ਪਟਿਆਲਾ

ਸ਼ਹਿਰੀ ਪ੍ਰਧਾਨ ਸਦਕਾ ਪਾਲੀ ਤੇ ਮਨਦੀਪ ਰਾਜਾ ਨੇ ਪਰਮਿੰਦਰ ਢੀਂਡਸਾ ਤੋਂ ਲਿਆ ਥਾਪੜਾ

ਪਟਿਆਲਾ (ਮਧੂਸਾਰ ਬਿਊਰੋ) ਮਾਲਵਾ ਜ਼ੋਨ-2 ਦੇ ਜਥੇਬੰਦਕ ਢਾਂਚੇ ਮੀਤ ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਪਾਲੀ ਅਤੇ ਸਰਗਰਮ ਯੂਥ ਅਕਾਲੀ ਆਗੂ ਮਨਦੀਪ ਸਿੰਘ ਰਾਜਾ ਨੇ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਦੀ ਅਗਵਾਈ ਵਿਚ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਤੋਂ ਥਾਪੜਾ ਲਿਆ।

ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਅੰਮ੍ਰਿਤਪਾਲ ਸਿੰਘ ਪਾਲੀ ਅਤੇ ਮਨਦੀਪ ਸਿੰਘ ਰਾਜਾ ਬਾਰੇ ਕਿਹਾ ਕਿ ਦੋਵੇਂ ਵਰਕਰਾਂ ਨੇ ਅਕਾਲੀ ਦਲ ਵਿਚ ਸਮਰਪਿਤ ਦੀ ਭਾਵਨਾ ਨਾਲ ਕੰਮ ਕਰਕੇ ਨੁਮਾਇੰਦਗੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਯੂਥ ਵਰਕਰਾਂ ਤੇ ਪਾਰਟੀ ਵਿਚ ਸਮਰਪਿਤ ਦੀ ਭਾਵਨਾ ਨਾਲ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਮਾਣ ਸਤਿਕਾਰ ਦਿੱਤਾ।
ਉਨ੍ਹਾਂ ਕਿਹਾ ਕਿ ਯੂਥ ਵਰਕਰਾਂ ਦਾ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲ ਦਲ ਜੁੜਨਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਯੂਥ ਦੀ ਵੋਟ ਅਹਿਮ ਹੋਵੇਗੀ। ਉਨ੍ਹਾਂ ਕਿਹਾ ਕਿ ਯੂਥ ਵਰਕਰ ਪਾਰਟੀ ਦੀ ਰੀਡ ਦੀ ਹੱਡੀ, ਜਿਸ ਨੂੰ ਕਦੇ ਵੀ ਪਾਰਟੀ ਅਣਗੌਲਿਆ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਕੰਮ ਕਰਨ ਵਾਲੇ ਹਰ ਯੂਥ ਵਰਕਰ ਪਾਰਦਰਸ਼ਤਾ ਨਾਲ ਕੰਮ ਕਰਨ ਚਾਹੀਦਾ, ਜਿਸ ਦਾ ਮੁੱਲ ਸਮਾਂ ਆਉਣ ‘ਤੇ ਜ਼ਰੂਰ ਪੈਂਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿਚ ਰਹਿ ਕੇ ਘਾਲੀ ਗਈ ਘਾਲਣਾ ਕਦੇ ਵੀ ਵਿਅਰਥ ਨਹੀਂ ਜਾਂਦੀ ਅਤੇ ਅਕਾਲੀ ਦਲ ਨੇ ਹਮੇਸ਼ਾ ਹੀ ਕੰਮ ਕਰਨ ਵਾਲਿਆਂ ਨੂੰ ਤਵੱਜੋਂ ਦੇ ਕੇ ਮਾਣ ਬਖਸ਼ਿਆ। ਇਸ ਮੌਕੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ, ਅੰਮ੍ਰਿਤਪਾਲ ਸਿੰਘ ਪਾਲੀ, ਮਨਦੀਪ ਸਿੰਘ ਰਾਜਾ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਬੁੱਕੇ ਵੀ ਭੇਂਟ ਕੀਤੇ।

Leave a Reply

Your email address will not be published. Required fields are marked *