CM ਧਾਮੀ ਨੇ ਹਨੂੰਮਾਨ ਅੰਸ਼ ਨੂੰ ਉੱਤਰਾਖੰਡ ’ਚ ਟੈਕਸ ਮੁਕਤ ਕਰਨ ਦਾ ਕੀਤਾ ਐਲਾਨ
ਦੇਹਰਾਦੂਨ 5 ਸਤੰਬਰ (ਮਧੂਸਾਰ ਬਿਊਰੋ) ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਨੈਨੀਤਾਲ ਜ਼ਿਲ੍ਹੇ ’ਚ ਸਥਿਤ ਪ੍ਰਸਿੱਧ ਕੈਂਚੀ ਧਾਮ ਆਸ਼ਰਮ ਦੇ ਬਾਬਾ ਨੀਬ ਕਰੋਰੀ ਮਹਾਰਾਜ ਦੇ ਅਧਿਆਤਮਿਕ ਜੀਵਨ ’ਤੇ ਆਧਾਰਤ ਫਿਲਮ ’ਹਨੂੰਮਾਨ ਅੰਸ਼’ ਨੂੰ ਉਤਰਾਖੰਡ ’ਚ ਟੈਕਸ ਮੁਕਤ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਫਿਲਮ ਨੂੰ ਟੈਕਸ ਮੁਕਤ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਅਜਿਹੀਆਂ ਫਿਲਮਾਂ ਪ੍ਰਦੇਸ਼ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਦੇਸ਼-ਦੁਨੀਆ ਤੱਕ ਪਹੁੰਚਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ੁੱਕਰਵਾਰ ਸ਼ਾਮ ਇੱਥੇ ਇਕ ਸਿਨੇਮਾ ਹਾਲ ’ਚ ਆਪਣੀ ਪਤਨੀ ਗੀਤਾ ਧਾਮੀ, ਕੈਬਨਿਟ ਦੇ ਸਹਿਯੋਗੀਆਂ ਗਣੇਸ਼ ਜੋਸ਼ੀ ਅਤੇ ਪ੍ਰਦੀਪ ਬੱਤਰਾ ਤੇ ਕੁਝ ਵਿਧਾਇਕਾਂ ਨਾਲ ਇਹ ਫਿਲਮ ਦੇਖੀ। ਫਿਲਮ ਦੇਖਣ ਤੋਂ ਬਾਅਦ ਧਾਮੀ ਨੇ ਬਾਬਾ ਨੀਬ ਕਰੋਰੀ ਮਹਾਰਾਜ ਦੇ ਜੀਵਨ ਨੂੰ ਸਮਾਜ ’ਚ ਹਮੇਸ਼ਾ ਸੱਚ, ਸੇਵਾ, ਦਇਆ ਅਤੇ ਅਧਿਆਤਕਮਿਕਤਾ ਦਾ ਮਾਰਗ ਦਿਖਾਉਣ ਵਾਲੀ ਭਾਰਤ ਦੀ ਸੰਤ ਪਰੰਪਰਾ ਦਾ ਉਦਾਹਰਣ ਦੱਸਿਆ।

