ਪਟਿਆਲਾ

ਸੰਧੂ ਕਾਲਜ ਦੇ ਵਿਦਿਆਰਥੀ ਨੇ ਨਾਰਥ ਜੋਨ ਚੈਂਪੀਅਨਸ਼ਿਪ ‘ਚ ਮਾਰੀਆਂ ਮੱਲ੍ਹਾਂ

ਸੰਸਥਾ ਨੇ ਕੀਤਾ ਸਨਮਾਨਿਤ, ਵਰਲਡ ਕਰਾਸਬੋ ਚੈਂਪੀਅਨਸ਼ਿਪ ਦੇ ਟਰੈਲ ਲਈ ਹੋਈ ਚੋਣ
ਪਟਿਆਲਾ : 7 ਅਕਤੂਬਰ (ਮਧੂਸਾਰ ਬਿਊਰੋ)
ਰਾਜਪੁਰਾ ਰੋਡ ‘ਤੇ ਪਿੰਡ ਕੌਲੀ ਵਿਖੇ ਸਥਿਤ ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜ਼ੂਕੇਸ਼ਨ ਦੇ ਵਿਅਿਦਾਰਥੀ ਹਰਜੋਤ ਸਿੰਘ ਸੰਧੂ ਨੇ ਪਿਛਲੇ ਦਿਨੀਂ ਦਿੱਲੀ ਵਿਖੇ ਹੋਈ ਨਾਰਥ ਜੋਨ ਚੈਂਪੀਅਨਸ਼ਿਪ ਵਿਚ ਏਅਰ ਪਿਸਟਲ ਮੁਕਾਬਲੇ ਦੌਰਾਨ ਬਰਾਊਨ ਮੈਡਲ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ।

ਸਮਾਗਮ ਦੌਰਾਨ ਸੰਸਥਾ ਦੇ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ,ਸਕੱਤਰ ਅਨੂਪਇੰਦਰ ਕੌਰ ਸੰਧੂ ਅਤੇ ਕਾਲਜ ਦੀ ਪ੍ਰਿੰਸੀਪਲ ਮੈਡਮ ਹਰਜਿੰਦਰਪਾਲ ਕੌਰ ਸਿੱਧੂ ਵਲੋਂ ਹੋਣਹਾਰ ਖਿਡਾਰੀ ਨੂੰ ਸਨਮਾਨਿਤ ਕੀਤਾ ਗਿਆ। ਸ੍ਰ. ਸੰਧੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਾਲਜ ‘ਚ ਬੀਐਡ ਕਰ ਰਹੇ ਹਰਜੋਤ ਸਿੰਘ ਸੰਧੂ ਦੀ ਚੋਣ ਸਵੀਡਨ ਵਿਖੇ ਹੋਣ ਜਾ ਰਹੀ ਵਰਲਡ ਕਰਾਸਬੋ ਚੈਂਪੀਅਨਸ਼ਿਪ ਦੇ ਟਰੈਲ ਲਈ ਹੋ ਚੁੱਕੀ ਹੈ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਹਰਜੋਤ ਸਿੰਘ ਸੰਧੂ ਟਰੈਲ ਦੌਰਾਨ ਆਪਣੀ ਯੋਗਤਾ ਦਾ ਵਧੀਆ ਮੁਜ਼ਾਹਰਾ ਕਰਕੇ ਅਸਟਰੇਲੀਆ ਵਿਖੇ ਹੋਣ ਵਾਲੀ ਵਰਲਡ ਕਰਾਸਬੋ ਚੈਂਪੀਅਨਸ਼ਿਪ ਵਿਚ ਹਿੱਸਾ ਲਵੇਗਾ।ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵਲੋਂ ਅਜਿਹੇ ਖਿਡਾਰੀਆਂ ਨੂੰ ਜਿਹੜੇ ਕਿ ਕਿਸੇ ਵੀ ਖੇਡ ਵਿਚ ਮੁਹਾਰਤ ਰੱਖਦੇ ਹੋਣ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਵਿਦਿਆਰਥੀਆਂ ਨੂੰ ਵੀ ਸਿੱਖਿਆ ਦੇ ਨਾਲ ਨਾਲ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਉਹ ਆਪਣਾ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।ਇਸ ਮੌਕੇ ਸੰਸਥਾ ਦੇ ਡੀਨ ਡਾ. ਯੋਗੇਸ਼ਵਰ ਚੌਹਾਨ, ਸਰਤਾਜ ਸਿੰਘ ਸੰਧੂ, ਵਾਈਸ ਪ੍ਰਿੰਸੀਪਲ ਚਰਨਜੀਤ ਸਿੰਘ, ਰਾਜ ਕੁਮਾਰ ਗੁਲੇਰੀਆ ਵੀ ਹਾਜ਼ਰ ਸਨ। s

Leave a Reply

Your email address will not be published. Required fields are marked *