ਪਟਿਆਲਾ

ਯੂਥ ਰੋਡ ਸ਼ੋਅ ਵੇਖ ਕੇ ਕੈਪਟਨ ਦੀ ਗਰਦਨ ਆਕੜ ਜਾਵੇਗੀ : ਸਾਹਿਲ ਮਿੱਤਲ

ਹਰਪਾਲ ਜੁਨੇਜਾ ਦੀ ਜਿੱਤ ਲਈ ਯੂਥ ਰੋਡ ਸ਼ੋਅ ਵੱਡੀ ਜ਼ਰੂਰਤ ਸੀ
ਪਟਿਆਲਾ (ਮਧੂਸਾਰ ਬਿਊਰੋ) ਯੂਥ ਅਕਾਲੀ ਦਲ ਦੇ ਜੁਆਇੰਟ ਸੈਕਟਰੀ ਸਾਹਿਲ ਮਿੱਤਲ ਨੇ ਕਿਹਾ ਕਿ ਮਜੀਠੀਆ ਰੋਡ ਸ਼ੋਅ ਨੂੰ ਵਿਲੱਖਣ ਬਣਾਉਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚੋਂ ਕੱਢੇ ਜਾਣ ਵਾਲੇ ਰੋਡ ਸ਼ੋਅ ਨਾਲ ਕਾਂਗਰਸ ਨੂੰ ਪਟਿਆਲਾ ਸੀਟ ਖ਼ੁਦ ਹੀ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ਵਿਚ ਪਟਿਆਲਾ ਸੀਟ ਤੋਂ ਕਾਂਗਰਸ ਦੀ ਹਾਰ ਪੱਕੀ ਹੈ ਕਿਉਂਕਿ ਕਾਗਰਸ ਲੋਕਾਂ ਵਿਚੋਂ ਆਪਣਾ ਆਧਾਰ ਗੁਆ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਮਜੀਠੀਆ ਯੂਥ ਰੋਡ ‘ਚ ਵੱਧ ਤੋਂ ਵੱਧ ਮੋਟਰ ਸਾਇਕਲਾਂ ਦੇ ਕਾਫਲੇ ਨਾਲ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਅਤੇ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਦੀ ਅਗਵਾਈ ਵਿਚ ਸ਼ਾਮਲ ਹੋ ਕੇ ਯੂਥ ਰੋਡ ਸ਼ੋਅ ਨੂੰ ਏਨਾ ਵੱਡਾ ਕੀਤਾ ਜਾਵੇਗਾ ਕਿ ਜੇ ਕੈਪਟਨ ਭੁੱਲ ਭੁਲੇਖੇ ਰੋਡ ਸ਼ੋਅ ਵੇਖਣ ਆ ਜਾਣ ਤਾਂ ਕੈਪਟਨ ਦੀ ਗਰਦਨ ਆਕੜ ਜਾਵੇਗੀ।
ਉਨ੍ਹਾਂ ਕਿਹਾ ਕਿ ਸ਼ਾਹੀ ਮਹਿਲਾਂ ਵਾਲਿਆਂ ਨੇ ਸਿਆਸੀ ਹਿੱਤਾਂ ਲਈ ਰਾਜਨੀਤੀ ਕੀਤੀ ਅਤੇ ਲੋਕਾਂ ਨੂੰ ਡਰਾ ਧਮਕਾ ਕੇ ਵੋਟ ਹਾਸਲ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਗੁੰਡਾਗਰਦੀ ਦਾ ਅੰਤ ਹੋ ਚੁੱਕਾ ਅਤੇ ਸ਼ਹਿਰ ਦੇ ਲੋਕ ਇਹ ਗੱਲ ਸਮਝ ਗਏ ਹਨ ਕਿ ਸ਼੍ਰੋਮਣੀ ਅਕਾਲੀ ਦਲ ਹੀ ਲੋਕਾਂ ਹਿੱਤਾਂ ਨੂੰ ਸਮਰਪਿਤ ਪਾਰਟੀ ਹੈ, ਜਿਸ ਕਾਰਨ ਅੱਜ ਸਮੁੱਚੇ ਸ਼ਹਿਰ ਦੇ ਲੋਕ ਯੂਥ ਰੋਡ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਯੂਥ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਹਰਪਾਲ ਜੁਨੇਜਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਯੂਥ ਰੋਡ ਨੂੰ ਸਫਲ ਬਣਾਈਏ।

Leave a Reply

Your email address will not be published. Required fields are marked *