ਪਟਿਆਲਾ

“ਸਾਹਿਤ ਤੇ ਸਭਿਆਚਾਰ: ਸਾਡੇ ਸਮਿਆਂ ਵਿਚ“ ਵਿਸ਼ੇ ਤੇ ਆਯੋਜਿਤ ਤਿੰਨ ਰੋਜਾ ਸਾਹਿਤ ਤੇ ਸਭਿਆਚਾਰ ਉਤਸਵ

ਪਟਿਆਲਾ 6 ਅਕਤੂਬਰ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਪਬਲਿਕੇਸ਼ਨ ਬਿਊਰੋ ਦੀ ਗੋਲਡਨ ਜੁਬਲੀ ਮੌਕੇ “ਸਾਹਿਤ ਤੇ ਸਭਿਆਚਾਰ: ਸਾਡੇ ਸਮਿਆਂ ਵਿਚ“ ਵਿਸ਼ੇ ਤੇ ਆਯੋਜਿਤ ਤਿੰਨ ਰੋਜਾ ਸਾਹਿਤ ਤੇ ਸਭਿਆਚਾਰ ਉਤਸਵ ਅੱਜ ਇਥੇ ਯੂਨੀਵਰਸਿਟੀ ਦੇ ਸਨੀ aਬਰਾਏ ਆਰਟਸ ਆਡੀਟੋਰਿਅਮ ਵਿਖੇ ਸਮਾਪਤ ਹੋ ਗਿਆ। ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤੀ।

ਆਪਣੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆ ਡਾ. ਜਸਪਾਲ ਸਿੰਘ ਨੇ ਕਿਹਾ ਕਿ ਕੋਈ ਇਕੱਲੀ ਭਾਸ਼ਾ ਆਪਣੇ ਤੌਰ ਤੇ ਵਿਕਾਸ ਨਹੀਂ ਕਰ ਸਕਦੀ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਦੂਸਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹਿਦਾ ਹੈ ਅਤੇ ਆਪਣੀ ਪਛਾਨ ਨੂੰ ਵੀ ਕਾਇਮ ਰਖਣ ਲਈ ਇੰਨ੍ਹਾ ਭਾਸ਼ਾਵਾਂ ਨੂੰ ਸੰਭਾਲਣ ਦੀ ਲੋੜ ਹੈ। ਇਸ ਉਤਸਵ ਦੇ ਸਫਲ ਆਯੋਜਨ ਦੀ ਪ੍ਰਸ਼ੰਸਾ ਕਰਦਿਆਂ ਡਾ. ਜਸਪਾਲ ਸਿੰਘ ਨੇ ਉਤਸਵ ਨੂੰ ਯੂਨੀਵਰਸਿਟੀ ਵਲ ਵੱਡੇ ਪੱਧਰ ਤੇ ਹਰ ਸਾਲ ਮਨਾਉਣ ਦਾ ਐਲਾਨ ਕੀਤਾ। ਉਨ੍ਹਾਂ ਹਰ ਕਿਹਾ ਕਿ ਭਾਸ਼ਾ ਅਤੇ ਸਾਹਿਤ ਤੇ ਆਧਾਰਿਤ ਸੈਮੀਨਾਰ ਅਤੇ ਕਾਨਫਰੰਸਾਂ ਆਯੋਜਿਤ ਕੀਤੀਆ ਜਾਂਦੀਆਂ ਰਹੀਆਂ ਹਨ ਪਰੰਤੂ ਯੂਨੀਵਰਸਿਟੀ ਨੇ ਸਾਹਿਤਕ ਉਤਸਵ ਅਤੇ ਪੁਸਤਕ ਮੇਲਾ ਆਯੋਜਿਤ ਕਰਕੇ ਨਵੀਂ ਲੀਹ ਪਾਈ ਹੈ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਉਤਸਵ ਦਾ ਮੁੱਖ ਮਕਸਦ ਅੱਜ ਦੀ ਨੋਜਵਾਨ ਪੀੜੀ ਵਿੱਚ ਪੁਸਤਕਾਂ ਪੜ੍ਹਨ ਦੀ ਰੁੱਚੀ ਪੈਦਾ ਕਰਨਾ ਹੈ। ਇਸ ਮੌਕੇ ਤੇ aੁਘੇ ਉਰਦੂ ਕਵਿ ਵਸੀਮ ਬਰੇਲਵੀ ਨੂੰ ਪ੍ਰੱਸਿਧ ਸੂਫੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਮੁਖ ਮਹਿਮਾਨ ਡਾ. ਐਸ.ਐਸ.ਜੋਹਲ ਚਾਂਸਲਰ, ਸੈਂਟਰਲ ਯੂਨੀਵਰਸਿਟੀ, ਬਠਿੰਡਾ ਅਤੇ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਨੇ ਕਿਹਾ ਕਿ ਇਕ ਸਿਹਤਮੰਦ ਸਮਾਜ ਦੇ ਵਿਕਾਸ ਸੋਚ ਅਤੇ ਵਿਚਾਰਾਂ ਵਿੱਚ ਨੇੜਤਾ ਲਿਆਉਣ ਦੀ ਲੋੜ ਹੈ। ਉਨ੍ਹਾਂ ਰਵਾਇਤੀ ਸਿਆਣਪ ਦੀ ਸਿਖਿਆ ਅਤੇ ਅੱਜ ਦੀ ਨੌਜਵਾਨ ਪੀੜੀ ਲਈ ਗੁਣਵਤਾ ਭਰਪੂਰ ਸਾਹਿਤ ਮੁਹੱਇਆ ਕਰਨਾ ਇਸ ਦਿਸ਼ਾ ਵਿੱਚ ਇਕ ਕਦਮ ਹੈ। ਡਾ. ਜੋਹਲ ਨੇ ਸਭ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਇਕੋ ਤਰ੍ਹਾਂ ਦਾ ਪਾਠਕ੍ਰਮ ਲਾਗੂ ਕਰਨ ਲਈ ਰਾਜ ਦੀ ਨੀਤੀ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਇਸ ਮੌਕੇ ਤੇ ਸ੍ਰੀ ਵਿਸ਼ਵਨਾਥ ਪ੍ਰਸ਼ਾਦ ਤਿਵਾੜੀ, ਪ੍ਰਧਾਨ ਸਾਹਿਤ ਅਕਾਦਮੀ ਦਿੱਲੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਗੁਰਨਾਮ ਸਿੰਘ ਨੇ ਇਸ ਉਤਸਵ ਦੇ ਆਯੋਜਨ ਨੂੰ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਇਕ ਮੀਲ ਪੱਥਰ ਦੱਸਿਆ। ਉਨ੍ਹਾਂ ਕਿਹਾ ਕਿ ਲਗਭਗ ੫੦ ਹਜਾਰ ਲੋਕਾਂ ਨੇ ਪੁਸਤਕ ਸਟਾਲਾ ਦਾ ਦੌਰਾ ਕੀਤਾ। ਉਤਸਵ ਦੀ ਮੁਖ ਪ੍ਰਬੰਧਕ ਅਤੇ ਮੁਖੀ ਪਬਲਿਕੇਸ਼ਨ ਬਿਉਰੋ ਡਾ. ਧਨਵੰਤ ਕੌਰ ਨੇ ਕਿਹਾ ਕਿ ਤਿੰਨ ਸਥਾਨਾ ਤੇ ਸਾਹਿਤ ਨਾਲ ਸਬੰਧਤ ੧੩ ਸੇਸ਼ਨ ਆਯੋਜਿਤ ਕੀਤੇ ਗਏ। ਉਨ੍ਹਾਂ ਅੱਗੇ ਕਿਹਾ ਕਿ ਪੁਸਤਕਾਂ ਦੀ ਵਿਕਰੀ ੪੦ ਲੱਖ ਰੁਪਏ ਤਕ ਪਹੁੰਚਣ ਦਾ ਅਨੁਮਾਨ ਹੈ। ਡਾ. ਰਾਵੇਲ ਸਿੰਘ ਨੇ ਆਏ ਮਹਿਮਾਨਾ ਲਈ ਧੰਨਵਾਦੀ ਸ਼ਬਦ ਸਾਂਝੇ ਕੀਤੇ।
ਇਸ ਮੌਕੇ ਤੇ ਆਰਟ ਆਡੀਟੋਰਿਅਮ ਵਿਖੇ “ਕਿਉਂ ਪੜ੍ਹੀਏ ਕਥਾਵਾਂ“ ਅਤੇ ਕਾਵਿ ਮਹਿਫਿਲ“, ਗੁਰੁ ਤੇਗ ਬਹਾਦਰ ਹਾਲ ਦੇ ਸਾਮ੍ਹਣੇ ਲੋਕ ਅਖਾੜਾ“ ਅਤੇ “ਸਕੂਲੀ ਬੱਚਿਆ ਵਲੋਂ ਪੇਸ਼ ਕਿਤਾ ਨਿੱਕੇ ਖੰਭ ਉਡਾਰੀ ਉੱਚੀ“ਦੀ ਪੇਸ਼ਕਾਰੀ ਕੀਤੀ ਗਈ।

Leave a Reply

Your email address will not be published. Required fields are marked *