ਪਟਿਆਲਾ

ਪਟਿਆਲਾ ਸ਼ਹਿਰ ਨੂੰ ਸਮਾਰਟ ਸਿਟੀ ਦਾ ਦਰਜਾ ਦਿਵਾਉਣ ਲਈ ਸਮੂਹ ਪਟਿਆਲਵੀਆਂ ਦੇ ਸਹਿਯੋਗ ਦੀ ਲੋੜ-ਵੇਦ ਪ੍ਰਕਾਸ਼ ਗੁਪਤਾ

ਪਟਿਆਲਾ ਸਮਾਰਟ ਸਿਟੀ ਕਮੇਟੀ ਦੀ ਹੋਈ ਪਹਿਲੀ ਮੀਟਿੰਗ
ਪਟਿਆਲਾ 3 ਅਕਤੂਬਰ (ਮਧੂਸਾਰ ਬਿਊਰੋ)
ਇਤਿਹਾਸਿਕ ਪਟਿਆਲਾ ਸ਼ਹਿਰ ਨੂੰ ਸਮਾਰਟ ਸਿਟੀ ਦਾ ਦਰਜਾ ਦਿਵਾÀਣ ਲਈ ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਵਿਧਾਇਕਾ ਪ੍ਰਨੀਤ ਕੌਰ ਵੱਲੋਂ ਗਠਿਤ ਕੀਤੀ ਗਈ 15 ਮੈਂਬਰੀ ਕਮੇਟੀ ਦੀ, ਪਹਿਲੀ ਮੀਟਿੰਗ ਕਮੇਟੀ ਦੇ ਚੇਅਰਮੈਨ ਅਤੇ ਗਾਂਧੀਵਾਦੀ ਨੇਤਾ ਵੇਦ ਪ੍ਰਕਾਸ਼ ਗੁਪਤਾ ਜੀ ਦੀ ਅਗਵਾਈ ਹੇਠ ਸਥਾਨਕ ਜਿਮਖਾਨਾ ਕਲੱਬ ਵਿਖੇ ਹੋਈ।

