ਗਰੀਬ ਅਤੇ ਲੋੜੰਵਦ ਬੱਚਿਆਂ ਨੂੰ ਪੜ੍ਹਾਈ ਨਾਲ ਜ਼ੋੜਨਾ ਹੀ ਸਾਡਾ ਮੁੱਖ ਟਿੱਚਾ : ਅੰਗਰੇਜ਼ ਸਿੰਘ ਵਿਰਕ
ਪਟਿਆਲਾ 30 ਸਤੰਬਰ (ਮਧੂਸਾਰ ਬਿਊਰੋ)
ਸਮਾਜ ਸੇਵਾ ਦੇ ਖੇਤਰ ਵਿੱਚ ਉੱਘਾ ਕੰਮ ਕਰਨ ਵਾਲੀ ਸੰਸਥਾਂ ਹਿਊਨ ਰਾਈਟਸ ਮਿਸ਼ਨ ਪ੍ਰੋਟੇਕਸ਼ਨ ਪਟਿ: ਪੰਜਾਬ ਵੱਲੋ ਮਸਤੀ ਕੀ ਪਾਠਸ਼ਾਲਾ ਦੇ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਦਾ ਟਿੱਚਾ ਆਪਣੀ ਚੜ੍ਹਦੀਕਲਾ ਵੱਲ ਵੱਧ ਰਿਹਾ ਹੈ।
ਇਸੇ ਲੜੀ ਤਹਿਤ ਅੱਜ ਮਸਤੀ ਕੀ ਪਾਠਸ਼ਾਲਾ ਦੇ 6 ਵਿਦਿਆਰਥੀਆਂ ਨੂੰ ਮੈਡਮ ਸ੍ਰੀ ਮਤੀ ਰਾਜਪਾਲ ਕੋਰ ਮਸਤ ਸੰਚਾਲੀਕਾ ਮਸਤੀ ਕੀ ਪਾਠਸ਼ਾਲਾ ਦੇ ਅਸ਼ੀਰਵਾਦ ਅਤੇ ਸ੍ਰੀ ਮਤੀ ਸ਼ਾਇਨਾ ਕੂਪਰ ਬਾਲ ਸੁਰਖਿੱਆ ਅਫਸਰ ਜ਼ਿਲ੍ਹਾ ਪਟਿਆਲਾ ਦੀ ਰਹਿਨੁਮਾਈ ਹੇਠ ਸਰਕਾਰੀ ਬੱਘੀ ਖਾਨਾ ਸਕੂਲ ਵਿਖੇ ਦਾਖਲ ਕਰਵਾਇਆ ਗਿਆ। ਇਸ ਮੋਕੇ ਸਕੂਲ ਦੇ ਸੈਟਰ ਹੈਡ ਟੀਚਰ ਗੋਪਾਲ ਕ੍ਰਿਸ਼ਨ ਸ਼ਰਮਾ ਨੇ ਮਸਤੀ ਕੀ ਪਾਠਸ਼ਾਲਾ ਅਤੇ ਹਿਊਮਨ ਰਾਈਟਸ ਮਿਸ਼ਨ ਪ੍ਰੋਟੇਕਸ਼ਨ ਸੰਸਥਾ ਪੰਜਾਬ ਦੀ ਸ਼ੰਲਾਘਾ ਕਰਦਿਆ ਕਿਹਾ ਜੇਕਰ ਸਮਾਜ ਵਿਚ ਅਜਿਹੀਆ ਸੰਸਥਾਂਵਾ ਏਦਾ ਹੀ ਕੰਮ ਕਰਨ ਤਾਂ ਦੇਸ਼ ਵਿਚੋ ਅਨਪੜ੍ਹਤਾ ਨੂੰ ਯਕੀਨੀ ਤੋਰ ਤੇ ਖਤਮ ਕੀਤਾ ਜਾ ਸਕਦਾ ਹੈ।
ਅੰਗਰੇਜ਼ ਸਿੰਘ ਵਿਰਕ ਨੇ ਦੱਸਿਆ ਕਿ ਸੰਸਥਾਂ ਹੁਣ ਤੱਕ 50 ਦੇ ਕਰੀਬ ਵਿਦਿਆਰਥੀਆਂ ਨੂੰ ਸਕੂਲਾ ਵਿਚ ਦਾਖਲ ਕਰਵਾ ਚੁੱਕੀ ਹੈ। ਪਿਛਲੇ ਦਿਨਾਂ ਵਿਚ ਵੀ 6 ਵਿਦਿਆਰਥੀਆਂ ਨੂੰ ਸਰਕਾਰੀ ਬੱਘੀ ਖਾਨਾਂ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਮੋਕੇ ਮਸਤੀ ਕੀ ਪਾਠਸ਼ਾਲਾ ਦੀ ਸੰਚਾਲੀਕਾ ਅਤੇ ਕੋਆਡੀਨੇਟਰ ਮੈਡਮ ਗੂਰਨੀਰ ਸਾਹਨੀ ਨੇ ਦੱਸਿਆ ਕਿ ਅਸੀ ਪਹਿਲਾ ਤਾ ਸਕੂਲ ਨਾ ਜਾਣ ਵਾਲੇ ਵਿਦਿਆਰਥੀਆਂ ਨੂੰ ਪੜ੍ਹਾ ਕੇ ਉਨ੍ਹਾਂ ਨੂੰ ਸਕੂਲ ਜਾਣ ਲਈ ਪ੍ਰੇਰੀਤ ਕਰਦੇ ਹਾਂ ਅਤੇ ਬਾਅਦ ਵਿੱਚ ਸਕੂਲ ਜਾ ਰਹੇ ਵਿਦਿਆਰਥੀਆਂ ਦੀ ਹਰ ਤਰ੍ਹਾਂ ਨਾਲ ਮਦਦ ਵੀ ਕੀਤੀ ਜਾਂਦੀ ਹੈ।
ਮਸਤੀ ਕੀ ਪਾਠਸ਼ਾਲਾ ਦੇ ਜਨਰਲ ਸਕੱਤਰ ਸ੍ਰ: ਜਗਤਾਰ ਸਿੰਘ ਜੱਗੀ ਨੇ ਦੱਸਿਆ ਕਿ ਸਾਡੇ ਵੱਲੋ ਹਰ ਇੱਕ ਲੋੜੱਵ ਵਿਦਿਆਰਥੀ ਨੂੰ ਸਕੂਲ ਨਾਲ ਜੋੜਨ ਦਾ ਟਿੱਚਾ ਰੱਖਿਆ ਗਿਆ ਹੈ ਅਤੇ ਆਉਣ ਵਾਲੇ ਸਮੇ ਵਿਚ ਹੋਰ ਬੱਚਿਆ ਨੂੰ ਵਿਦਿਆਰਥੀ ਜੀਵਨ ਨਾਲ ਜੋੜਿਆ ਜਾਵੇਗਾ।ਇਸ ਮੋਕੇ ਸਕੂਲ ਦਾ ਸਟਾਫ ਮੈਡਮ ਹਰਦੀਪ ਕੋਰ ਅਤੇ ਸ੍ਰ: ਬਲਜੀਦਰ ਸਿੰਘ ਜੀ ਹਾਜ਼ਰ ਸਨ।

