ਗੁਰਪ੍ਰੀਤ ਸਿੰਘ ਧਮੌਲੀ ਨੇ ਸੰਭਾਲਿਆ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦਾ ਅਹੁਦਾ
ਰਾਜਪੁਰਾ 28 ਅਕਤੂਬਰ ਰਾਜਪੁਰਾ ਮਾਰਕੀਟ ਕਮੇਟੀ ਦੇ ਨਵੇਂ ਚੇਅਰਮੈਨ ਗੁਰਪ੍ਰੀਤ ਸਿੰਘ ਧਮੌਲੀ ਨੇ ਅੱਜ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਨੂੰ ਚੇਅਰਮੈਨ ਦੀ ਕੁਰਸੀ ਤੇ ਬਿਠਾਉਣ ਲਈ ਮੰਡੀਕਰਨ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ, ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ, ਜਿਲਾ ਪ੍ਰਧਾਨ ਹਰਪਾਲ ਸਿੰਘ ਵਿਰਕ, ਪੀਐਸਆਈਡੀਸੀ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ, ਪੀਆਰਟੀਸੀ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ, ਸਿਹਤ ਨਿਗਮ ਦੇ ਵਾਈਸ ਚੇਅਰਮੈਨ ਵਿੱਕੀ ਘਨੌਰ, ਅਹੁਦਾ ਛੱਡ ਰਹੇ ਚੇਅਰਮੈਨ ਦੀਪਕ ਸੂਦ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਆਪਣੇ ਸੰਬੋਧਨ ਵਿੱਚ ਉਕਤ ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਟਕਸਾਲੀ ਆਗੂਆਂ ਨੂੰ ਅਹਿਮ ਅਹੁਦੇ ਦੇ ਕੇ ਨਿਵਾਜਿਆ ਜਾ ਰਿਹਾ ਹੈ ਅਤੇ ਗੁਰਪ੍ਰੀਤ ਸਿੰਘ ਧਮੌਲੀ ਸ਼ੁਰੂ ਤੋਂ ਹੀ ਆਪ ਪਾਰਟੀ ਨਾਲ ਜੁੜੇ ਹੋਏ ਹਨ। ਪਾਰਟੀ ਨੇ ਉਨ੍ਹਾਂ ਦੀ ਸੇਵਾ ਨੂੰ ਵੇਖਦੇ ਹੋਏ ਵਪਾਰ ਕਮਿਸ਼ਨ ਦੇ ਵਾਈਸ ਚੇਅਰਮੈਨ ਦੇ ਅਹੁਦੇ ਦੇ ਨਾਲ ਨਾਲ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦਾ ਅਹੁਦਾ ਦੇ ਕੇ ਨਿਵਾਜਿਆ ਹੈ।
ਇਸ ਮੌਕੇ ਗੁਰਪ੍ਰੀਤ ਸਿੰਘ ਧਮੌਲੀ ਨੇ ਆਪਣੀ ਨਿਯੁਕਤੀ ਲਈ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਵੇਂ ਪਾਰਟੀ ਨੇ ਉਹਨਾਂ ਨੂੰ ਚੇਅਰਮੈਨ ਬਣਾ ਦਿੱਤਾ ਹੈ ਪਰ ਉਹ ਰਾਜਪੁਰਾ ਤੋਂ ਐਮਐਲਏ ਦੀ ਟਿਕਟ ਦੇ ਦਾਵੇਦਾਰ ਪਹਿਲਾਂ ਵੀ ਸਨ ਅਤੇ ਹੁਣ ਵੀ ਹਨ। ਇਸ ਮੌਕੇ ਬਨੂੰੜ ਮਾਰਕੀਟ ਕਮੇਟੀ ਚੇਅਰਮੈਨ ਜਸਵੀਰ ਸਿੰਘ ਚੰਦੂਆ, ਅਨਾਜ ਮੰਡੀ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ,ਰਿਤੇਸ਼ ਬਾਂਸਲ, ਰਮਨ ਟਿਵਾਣਾ, ਗੁਰਸ਼ਰਨ ਸਿੰਘ ਵਿਰਕ,ਕਲਪਨਾ ਕੁਕਰੇਜਾ, ਰਿੰਕੂ ਕੁਕਰੇਜਾ, ਰਾਜ ਕੁਮਾਰ ਟਾਟਾ, ਯਸ਼ ਚਾਵਲਾ, ਕ੍ਰਿਸ਼ਨ ਕੁਮਾਰ ਫੌਜੀ, ਸ਼ਾਮ ਸੁੰਦਰ ਵਧਵਾ, ਮੁਨੀਸ਼ ਸੂਦ, ਕੀਰਤ ਸਿੰਘ ਸੇਹਰਾ, ਅਵਤਾਰ ਸਿੰਘ ਹਰਪਾਲਪੁਰ,ਸੁਰਿੰਦਰ ਸਿੰਘ ਬੰਟੀ ਖਾਨਪੁਰ, ਜੈ ਭੀਮ ਮੰਚ ਤੋਂ ਸੁਖਜਿੰਦਰ ਸੁੱਖੀ, ਰਘਵੀਰ ਸਿੰਘ ਗੋਪਾਲਪੁਰ, ਗੁਰਮੀਤ ਸਿੰਘ ਉਪਲਹੇੜੀ,ਕੁਲਦੀਪ ਸਿੰਘ ਫੌਜੀ,ਲਖਵੀਰ ਸਿੰਘ ਗੁਜਰ, ਟਿੰਕੂ ਬਾਂਸਲ, ਜਸਪਾਲ ਸਿੰਘ ਸਰਪੰਚ ਬਹਾਦਰਗੜ੍ਹ , ਨਰੇਸ਼ ਕੁਮਾਰ, ਸਚਿਨ ਮਿੱਤਲ, ਅਮਰਿੰਦਰ ਮੀਰੀ, ਬਲਕਾਰ ਸਿੰਘ ਕੋਟਲਾ, ਗੁਰਚਰਣ ਸਿੰਘ ਸੇਹਰਾ, ਕਿਸਾਨ ਆਗੂ ਨੱਥਾ ਸਿੰਘ ਨੀਲਪੁਰ, ਉਜਾਗਰ ਸਿੰਘ ਧਮੋਲੀ, ਚੰਨਣ ਸਿੰਘ, ਕਰਨੈਲ ਪੁਰੀ, ਇੰਦਰਮੀਤ ਸਿੰਘ ਮਨੀ, ਅਕਾਊਂਟੈਂਟ ਜੁਝਾਰ ਸਿੰਘ ਸਮੇਤ ਗੁਰਪ੍ਰੀਤ ਸਿੰਘ ਧਮੌਲੀ ਦੇ ਪਰਿਵਾਰਿਕ ਮੈਂਬਰ ਮੌਜੂਦ ਸਨ।