ਮੀਟਿੰਗ ਵਿੱਚ ਸਮੁੱਚੇ ਕਮੇਟੀ ਮੈਂਬਰਾਂ ਨੇ ਭਾਗ ਲਿਆ ਅਤੇ ਸਮਾਰਟ ਸਿਟੀ ਸੰਬੰਧੀ ਆਪਣੇ ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕੀਤੇ।ਇਸ ਮੌਕੇ ਸਮੁੱਚੇ ਕਮੇਟੀ ਮੈਂਬਰਾਂ ਨੇ ਇੱਕੋ ਆਵਾਜ ਵਿੱਚ ਇਸ ਮੰਗ ਤੇ ਜ਼ੋ ਦਿੱਤਾ ਕਿ,ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਸਮਾਰਟ ਸਿਟੀ ਸੂਚੀ ਵਿੱਚ ਪਟਿਆਲਾ ਸ਼ਹਿਰ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ।ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਹੁਣ ਤੱਕ 60 ਸ਼ਹਿਰ ਸ਼ਾਮਿਲ ਕੀਤੇ ਗਏ ਹਨ।ਜਿਸਦੇ ਤਹਿਤ ਪੰਜਾਬ ਵਿੱਚੋਂ ਅੰਮ੍ਰਿਤਸਰ,ਜਲੰਧਰ ਅਤੇ ਲੁਧਿਆਣਾ ਨੂੰ ਸਮਾਰਟ ਸਿਟੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਬਾਕੀ ਬਚਦੇ ਚਾਲੀ ਸ਼ਹਿਰਾ ਨੂੰ ਸਮਾਰਟ ਸਿਟੀ ਬਣਾਉਣ ਲਈ ਜਨਵਰੀ 2017 ਵਿੱਚ ਕਾਰਵਾਈ ਆਰੰਭ ਕੀਤੀ ਜਾਵੇਗੀ। ਇਸ ਮੌਕੇ ਚੇਅਰਮੈਨ ਵੇਦ ਪ੍ਰਕਾਸ਼ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟਿਆਲਾ ਸ਼ਾਹਿਰ ਦੀ ਆਪਣੀ ਇੱਕ ਅਮੀਰ ਵਿਰਾਸਤ ਹੈ।ਇੱਥੇ ਕਈ ਕੇਂਦਰ ਅਤੇ ਪੰਜਾਬ ਸਰਕਾਰ ਦੇ ਅਹਿਮ ਮਹਿਕਮਿਆਂ ਦੇ ਹੈਡ ਆਫਿਸ ਹਨ ਨਾਲ ਹੀ ਪਟਿਆਲਾ ਵਿੱਚ ਵਿੱਦਿਅਕ ਅਤੇ ਉਚੇਰੀ ਸਿੱਖਿਆ ਲਈ ਕਈ ਅਹਿਮ ਕਾਲਜ ਅਤੇ ਯੂਨੀਵਰਸਿਟੀਆਂ ਹਨ।ਉਹਨਾਂ ਨੇ ਅੱਗੇ ਕਿਹਾ ਕਿ ਪਿਛੋਕੜ ਸਮੇਂ ਪਟਿਆਲਾ ਜ਼ਦੋਂ ਪੈਪਸੂ ਦੀ ਰਾਜਧਾਨੀ ਸੀ ਤਾਂ ਉਸ ਸਮੇਂ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਸਰਕਾਰੀ ਤੌਰ ਤੇ ਇੱਕ ਵਾਅਦਾ ਕੀਤਾ ਸੀ ਕਿ ਪਟਿਆਲਾ ਸ਼ਹਿਰ ਨੂੰ ਦਿੱਤਾ ਹੋਇਆ ਸਟੇਟ ਦਾ ਦਰਜਾ ਹਮੇਸ਼ਾਂ ਹੀ ਬਰਕਰਾਰ ਰੱਖਿਆ ਜਾਵੇਗਾ।ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਦੇ ਤਹਿਤ 600 ਕਰੌੜ ਰੁਪਏ ਦੇ ਪ੍ਰੋਜੈਕਟ ਸ਼ੁਰੂ ਕੀਤੇ ਜਾਣੇ ਹਨ ਅਤੇ ਪਟਿਆਲਾ ਨੂੰ ਸਮਾਰਟ ਸਿਟੀ ਦਾ ਦਰਜਾ ਹਾਸਲ ਹੋਣ ਤੇ ਪਟਿਆਲਾ ਸ਼ਹਿਰ ਅਤੇ ਇਸਦੇ ਨਾਲ ਲਗਦੇ ਇਲਾਕਿਆਂ ਨੂੰ ਇਨ੍ਹਾਂ ਪ੍ਰੋਜੈਕਟਾਂ ਦੇ ਤਹਿਤ ਬਹੁਤ ਵੱਡਾ ਫਾਇਦਾ ਮਿਲੇਗਾ।ਇਸ ਮੌਕੇ ਉਹਨਾਂ ਸਮੂਹ ਰਾਜੀਨੀਤਕ ਪਾਰਟੀਆ, ਸਮਾਜ ਸੇਵੀ ਸੰਸਥਾਵਾਂ,ਉਦਯੋਗਿਕ ਘਰਾਣਿਆ ਅਤੇ ਆਮ ਪਟਿਆਲੀਵਆਂ ਤੋਂ ਸਹਿਯੋਗ ਦੀ ਮੰਗ ਕਰਦੇ ਹੋਏ,ਇਸ ਕੰਪੇਨ ਵਿੱਚ ਸ਼ਾਮਿਲ ਹੋਣ ਲਈ ਕਿਹਾ ਤਾਂ ਜ਼ੋ ਕੇਂਦਰ ਸਰਕਾਰ ਕੋਲੋਂ ਜਲਦ ਤੋਂ ਜਲਦ ਪਟਿਆਲਾ ਸ਼ਹਿਰ ਨੂੰ ਸਮਾਰਟ ਸਿਟੀ ਦੇ ਰੂਪ ਵਿੱਚ ਸ਼ਾਮਿਲ ਕਰਵਾਕੇ ਇਸਦਾ ਇਤਿਹਾਸਿਕ ਦਰਜਾ ਬਰਕਾਰ ਰੱਖਿਆ ਜਾ ਸਕੇ।ਇਸ ਮੋਕੇ ਗੋਪਾਲ ਸਿੰਗਲਾ ਸਾਬਕਾ ਕੌਂਸਲਰ,ਐਡਵੋਕੇਟ ਕੁਲਜੀਤ ਸਿੰਘ ਔਲਖ, ਨਰਿੰਦਰ ਸਿੰਘ ਖੁਰਾਣਾ ਇੰਡਸਟਰੀਅਜ਼, ਸੁਖਦੇਵ ਮਹਿਤਾ ਪ੍ਰਧਾਨ ਪੈਟਰੋਲ ਪੰਪ ਐਸੋਸੀਏਸ਼ਨ,ਕੇ.ਕੇ. ਮਲਹੋਤਰਾ ਕੌਂਸਲਰ,ਨਵਦੀਪ ਗੁਪਤਾ ਹੈਂਡਰਾਇੰਟਿੰਗ ਐਕਸਪਰਟ,ਦੇਵੀ ਦਿਆਲ ਮੀਤ ਪ੍ਰਧਾਨ ਪੰਜਾਬ ਵਿਉਪਾਰ ਮੰਡਲ,ਹਰਦੇਵ ਬੱਲੀ ਪ੍ਰਧਾਨ ਛੋਟੀ ਬਾਂਰਾਦਰੀ ਮਾਰਕਿਟ ਐਸੋਸੀਏਸ਼ਨ,ਡਾ. ਦਰਸ਼ਨ ਸਿੰਘ ਘੁੰਮਣ,ਐਡਵੋਕੇਟ ਬੀ.ਐਸ ਬਲਿੰਗ,ਐਡਵੋਕੇਟ ਵਰਿੰਦਰ ਦੀਵਾਨ,ਅਵਿਨਾਸ਼ ਗੋਇਲ ਸਿਨੇਮਾ ਇੰਡਸਟਰੀ,ਇੰਦਰਜੀਤ ਸਿੰਘ ਬੋਪਾਰਾਏ ਸਾਬਕਾ ਡਿਪਟੀ ਮੇਅਰ ਆਦਿ ਮੈਂਬਰ ਮੌਕੇ ਤੇ ਹਾਜਿਰ ਸਨ।

Leave a Reply

Your email address will not be published. Required fields are marked *