ਪਟਿਆਲਾ

ਭਾਰਤੀ ਸੈਨਾ ਵੱਲੋਂ ਕੀਤੀ ਗਈ ਕਾਰਵਾਈ ਦੇ ਸਮਰਥਨ ਵਿੱਚ ਪਟਾਕੇ ਜਲਾ ਕੇ ਖੁਸ਼ੀ ਮਨਾਈ

ਪਟਿਆਲਾ 30 ਸਤੰਬਰ (ਮਧੂਸਾਰ ਬਿਊਰੋ)
ਪੰਜਾਬ ਯੂਥ ਡਿਵੈਲਪਮੈਂਟ ਸੁਸਾਇਟੀ ਵੱਲੋਂ ਚੇਅਰਮੈਨ ਰਾਜੇਸ਼ ਸ਼ਰਮਾ ਰਾਜੂ ਦੀ ਪ੍ਰਧਾਨਗੀ ਹੇਠ ਸੁਸਾਇਟੀ ਦੇ ਮੈਂਬਰਾਂ ਵੱਲੋਂ ਭਾਰਤੀ ਸੈਨਾ ਵੱਲੋਂ ਕੀਤੀ ਗਈ ਕਾਰਵਾਈ ਦੇ ਸਮਰਥਨ ਵਿੱਚ ਪਟਾਕੇ ਜਲਾ ਕੇ ਖੁਸ਼ੀ ਮਨਾਈ ਗਈ ਅਤੇ ਉਥੇ ਹੀ ਅਫਸੋਸ ਜਾਹਿਰ ਕੀਤਾ ਕਿ ਪਿਛਲੇ ਕੁੱਝ ਸਮੇਂ ਵਿੱਚ ਪੰਜਾਬ ਵਿੱਚ ਬੇਅਦਬੀ ਦੀ ਘਟਨਾਵਾਂ ਦੇ ਨਾਲ ਨਾਲ ਕਈਂ ਧਾਰਮਿਕ ਅਤੇ ਸਮਾਜਿਕ ਆਗੂਆਂ ਉਪਰ ਹਮਲੇ ਹੋ ਚੁੱਕੇ ਹਨ। ਪਰ ਬਾਦਲ ਸਰਕਾਰ ਕਿਸੇ ਦੋਸ਼ੀ ਨੂੰ ਗਿਰਫਤਾਰ ਨਹੀਂ ਕਰ ਸਕੀ।

ਰੋਸ ਵਿੱਚ ਜਿਥੇ ਸੁਸਾਇਟੀ ਮੈਂਬਰਾਂ ਨੇ ਭਾਰਤੀ ਫੋਜ ਦੀ ਕਾਰਵਾਈ ਦਾ ਸਮਰਥਨ ਕੀਤਾ ਉਥੇ ਹੀ ਬਾਦਲ ਦਾ ਪੁਤਲਾ ਫੂਕ ਕੇ ਰੋਸ ਪ੍ਰਗਟ ਕੀਤਾ ਕਿ ਬਾਦਲ ਇਸ ਵਿਰੋਧੀ ਤਾਕਤਾਂ ਉਪਰ ਕਾਰਵਾਈ ਕਰਨ ਵਿੱਚ ਫੇਲ ਸਾਬਤ ਹੋਏ ਹਨ।
ਇਸ ਮੋਕੇ ਸੁਸਾਇਟੀ ਦੇ ਚੇਅਰਮੈਨ ਰਾਜੇਸ਼ ਸ਼ਰਮਾ ਨੇ ਕਿਹਾ ਕਿ ਅੱਜ ਭਾਰਤੀ ਨੂੰ ਆਪਣੇ ਫੋਜੀਆਂ ਤੇ ਮਾਣ ਹੈ ਜਿਨ੍ਹਾਂ ਨੇ ਪਾਕਿਸਤਾਨ ਨੂੰ ਉਸਦੇ ਘਰ ਜਾ ਮੂੰਹ ਤੋੜ ਜਵਾਬ ਦਿੱਤਾ ਹੈ। ਅਤੇ ਉਸਦੇ ਆਂਤਕੀ ਟ੍ਰੇਨਿੰਗ ਸੈਂਟਰ ਤਬਾਹ ਕਰ ਕੇ ਪੂਰੀ ਦੁਨੀਆ ਨੂੰ ਸੰਦੇਸ਼ ਦਿੱਤਾ ਹੈ ਕਿ ਹੁਣ ਅੱਤਵਾਦ ਬਰਦਾਸ਼ਤ ਨਹੀਂ ਹੋਵੇਗਾ। ਇਸਦੇ ਨਾਲ ਹੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਜਿਥੇ ਭਾਰਤੀ ਫੋਜ ਨੇ ਦੂਜੇ ਦੇਸ਼ ਵਿੱਚ ਵੜ ਕੇ ਕਾਰਵਾਈ ਕਰਕੇ ਹਰ ਭਾਰਤੀ ਦਾ ਸਿਰ ਉੱਚਾ ਕੀਤਾ ਉਥੇ ਹੀ ਪੰਜਾਬ ਦੀ ਬਾਦਲ ਸਰਕਾਰ ਬੇਅਦਬੀ ਕਾਂਡ, ਰੁਲਦਾ ਸਿੰਘ, ਜਗਦੀਸ਼ ਗਗਨੇਜਾ, ਸੰਤ ਬਾਬਾ ਢਡਰੀਆਂ ਵਾਲਾ ਅਤੇ ਸੰਤ ਆਗੂ ਚੰਦ ਕੌਰ ਦੇ ਹਮਲਾਵਰਾਂ ਨੂੰ ਫੜਨ ਵਿੱਚ ਫੇਲ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਤੋਂ ਸਬਕ ਲੈਂਦੇ ਹੋਏ ਬਾਦਲ ਨੂੰ ਪੰਜਾਬ ਵਿੱਚ ਲੁਕੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਅਨਿਲ ਮੋਦਗਿਲ, ਸੋਨੂੰ, ਬਿੰਦਰ ਪ੍ਰਧਾਨ, ਵਿਸ਼ਾਲ, ਅਮਨੀ, ਨਿਖਲ ਸ਼ਰਮਾ, ਵਿਜੇ ਕੋਹਲੀ, ਕਰਨਬੀਰ, ਜੱਸ ਰਠੋਰ ਆਦਿ ਹਾਜਰ ਸਨ।

Leave a Reply

Your email address will not be published. Required fields are marked *