ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ‘ਚ ਯੂਥ ਰੋਡ ਸ਼ੋਅ ਵਿਲੱਖਣ ਤੇ ਪ੍ਰਭਾਵਸ਼ਾਲੀ ਹੋਵੇਗਾ : ਸ਼ਹਿਰੀ ਪ੍ਰਧਾਨ ਵਿੱਕੀ ਰਿਵਾਜ
ਰੋਡ ਸ਼ੋਅ ਦੇ ਸਵਾਗਤ ਲਈ ਸਾਰੀਆਂ ਤਿਆਰੀਆਂ ਮੁਕੰਮਲ, ਯੂਥ ਵਰਕਰ ਅਨੁਸ਼ਾਸਨ ਬਣਾ ਕੇ ਰੱਖਣ
ਪਟਿਆਲਾ (ਮਧੂਸਾਰ ਬਿਊਰੋ) ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਦੀ ਯੂਥ ਬ੍ਰਿਗੇਡ ਨੇ ਮਾਝੇ ਦੇ ਜਰਨੈਲ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਭਰਵਾਂ ਸਵਾਗਤ ਕਰਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ।
ਸ਼ਹਿਰੀ ਪ੍ਰਧਾਨ ਵਿੱਕੀ ਰਿਵਾਜ ਵੱਲੋਂ ਕੀਤੇ ਪ੍ਰਬੰਧਾਂ ਨਾਲ ਸ਼ਹਿਰ ਵਿਚ ਤਿਉਹਾਰ ਵਰਗਾ ਮਾਹੌਲ ਹੈ ਅਤੇ ਯੂਥ ਵਰਕਰਾਂ ਵਿਚ ਯੂਥ ਰੋਡ ਦੇ ਸਵਾਗਤ ਲਈ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਵਿਚ ਲਗਾਏ ਗਏ ਕੇਸਰੀ ਝੰਡਿਆਂ ‘ਚ ‘ਯੂਥ ਫਾਰ ਪੰਜਾਬ’ ਦਾ ਸਲੋਗਨ ‘ਚੋਂ ਅਜਿਹੀ ਝਲਕ ਪੈ ਰਹੀ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਗਾਮੀ ਚੋਣਾਂ ਤੋਂ ਪਹਿਲਾਂ ਹੀ ਬਣ ਗਈ ਹੋਵੇ। ਯੂਥ ਰੋਡ ਸ਼ੋਅ ਵਾਲੇ ਰੂਟ ‘ਤੇ ਯੂਥ ਆਗੂਆਂ ਨੇ ਬਿਕਰਮ ਸਿੰਘ ਮਜੀਠੀਆ ਦੇ ਸਵਾਗਤ ਲਈ ਫਲੈਕਸ ਬੋਰਡ ਲਗਾਏ, ਜਿਸ ਕਾਰਨ ਸ਼ਹਿਰ ਵਿਚ ਨਿਵੇਕਲਾ ਹੀ ਮਾਹੌਲ ਬਣ ਗਿਆ ਹੈ, ਜੋ ਸਾਰਿਆਂ ਦਾ ਧਿਆਨ ਯੂਥ ਰੋਡ ਵੱਲ ਖਿੱਚਦਾ ਹੈ। ਸ਼ਹਿਰੀ ਪ੍ਰਧਾਨ ਵੱਲੋਂ ਯੂਥ ਵਰਕਰਾਂ ਦੀਆਂ ਵੱਖ ਵੱਖ ਟੀਮਾਂ ਤਿਆਰ ਕੀਤੀਆਂ ਗਈਆਂ, ਹਰ ਇਕ ਦੀ ਪੁਖਤਾ ਡਿਊਟੀ ਲਗਾਈ ਹੈ ਕਿ ਹਰ ਯੂਥ ਵਰਕਰ ਅਨੁਸ਼ਾਸਨ ਬਣਾ ਕੇ ਰੱਖੇ, ਜਿਸ ਨਾਲ ਯੂਥ ਰੋਡ ਸ਼ੋਅ ਆਪਣਾ ਪ੍ਰਭਾਵ ਲੋਕਾਂ ਵਿਚ ਬਣਾਕੇ ਰੱਖਣ ਵਿਚ ਕਾਮਯਾਬ ਰਿਹਾ। ਯੂਥ ਵਰਕਰਾਂ ਨੂੰ ਵਾਹਨਾਂ ‘ਤੇ ਲਗਾਉਣ ਲਈ ਸਟਿੱਕਰ, ਮੋਟਰ ਸਾਇਕਲ, ਕਾਰਾਂ, ਜੀਪਾਂ ਆਦਿ ਦਾ ਪ੍ਰਬੰਧ ਕਰਕੇ ਦਿੱਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋਏ ਆਦੇਸ਼ਾਂ ਦੀ ਪਾਲਣਾ ਤਹਿਤ ਯੂਥ ਵਰਕਰ ਯੂਥ ਰੋਡ ਸ਼ੋਅ ਦੀ ਸ਼ਾਨ ਨੂੰ ਬਰਕਰਾਰ ਰੱਖਣ। ਉਨ੍ਹਾਂ ਕਿਹਾ ਕਿ ਯੂਥ ਵਰਕਰ ਲਸ਼ਕਰਾਂ ਦੇ ਰੂਪ ਵਿਚ ਯੂਥ ਰੋਡ ਸ਼ੋਅ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਕਾਲਜਾਂ, ਯੂਨੀਵਰਸਿਟੀਆਂ ‘ਚੋਂ ਵੱਡੇ ਪੱਧਰ ‘ਤੇ ਯੂਥ ਵਰਕਰ, ਪ੍ਰਧਾਨ ਅਤੇ ਆਗੂ ਆਪਣੀ ਯੂਥ ਬ੍ਰਿਗੇਡ ਲੈ ਕੇ ਯੂਥ ਰੋਡ ਸ਼ੋਅ ਦੀ ਸ਼ਾਨ ਵਿਚ ਹੋਰ ਵੀ ਵਾਧਾ ਕਰਨਗੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਯੂਥ ਵਰਕਰਾਂ ਨੂੰ ਦਿੱਤੀਆਂ ਗਈਆਂ ਨੁਮਾਇੰਦਗੀਆਂ ਨਾਲ ਅਗਾਮੀ ਚੋਣਾਂ ਵਿਚ ਯੂਥ ਵਰਕਰ ਅਹਿਮ ਰੋਲ ਅਦਾ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਤੀਜੀ ਵਾਰ ਅਕਾਲੀ ਦਲ ਦੀ ਸਰਕਾਰ ਬਣਦੀ ਵਿਖ ਰਹੀ ਹੈ, ਜਿਸ ਕਾਰਨ ਅੱਜ ਯੂਥ ਵੱਡੇ ਪੱਧਰ ‘ਤੇ ਅਕਾਲੀ ਦਲ ਨਾਲ ਜੁੜ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਥ ਵਰਕਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਕੇ ਸ਼ਕਤੀ ਦੇ ਰੂਪ ਵਿਚ ਕੰਮ ਕਰ ਰਹੇ ਹਨ, ਜੋ ਆਉਂਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਭਲਾਈ ਸਕੀਮਾਂ ਅਤੇ ਸਰਕਾਰ ਦੇ ਕਾਰਜਕਾਲ ਵਿਚ ਹੋਏ ਕੰਮਾਂ ਨੂੰ ਲੈ ਕੇ ਲੋਕਾਂ ਵਿਚ ਜਾ ਕੇ ਦੱਸਣਗੇ ਕਿ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰ ਦੀ ਕਿਹੜੇ ਕਿਹੜੇ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ 9 ਸਾਲਾਂ ਦੇ ਕਾਰਜਕਾਲ ਵਿਚ ਅਜਿਹੇ ਕੰਮ ਕਰ ਵਿਖਾਏ ਹਨ, ਜੋ ਕਾਂਗਰਸ ਆਪਣੇ 50 ਸਾਲਾਂ ਦੇ ਲੰਮੇ ਕਾਰਜਕਾਲ ਵਿਚ ਨਹੀਂ ਕਰ ਸਕੀ।
ਉਨ੍ਹਾਂ ਕਿਹਾ ਕਿ ਯੂਥ ਰੋਡ ਸ਼ੋਅ ਰਾਹੀਂ ਯੂਥ ਬ੍ਰਿਗੇਡ ਦਾ ਕੀਤਾ ਜਾ ਰਿਹਾ ਸ਼ਕਤੀ ਪ੍ਰਦਰਸ਼ਨ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਲੋਕਾਂ ਵਿਚ ਅਕਾਲੀ ਦਲ ਦੀ ਸਰਕਾਰ ਪ੍ਰਤੀ ਲੋਕਪ੍ਰਿਯਤਾ ਵਧੀ ਹੈ। ਉਨ੍ਹਾਂ ਕਿਹਾ ਕਿ ਮਾਲਾਵਾ ਜ਼ੋਨ-2 ਦੇ ਪ੍ਰਧਾਨ ਅਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਕੱਢਿਆ ਜਾਣ ਵਾਲਾ ਰੋਡ ਸ਼ੋਅ ਵਿਲੱਖਣ ਤੇ ਪ੍ਰਭਾਵਸ਼ਾਲੀ ਹੋਵੇਗਾ।

