ਨੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਅਤੇ ਬੀ.ਜੇ.ਪੀ ਨੂੰ ਅੰਮ੍ਰਿਤਸਰ ਵਿਖੇ ਸਵਾਂ ਲੱਖ ਤੋਂ ਜਿਆਦਾ ਵੋਟਾਂ ਨਾਲ ਮਾਤ ਦਿੱਤੀ ਸੀ ਅਤੇ ਖਾਸ ਕਰਕੇ ਮਜੀਠੀਆਂ ਹਲਕੇ ਵਿੱਚ ਵੀ ਅਕਾਲੀ ਦਲ ਨੂੰ ਭਾਰੀ ਮਾਤ ਦੇ ਕੇ ਅਕਾਲੀ ਦਲ ਬੀ.ਜੇ.ਪੀ ਗਠਜੋੜ ਦੇ ਸਾਂਝੇ ਉਮੀਦਵਾਰ ਨੂੰ ਹਰਾਇਆ ਸੀ।ਉਹਨਾਂ ਨੇ ਅੱਗੇ ਕਿਹਾ ਕਿ ਕੈਪਟਨ ਹਮੇਸ਼ਾ ਹੀ ਪੰਜਾਬ ਦੇ ਕੈਪਟਨ ਰਹਿਣਗੇ।ਅਮਰਿੰਦਰ ਸਿੰਘ ਉਹ ਸ਼ਖਸ਼ੀਅਤ ਹਨ ਜਿਨ੍ਹਾਂ ਦੀ ਇੱਕ ਝਲਕ ਪਾਉਣ ਲਈ ਪੰਜਾਬ ਵਾਸੀ ਰੈਲੀਆਂ ਦੇ ਰੂਪ ਵਿੱਚ ਹੁੰਮ ਹੁੰਮਾਂ ਕੇ ਇਕੱਠੇ ਹੋ ਜਾਂਦੇ ਹਨ।ਕੈਪਟਨ ਨੇ ਹਮੇਸ਼ਾ ਹੀ ਪੰਜਾਬ ਅਤੇ ਪੰਜਾਬ ਵਾਸੀਆਂ ਦੇ ਹਿੱਤਾ ਦੀ ਰਾਖੀ ਕੀਤੀ ਹੈ ਅਤੇ ਹਮੇਸ਼ਾਂ ਅਕਾਲੀ ਦਲ ਦੀਆਂ ਗਲਤ ਨੀਤੀਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ।ਅੱਜ ਵੀ ਪੰਜਾਬ ਵਾਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਯਾਦ ਕਰਦੇ ਹੋਏ ਬਾਦਲਾਂ ਨੂੰ ਕੋਸਦੇ ਹਨ। ਉਹਨਾਂ ਨੇ ਅੱਗੇ ਕਿਹਾ ਕਿ ਅਗਰ ਜਲਦ ਹੀ ਬਿਕਰਮ ਮਜੀਠੀਆਂ ਨੇ ਇਸ ਮੁੱਦੇ ਤੇ ਮਾਫੀ ਨਾ ਮੰਗੀ ਤਾ ਜਿਲ੍ਹੇ ਭਰ ਵਿੱਚ ਮਜੀਠੀਆ ਦੇ ਖਿਲਾਫ ਧਰਨੇ ਅਤੇ ਪ੍ਰਦਰਸ਼ਨ ਕੀਤੇ ਜਾਣਗੇ।ਇਸ ਮੌਕੇ ਅਮਰਪ੍ਰੀਤ ਬੌਬੀ,ਨਿਤਨ ਗੋਇਲ,ਮਾਧਵ ਸਿੰਗਲਾ, ਹਿੰਮਾਂਸ਼ੂ ਜ਼ੋਸ਼ੀ,ਰਿੰਪੀ ਤ੍ਰਿਪੜੀ,ਸੋਨੂੰ ਪੰਡਿਤ, ਟਿੰਕੂ ਪੁਰੀ,ਮੋਂਟੀ ਟੋਹੜਾ,ਵਿਸ਼ਾਲ ਮਿੱਤਲ,ਦਿਨੇਸ਼ ਬਾਂਸਲ,ਪ੍ਰਮੋਦ ਮੋਦੀ, ਬਲਰਾਮ ਬਾਂਸਲ,ਸੁੱਚਾ ਬਾਜਵਾ,ਵਿਪੁਲ ਸਿੰਗਲਾ,ਲੁਗੇਸ਼ ਬਾਂਸਲ,ਗਰੀਸ਼ ਸ਼ਰਮਾ, ਮੁਖਤਿਆਰ ਕਾਲਾ,ਅਮਨ ਖੰਨਾਂ,ਗੌਰਵ ਸੂਦ,ਸੌਰਵ ਸੂਦ,ਰਮਨ,ਨਿਸ਼ਾਤ ਬਾਂਸਲ,ਰਾਣਾ ਪੰਜੋਲ,ਰੋਹਿਤ ਪੰਜੋਲਾ, ਸਾਹਿਲ ਜ਼ੌਹਰ ਅਮਨ ਵਰਮਾ,ਸਹਿਲ ਸ਼ਰਮਾ ਅਤੇ ਸੰਨੀ ਸ਼ਰਮਾ ਆਦਿ ਯੂਥ ਕਾਂਗਰਸੀ ਆਗੂ ਵੱਡੀ ਗਿਣਤੀ ਵਿੱਚ ਹਾਜਰ ਸਨ।

Leave a Reply

Your email address will not be published. Required fields are marked *