ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

Gyanesh Kumar ਦੇ ਅਸਤੀਫੇ ਨੂੰ ਲੈ ਕੇ ਧਰਨੇ ’ਤੇ ਬੈਠੇ ਰਾਹੁਲ ਤੇ ਪਿ੍ਰਅੰਕਾ; ਕਈ ਆਗੂ ਹਿਰਾਸਤ ’ਚ ਲਏ

ਸੰਸਦ ਦੇ ਮਕਰ ਦੁਆਰ ਤੋਂ ਨਿਕਲੇ ਮਾਰਚ ਨੂੰ ਪੁਲੀਸ ਨੇ ਆਕਾਸ਼ਵਾਣੀ ਭਵਨ ਨੇੜੇ ਰੋਕਿਆ

ਨਵੀਂ ਦਿੱਲੀ 6 ਅਕਤੂਬਰ (ਮਧੂਸਾਰ ਬਿਊਰੋ) ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅੱਜ ਚੋਣ ਕਮਿਸ਼ਨ ਦੇ ਦਫ਼ਤਰ ਵੱਲ ਮਾਰਚ ਕਰ ਰਹੇ ਇੰਡੀਆ ਗਠਜੋੜ ਦੇ ਕਈ ਪ੍ਰਮੁੱਖ ਆਗੂਆਂ ਨੂੰ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਹਿਰਾਸਤ ਵਿੱਚ ਲਏ ਗਏ ਆਗੂਆਂ ਵਿੱਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਤਿ੍ਰਣਮੂਲ ਕਾਂਗਰਸ ਦੇ ਆਗੂ ਅਭਿਸ਼ੇਕ ਬੈਨਰਜੀ ਅਤੇ ਡੇਰੇਕ ਓ’ਬ੍ਰਾਇਨ ਸ਼ਾਮਲ ਹਨ।
ਸੰਸਦ ਦੇ ਮਕਰ ਦੁਆਰ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਵੱਲ ਵਧ ਰਹੇ ਮਾਰਚ ਨੂੰ ਪੁਲੀਸ ਨੇ ਨਾਕਾਮ ਕਰ ਦਿੱਤਾ ਅਤੇ ਆਗੂਆਂ ਨੂੰ ਬੱਸਾਂ ਵਿੱਚ ਬਿਠਾ ਕੇ ਲੈ ਗਈ। ਕਾਂਗਰਸ ਨੇ ਦੱਸਿਆ ਕਿ ਇਸ ਤੋਂ ਬਾਅਦ ਰਾਹੁਲ ਗਾਂਧੀ, ਪਿ੍ਰਅੰਕਾ ਗਾਂਧੀ, ਕੇ.ਸੀ. ਵੇਣੂਗੋਪਾਲ, ਚਰਨਜੀਤ ਸਿੰਘ ਚੰਨੀ ਅਤੇ ਦੀਪੇਂਦਰ ਹੁੱਡਾ ਸਮੇਤ ਹੋਰ ਕਾਂਗਰਸੀ ਆਗੂਆਂ ਨੇ ਆਕਾਸ਼ਵਾਣੀ ਭਵਨ ਨੇੜੇ ਧਰਨਾ ਲਗਾ ਦਿੱਤਾ। ਇਸ ਤੋਂ ਪਹਿਲਾਂ, ਜਦੋਂ ਪਾਰਲੀਮੈਂਟ ਸਟ੍ਰੀਟ/ਨੀਤੀ ਆਯੋਗ ਨੇੜੇ ਇੰਡੀਆ ਗਠਜੋੜ ਦੇ ਮਾਰਚ ਨੂੰ ਰੋਕਿਆ ਗਿਆ ਤਾਂ ਰਾਹੁਲ ਗਾਂਧੀ ਅਤੇ ਅਭਿਸ਼ੇਕ ਬੈਨਰਜੀ ਪੁਲੀਸ ਦੇ ਬੈਰੀਕੇਡਾਂ ਉੱਪਰ ਚੜ੍ਹ ਗਏ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਚੋਣ ਕਮਿਸ਼ਨ ਖ਼ਿਲਾਫ਼ ਨਾਅਰੇਬਾਜ਼ੀ ਦਰਮਿਆਨ ਰਾਹੁਲ ਗਾਂਧੀ ਨੇ ਬੈਰੀਕੇਡ ਤੋਂ ਤਿਰੰਗਾ ਲਹਿਰਾਇਆ। ਨੀਤੀ ਆਯੋਗ ਖੇਤਰ ਨੇੜੇ ਬੈਰੀਕੇਡ ਲਗਾ ਕੇ ਰਸਤਾ ਰੋਕੇ ਜਾਣ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਚੋਣ ਕਮਿਸ਼ਨ ਦੇ ਦਫ਼ਤਰ ਤੋਂ 250-300 ਮੀਟਰ ਦੇ ਘੇਰੇ ਤੱਕ ਪਹੁੰਚ ਚੁੱਕੇ ਸਨ। ਰਾਹੁਲ ਗਾਂਧੀ ਨੇ ਮੱਲਿਕਾਰਜੁਨ ਖੜਗੇ, ਪਿ੍ਰਅੰਕਾ ਗਾਂਧੀ, ਅਖਿਲੇਸ਼ ਯਾਦਵ, ਸੁਪਿ੍ਰਆ ਸੁਲੇ ਅਤੇ ਹੋਰ ਵਿਰੋਧੀ ਆਗੂਆਂ ਨਾਲ ਮਿਲ ਕੇ ਮੁੱਖ ਚੋਣ ਕਮਿਸ਼ਨਰ ਨੂੰ ਸੰਬੋਧਨ ਕਰਦਿਆਂ ਨਾਅਰੇਬਾਜ਼ੀ ਕੀਤੀ ਕਿ ਉਨ੍ਹਾਂ ਦਾ ਸਮਾਂ ਪੂਰਾ ਹੋ ਚੁੱਕਾ ਹੈ ਅਤੇ ਉਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਰਾਹੁਲ ਨੇ ਕਿਹਾ, “ਗਿਆਨੇਸ਼, ਹੁਣ ਬਹੁਤ ਹੋ ਗਿਆ। ਅਸਤੀਫ਼ਾ ਦੇਣ ਦਾ ਸਮਾਂ ਆ ਗਿਆ ਹੈ।”

Leave a Reply

Your email address will not be published. Required fields are marked *