ਹਰਿਆਣਾਚੰਡੀਗੜ੍ਹਪੰਜਾਬ

ਹਰਿਆਣਾ ਵਿੱਚ 6 ਆਈ.ਏ.ਐਸ. ਅਤੇ 6 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ

ਪੰਚਕੂਲਾ 2 ਸਤੰਬਰ (ਮਧੂਸਾਰ ਬਿਊਰੋ) ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 6 ਆਈ.ਏ.ਐਸ. ਅਤੇ 6 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ। ਆਈ.ਏ.ਐਸ. ਅਧਿਕਾਰੀਆਂ ਵਿੱਚ ਸ਼੍ਰੀ ਅਨਿਰੁੱਧ ਯਾਦਵ, ਜੋ ਕਿ ਮੌਜੂਦਾ ਸਮੇਂ ਵਿੱਚ ਨਾਰਨੌਲ ਦੇ ਉਪ-ਮੰਡਲ ਅਧਿਕਾਰੀ (ਨਾਗਰਿਕ) ਅਤੇ ਹਰਿਆਣਾ ਮਲਟੀ ਮਾਡਲ ਲੌਜਿਸਟਿਕ ਹੱਬ ਪ੍ਰੋਜੈਕਟ ਲਿਮਟਿਡ ਦੇ ਉਪ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਉਪ ਪ੍ਰਬੰਧ ਨਿਰਦੇਸ਼ਕ ਦੇ ਅਹੁਦੇ ’ਤੇ ਤਾਇਨਾਤ ਹਨ, ਨੂੰ ਐਚ.ਐਸ.ਆਈ.ਆਈ.ਡੀ.ਸੀ. ਦਾ ਵਧੀਕ ਪ੍ਰਬੰਧ ਨਿਰਦੇਸ਼ਕ ਅਤੇ ਗਲੋਬਲ ਸਿਟੀ ਪ੍ਰੋਜੈਕਟ, ਗੁਰੂਗ੍ਰਾਮ ਦਾ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਸ਼੍ਰੀ ਅਦਿਤੀ ਸਿੰਘਾਨੀਆ, ਜੋ ਕਿ ਮੌਜੂਦਾ ਸਮੇਂ ਵਿੱਚ ਗੁਰੂਗ੍ਰਾਮ ਵਿੱਚ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਦੇ ਅਹੁਦੇ ’ਤੇ ਤਾਇਨਾਤ ਹਨ, ਨੂੰ ਐਲਨਾਬਾਦ ਦਾ ਉਪ-ਮੰਡਲ ਅਧਿਕਾਰੀ (ਨਾਗਰਿਕ) ਨਿਯੁਕਤ ਕੀਤਾ ਗਿਆ ਹੈ। ਸ਼੍ਰੀ ਰਾਹੁਲ ਕੰਵਾਰੀਆ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ), ਅੰਬਾਲਾ ਨੂੰ ਪਿਹੋਵਾ ਦਾ ਉਪ-ਮੰਡਲ ਅਧਿਕਾਰੀ (ਨਾਗਰਿਕ) ਨਿਯੁਕਤ ਕੀਤਾ ਗਿਆ ਹੈ। ਸੁਸ਼੍ਰੀ ਰੂਹਾਨੀ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ), ਰੇਵਾੜੀ ਨੂੰ ਫਿਰੋਜ਼ਪੁਰ ਝਿਰਕਾ ਦਾ ਉਪ-ਮੰਡਲ ਅਧਿਕਾਰੀ (ਨਾਗਰਿਕ) ਨਿਯੁਕਤ ਕੀਤਾ ਗਿਆ ਹੈ।

