ਸਪੋਰਟਸ ਮੀਟ ਵਿਚ 100 ਮੀਟਰ ਦੌੜ, 400 ਮੀਟਰ ਦੌੜ, ਰੱਸਾਕਸੀ ਅਤੇ ਕ੍ਰਿਕਟ ਦੇ ਮੁਕਾਬਲੇ ਕਰਵਾਏ
ਪਟਿਆਲਾ 6 ਅਕਤੂਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫਾਰ ਐਡਵਾਂਸਡ ਮੀਡੀਆ ਸਟੱਡੀਂ ਵੱਲੋਂ ਇਕ ਦਿਨ ਦੀ ਸਪੋਰਟਸ ਮੀਟ ਕਰਵਾਈ ਗਈ।
ਸਪੋਰਟਸ ਮੀਟ ਵਿਚ 100 ਮੀਟਰ ਦੌੜ, 400 ਮੀਟਰ ਦੌੜ, ਰੱਸਾਕਸੀ ਅਤੇ ਕ੍ਰਿਕਟ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਕੈਮਂ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਕੈਮਂ ਸਪੋਰਟਸ ਮੀਟ ਦਾ ਉਦਘਾਟਨ ਮੀਡਆ ਸੈਂਟਰ ਦੇ ਡਾਇਰੈਕਟਰ ਡਾ. ਗੁਰਮੀਤ ਸਿੰਘ ਮਾਨ ਨੇ ਕੀਤਾ। ਡਾ. ਮਾਨ ਨੇ ਕਿਹਾ ਕਿ ਉਹ ਹਰ ਸਾਲ ਹੀ ਸਪੋਰਟਸ ਮੀਟ ਕਰਵਾਇਆ ਕਰਨਗੇ ਤਾਂ ਕਿ ਵਿਦਿਆਰਥੀਆਂ ਦੇ ਤਨਾਅ ਨੂੰ ਘੱਟ ਕੀਤਾ ਜਾ ਸਕੇ ਅਤੇ ਵਿਦਿਆਰਥੀਆਂ ਨੂੰ ਸਰੀਰਕ ਤੌਰ ਤੇ ਫਿੱਟ ਵੀ ਰੱਖਿਆ ਜਾ ਸਕੇ।
ਇਸ ਸਪੋਰਟਸ ਮੀਟ ਨੂੰ ਫੈਕਲਟੀ ਮੈਂਬਰ ਡਾ. ਭੁਪਿੰਦਰ ਸਿੰਘ ਬੱਤਰਾ ਤੇ ਪ੍ਰੋਡਿਊਸਰ ਜੰਗ ਬਹਾਦਰ ਸਿੰਘ ਅਤੇ ਵਿਦਿਆਰਥੀ ਅਭੈਦੀਪ ਸਿੰਘ ਅਤੇ ਬੂਮੀਤ ਸਿੰਘ ਨੇ ਸਫਲਤਾਪੂਰਨ ਆਯੋਜਿਤ ਕਰਵਾਇਆ । ਕੈਮਂ ਅਤੇ ਮਲਟੀਮੀਡੀਆ ਸੈਂਟਰ ਦੇ ਸਟਾਫa ਦਾ ਰੱਸਾਕਸੀ ਮੁਕਾਬਲਾ ਵੀ ਬੜਾ ਦਿਲਚਸਪ ਰਿਹਾ ਜਿਸ ਵਿਚ ਮਲਟੀਮੀਡੀਆ ਰਿਸਰਚ ਸੈਂਟਰ ਦਾ ਸਟਾਫa ਜੇਤੂ ਰਿਹਾ।
ਕ੍ਰਿਕਟ ਦੇ ਮੈਚ ਵਿਚ ਬੀ. ਏ. ਪੱਤਰਕਾਰੀ ਭਾਗ ਦੂਜਾ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ । 100 ਮੀਟਰ ਦੀ ਦੌੜ (ਲੜਕਿਆਂ) ਵਿਚ ਬੂਮੀਤ ਨੇ ਅਤੇ ਲੜਕੀਆਂ ਵਿਚੋਂ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ 400 ਮੀਟਰ ਦੀ ਦੌੜ ਵਿੱਚ ਬੀ. ਏ. ਭਾਗ ਦੂਜਾ ਦੇ ਂਸਕਰਨ ਸਿੰੰਘ ਨੇ ਪਹਿਲਾ ਸਥਾਨ ਹਾਸਲ ਕੀਤਾ।

