ਏਸ਼ਿਆਈ ਖੇਡਾਂ ਵਿੱਚ ਭਾਰਤ ਨੂੰ ਛੇਵਾਂ ਸੋਨ ਤਗਮਾ; ਮਹਿਲਾ ਰਿਲੇਅ ਟੀਮ ਨੇ ਰਚਿਆ ਇਤਿਹਾਸ
4×400 ਮੀਟਰ ਮਹਿਲਾ ਰਿਲੇਅ ਵਿੱਚ ਭਾਰਤ ਨੇ ਜਿੱਤਿਆ ਸੋਨ ਤਗਮਾ; ਭਾਰਤ ਨੇ ਲਗਾਤਾਰ ਛੇਵੀਂ ਵਾਰ ਹਾਸਲ ਕੀਤੇ 50 ਤੋਂ ਵੱਧ ਤਗਮੇ
ਨਾਗੋਆ 29 ਸਤੰਬਰ (ਮਧੂਸਾਰ ਬਿਊਰੋ) ਜਾਪਾਨ ਦੇ ਨਾਗੋਆ ਵਿੱਚ ਏਸ਼ਿਆਈ ਖੇਡਾਂ 2026 ਦੌਰਾਨ ਮਹਿਲਾਵਾਂ ਦੀ 4×100 ਰਿਲੇਅ ਦੌੜ ਦੇ ਫਾਈਨਲ ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ ਖੁਸ਼ੀ ਮਨਾਉਂਦੀਆਂ ਖਿਡਾਰਨਾਂ। ਭਾਰਤ ਨੇ ਏਸ਼ਿਆਈ ਖੇਡਾਂ ਵਿੱਚ 4×400 ਮੀਟਰ ਮਹਿਲਾ ਰਿਲੇਅ ਦੌੜ ਵਿੱਚ ਸੋਨ ਤਗਮਾ ਜਿੱਤ ਲਿਆ ਹੈ। ਭਾਰਤੀ ਟੀਮ ਨੇ 3 ਮਿੰਟ 29.69 ਸਕਿੰਟ ਦੇ ਸਮੇਂ ਨਾਲ ਦੌੜ ਪੂਰੀ ਕਰਦਿਆਂ ਸੋਨ ਤਗਮਾ ਆਪਣੇ ਨਾਂ ਕੀਤਾ। ਇਹ ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਛੇਵਾਂ ਸੋਨ ਤਗਮਾ ਹੈ। ਇਸ ਦੇ ਨਾਲ ਹੀ ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਲਗਾਤਾਰ ਛੇਵੀਂ ਵਾਰ 50 ਜਾਂ ਇਸ ਤੋਂ ਵੱਧ ਤਗਮੇ ਜਿੱਤਣ ਦਾ ਰਿਕਾਰਡ ਵੀ ਕਾਇਮ ਰੱਖਿਆ ਹੈ। ਸਾਲ 2006 ਤੋਂ ਭਾਰਤ ਨੇ ਹਰ ਏਸ਼ਿਆਈ ਖੇਡਾਂ ਵਿੱਚ ਘੱਟੋ-ਘੱਟ 50 ਤਗਮੇ ਜਿੱਤੇ ਹਨ। ਭਾਰਤੀ ਅਥਲੀਟ ਗੁਲਵੀਰ ਸਿੰਘ ਨੇ 5000 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਏਸ਼ਿਆਈ ਖੇਡਾਂ ਵਿੱਚ ਤਗਮਿਆਂ ਦੀ ਹੈਟਿ੍ਰਕ ਪੂਰੀ ਕਰ ਲਈ। ਉਨ੍ਹਾਂ ਨੇ 13 ਮਿੰਟ 32.75 ਸਕਿੰਟ ਦੇ ਸਮੇਂ ਨਾਲ ਦੌੜ ਪੂਰੀ ਕੀਤੀ।
ਇਸ ਤੋਂ ਪਹਿਲਾਂ ਗੁਲਵੀਰ 10 ਹਜ਼ਾਰ ਮੀਟਰ ਅਤੇ 1500 ਮੀਟਰ ਦੌੜ ਵਿੱਚ ਚਾਂਦੀ ਦੇ ਤਗਮੇ ਜਿੱਤ ਚੁੱਕੇ ਹਨ। ਉਹ ਏਸ਼ਿਆਈ ਖੇਡਾਂ ਦੇ ਇੱਕੋ ਗੇੜ ਵਿੱਚ ਤਿੰਨ ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ ਪੁਰਸ਼ ਦੌੜਾਕ ਬਣ ਗਏ ਹਨ। ਭਾਰਤੀ ਨਿਸ਼ਾਨੇਬਾਜ਼ ਨੀਰੂ ਢਾਂਡਾ ਨੇ ਮਹਿਲਾਵਾਂ ਦੀ ਟਰੈਪ ਸ਼ੂਟਿੰਗ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਉਹ ਇਸ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਹੈ। ਨੀਰੂ 10 ਦਿਨ ਪਹਿਲਾਂ ਫਲੂ ਕਾਰਨ ਹਸਪਤਾਲ ਵਿੱਚ ਦਾਖ਼ਲ ਸੀ। ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੇ ਏਸ਼ਿਆਈ ਖੇਡਾਂ ਵਿੱਚ ਹਿੱਸਾ ਲਿਆ ਅਤੇ ਸੋਨ ਤਗਮਾ ਜਿੱਤਿਆ। ਏਸ਼ਿਆਈ ਖੇਡਾਂ ਦੇ 10ਵੇਂ ਦਿਨ ਭਾਰਤ ਨੇ ਕੁੱਲ ਅੱਠ ਤਗਮੇ ਜਿੱਤੇ। ਇਨ੍ਹਾਂ ਵਿੱਚ ਸੋਨ ਤਗਮੇ ਵੀ ਸ਼ਾਮਲ ਹਨ। ਇਸ ਦੇ ਨਾਲ ਭਾਰਤ ਦੇ ਕੁੱਲ ਤਗਮਿਆਂ ਦੀ ਗਿਣਤੀ 53 ਹੋ ਗਈ ਹੈ। ਤਗਮਾ ਸੂਚੀ ਵਿੱਚ ਭਾਰਤ ਇਸ ਵੇਲੇ 10ਵੇਂ ਸਥਾਨ ’ਤੇ ਹੈ।

