ਕੋਚਿੰਗ ਸੈਂਟਰ ਪਟਿਆਲਾ ਲੜਕੀਆਂ ਅਤੇ ਚੁਪਕੀ ਕਲੱਬ ਬਣੇ ਚੈਂਪੀਅਨ
ਪਟਿਆਲਾ 3 ਅਕਤੂਬਰ (ਮਧੂਸਾਰ ਬਿਊਰੋ) ਸਾਲ 2016-2017 ਦੀ ਜ਼ਿਲ੍ਹਾ ਵਾਲੀਵਾਲ ਚੈਂਪੀਅਨਸ਼ਿਪ ਐਸੋਸੀਏਸ਼ਨ ਵੱਲੋਂ ਸਪੋਰਟਸ ਵਿਭਾਗ ਦੇ ਸਹਿਯੋਗ ਨਾਲ ਪੋਲੋ ਗਰਾਊਂਡ, ਪਟਿਆਲਾ ਵਿਖੇ ਕਰਵਾਈ ਗਈ ਜਿਸਦੇ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਸ੍ਰੀ ਇੰਦਰ ਮੋਹਨ ਸਿੰਘ ਬਜਾਜ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਪਟਿਆਲਾ ਅਤੇ ਸ਼ਹਿਰੀ ਪ੍ਰਧਾਨ ਅਕਾਲੀ ਦਲ ਨੇ ਕੀਤੀ।
ਸਮਾਗਮ ਦੀ ਪ੍ਰਧਾਨਗੀ ਮਹੰਤ ਆਤਮਾ ਰਾਮ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਬਲਵੀਰ ਸਿੰਘ ਬੀਲਿੰਗ ਸੀਨੀਅਰ ਮੀਤ ਪ੍ਰਧਾਨ ਸਮਾਗਮ ਵਿਚ ਹਾਜ਼ਰ ਹੋਏ। ਸ੍ਰੀ ਮਨਜੀਤ ਸਿੰਘ ਨਾਰੰਗ, ਆਈ.ਏ.ਐਸ. ਇਸ ਸਮਾਰੋਹ ਦੇ ਗੈਸ ਆੱਫ ਆਨਰ ਰਹੇ। ਸ੍ਰੀ ਨਰੇਸ਼ ਪਾਠਕ ਜਨਰਲ ਸਕੱਤਰ ਨੇ ਚੈਂਪੀਅਨਸ਼ਿਪ ਦੀ ਸੰਪੂਰਨ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਜੂਨੀਅਰ ਲੜਕੀਆਂ ਵਿਚ ਕੋਚਿੰਗ ਸੈਂਟਰ ਨਾਭਾ ਪਹਿਲਾ ਸਥਾਨ ਅਤੇ ਕੋਚਿੰਗ ਸੈਂਟਰ, ਪਟਿਆਲਾ ਨੇ ਦੂਜਾ ਸਥਾਨ ਅਤੇ ਇਸੇ ਤਰ੍ਹਾਂ ਜੂਨੀਅਰ ਲੜਕੇ ਕੋਚਿੰਗ ਸੈਂਟਰ ਪਟਿਆਲਾ ਨੇ ਪਹਿਲਾ ਅਤੇ ਕੋਚਿੰਗ ਸੈਂਟਰ ਪੰਜਾਬੀ ਯੂਨੀਵਰਸਿਟੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸੀਨੀਅਰ ਲੜਕੀਆਂ ਵਿਚ ਕੋਚਿੰਗ ਸੈਂਟਰ, ਪਟਿਆਲਾ ਨੇ ਪਹਿਲਾ ਅਤੇ ਗੌਰਮਿੰਟ ਕਾਲਜ ਆਫ ਗਰਲਜ਼ ਪਟਿਆਲਾ ਨੇ ਦੂਜਾ ਸਥਾਨ ਹਾਸਲ ਕੀਤਾ। ਸੀਨੀਅਰ ਲੜਕੇ ਚੁੱਪਕੀ ਕਲੱਬ ਪਟਿਆਲਾ ਨੇ ਪਹਿਲਾ ਅਤੇ ਕੋਚਿੰਗ ਸੈਂਟਰ ਪੰਜਾਬੀ ਯੂਨੀਵਰਸਿਟੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਇਸ ਚੈਂਪੀਅਨਸ਼ਿਪ ਦੇ ਸਾਰੇ ਵਰਗਾਂ ਨੇ ਮੈਨ ਆੱਫ ਦੀ ਟੂਰਨਾਮੈਂਟ ਅਤੇ ਵੂਮੈਨ ਆੱਫ ਦੀ ਟੂਰਨਾਮੈਂਟ ਬਣਾਏ ਗਏ। ਜੂਨੀਅਰ ਲੜਕੀਆਂ ਪ੍ਰਿਯੰਕਾ, ਜੂਨੀਅਰ ਲੜਕੇ ਕਮਲਦੀਪ ਸਿੰਘ, ਸੀਨੀਅਰ ਲੜਕੀਆਂ ਡਾਲੀਆ ਅਤੇ ਸੀਨੀਅਰ ਲੜਕੇ ਜਤਿੰਦਰ ਸਿੰਘ ਸੋਨੀ ਨੂੰ ਸਰਵ ਉਤਮ ਖਿਡਾਰੀ ਐਲਾਨਿਆ ਗਿਆ।
ਮੁੱਖ ਮਹਿਮਾਨ ਸ੍ਰ. ਇੰਦਰ ਮੋਹਨ ਸਿੰਘ ਬਜਾਜ ਨੇ ਜਿੱਤਣ ਵਾਲੇ ਖਿਡਾਰੀਆਂ ਨੂੰ ਮੁਬਾਰਕਬਾਦ ਅਤੇ ਹਾਰਨ ਵਾਲੇ ਖਿਡਾਰੀਆਂ ਨੂੰ ਅਗਲੇ ਸਾਲ ਜਿੱਤਣ ਦੀ ਪ੍ਰੇਰਨਾ ਦਿੱਤੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਜ਼ਿਲ੍ਹੇ ਦਾ ਆਪਣੇ ਸੂਬੇ ਦਾ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।
ਇਸ ਚੈਂਪੀਅਨਸ਼ਿਪ ਵਿਚ ਵਿਸ਼ੇਸ਼ ਤੌਰ ਤੇ ਮਨਜੀਤ ਸਿੰਘ ਐਸ.ਪੀ. ਪਟਿਆਲਾ, ਇੰਜੀਨੀਅਰ ਸਤੀਸ਼ ਸ਼ਰਮਾ ਵਿੱਤ ਸਕੱਤਰ, ਹਰਚੰਦ ਸਿੰਘ ਵਾਲੀਵਾਲ ਕੋਚ, ਅਮਰ ਨਾਥ ਈ.ਟੀ.ਓ., ਗੁਰਮੇਲ ਸਿੰਘ ਸਾਬਕਾ ਏ.ਈ.ਓ., ਜਗਮੇਲ ਸਿੰਘ ਸ਼ੇਰਗਿੱਲ, ਪ੍ਰੋਫੈਸਰ ਸੁਖਦੇਵ ਸਿੰਘ ਬਰਾੜ, ਇੰਸਪੈਕਟਰ ਪੁਲਿਸ ਪ੍ਰਿਤਪਾਲ ਸਿੰਘ ਸੰਧੂ, ਸੁਖਵਿੰਦਰ ਸਿੰਘ ਸਿੱਧੂ, ਕੇਸਰ ਸਿੰਘ, ਹਰਵਿੰਦਰ ਸਿੰਘ, ਮਿਸ. ਹਰਵਿੰਦਰ ਕੌਰ, ਬਲਵੀਰ ਚੰਦ ਫੁਟਬਾਲ ਕੋਚ, ਸਤਿੰਦਰ ਸਿੰਘ ਨਾਭਾ, ਜਗਤਾਰ ਸਿੰਘ ਤਾਰੀ, ਅਮਰਜੀਤ ਸਿੰਘ, ਬਲਜੀਤ ਸਿੰਘ ਸੂਬੇਦਾਰ, ਸੁਖਵਿੰਦਰ ਸਿੰਘ, ਦਲ ਸਿੰਘ ਬਰਾੜ, ਹਰਜਿੰਦਰ ਸਿੰਘ ਅਤੇ ਸੰਜੀਵ ਸ਼ਰਮਾ, ਸੁਖਦਰਸ਼ਨ ਸਿੰਘ ਮਿਹੋਣ ਸਾਬਕਾ ਚੇਅਰਮੈਨ ਨੇ ਸ਼ਿਰਕਤ ਕੀਤੀ।