ਸੁਸ਼੍ਰੀ ਸੁਮਨ ਯਾਦਵ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ), ਯਮੁਨਾਨਗਰ ਨੂੰ ਉਚਾਨਾ ਕਲਾਂ ਦਾ ਉਪ-ਮੰਡਲ ਅਧਿਕਾਰੀ (ਨਾਗਰਿਕ) ਨਿਯੁਕਤ ਕੀਤਾ ਗਿਆ ਹੈ। ਸ਼੍ਰੀ ਯੋਗੇਸ਼ ਦਿਲਹੋਰ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ), ਸੋਨੀਪਤ ਨੂੰ ਡਬਵਾਲੀ ਦਾ ਉਪ-ਮੰਡਲ ਅਧਿਕਾਰੀ (ਨਾਗਰਿਕ) ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਐਚ.ਸੀ.ਐਸ. ਅਧਿਕਾਰੀਆਂ ਵਿੱਚ ਸ਼੍ਰੀ ਵਿਜੇਂਦਰ ਹੁੱਡਾ, ਜੋ ਮੌਜੂਦਾ ਸਮੇਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਜ਼ਿਲ੍ਹਾ ਪੇਂਡੂ ਵਿਕਾਸ ਏਜੰਸੀ, ਚਰਖੀ ਦਾਦਰੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ, ਨੂੰ ਚਰਖੀ ਦਾਦਰੀ ਦੇ ਜ਼ਿਲ੍ਹਾ ਸ਼ਹਿਰੀ ਕਮਿਸ਼ਨਰ ਦਾ ਵਧੀਕ ਚਾਰਜ ਦਿੱਤਾ ਗਿਆ ਹੈ। ਸ਼੍ਰੀ ਵੇਦ ਪ੍ਰਕਾਸ਼, ਉਪ-ਮੰਡਲ ਅਧਿਕਾਰੀ (ਨਾਗਰਿਕ), ਡਬਵਾਲੀ ਨੂੰ ਨਗਰ ਨਿਗਮ, ਹਿਸਾਰ ਦਾ ਵਧੀਕ ਕਮਿਸ਼ਨਰ ਲਗਾਇਆ ਗਿਆ ਹੈ। ਸ਼੍ਰੀ ਲਕਸ਼ਮੀ ਨਾਰਾਇਣ, ਉਪ-ਮੰਡਲ ਅਧਿਕਾਰੀ (ਨਾਗਰਿਕ), ਫਿਰੋਜ਼ਪੁਰ ਝਿਰਕਾ ਨੂੰ ਸ਼ਹੀਦ ਹਸਨ ਖਾਂ ਮੇਵਾਤੀ ਸਰਕਾਰੀ ਮੈਡੀਕਲ ਕਾਲਜ, ਨਲਹੜ (ਨੂੰਹ) ਦਾ ਸੰਯੁਕਤ ਨਿਦੇਸ਼ਕ (ਪ੍ਰਸ਼ਾਸਨ) ਨਿਯੁਕਤ ਕੀਤਾ ਗਿਆ ਹੈ। ਸ਼੍ਰੀ ਰਮਿਤ ਯਾਦਵ, ਉਪ-ਮੰਡਲ ਅਧਿਕਾਰੀ (ਨਾਗਰਿਕ), ਉਚਾਨਾ ਕਲਾਂ ਨੂੰ ਹਰਿਆਣਾ ਲੋਕ ਪ੍ਰਸ਼ਾਸਨ ਸੰਸਥਾਨ (ਹਿਪਾ), ਗੁਰੂਗ੍ਰਾਮ ਦਾ ਸੰਯੁਕਤ ਨਿਦੇਸ਼ਕ ਲਗਾਇਆ ਗਿਆ ਹੈ। ਸ਼੍ਰੀ ਗੁਰਵਿੰਦਰ ਸਿੰਘ, ਉਪ-ਮੰਡਲ ਅਧਿਕਾਰੀ (ਨਾਗਰਿਕ), ਪਿਹੋਵਾ ਨੂੰ ਨਾਰਨੌਲ ਦਾ ਉਪ-ਮੰਡਲ ਅਧਿਕਾਰੀ (ਨਾਗਰਿਕ) ਨਿਯੁਕਤ ਕੀਤਾ ਗਿਆ ਹੈ। ਸ਼੍ਰੀ ਪਾਰਸ ਭਗੋਰੀਆ, ਉਪ-ਮੰਡਲ ਅਧਿਕਾਰੀ (ਨਾਗਰਿਕ), ਐਲਨਾਬਾਦ ਨੂੰ ਨਗਰ ਨਿਗਮ, ਕਰਨਾਲ ਦਾ ਸੰਯੁਕਤ ਕਮਿਸ਼ਨਰ ਲਗਾਇਆ ਗਿਆ ਹੈ।

Leave a Reply

Your email address will not be published. Required fields are marked *