ਪੰਜਾਬਪਟਿਆਲਾ

ਗੈਰ ਕਾਨੂੰਨੀ ਸ਼ਰਾਬ ਸਣੇ ਦੋਸ਼ੀ ਪੁਲਿਸ ਨੇ ਕੀਤੇ ਕਾਬੂ

ਪਟਿਆਲਾ, 12 ਅਪ੍ਰੈਨ (ਮਧੂਸਾਰ ਬਿਊਰੋ) ਆਬਕਾਰੀ ਤੇ ਕਰ ਵਿਭਾਗ, ਪੰਜਾਬ ਦੇ ਮਾਨਯੋਗ ਏ.ਆਈ.ਜੀ ਗੁਰਚੈਨ ਸਿੰਘ ਧਨੋਆ, ਪੀ.ਪੀ.ਐਸ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸੁਰਿੰਦਰ ਕੁਮਾਰ ਗਰਗ ਅਤੇ ਆਬਕਾਰੀ ਤੇ ਕਰ ਅਫ਼ਸਰ ਚੰਦਰ ਮਹਿਤਾ ਦੇ ਦਿਸ਼ਾ ਨਿਰਦੇਸ਼ਾ ‘ਤੇ ਪੁਲਿਸ ਪਾਰਟੀ ਨੇ ਬਾਬਾ ਬੰਦਾ ਸਿੰਘ ਬਹਾਦਰ ਚੌਕ, ਭਵਾਨੀਗੜ੍ਹ ਰੋਡ ਸਮਾਣਾ ਵਿਖੇ ਨਾਕਾ-ਬੰਦੀ ਕੀਤੀ ਹੋਈ ਸੀ ।

ਦੌਰਾਨੇ ਨਾਕਾ-ਬੰਦੀ ਇੱਕ ਮਾਰੂਤੀ ਕਾਰ ਨੰਬਰੀ ਪੀ.ਬੀ.11 ਐਨ-6735 ਮਾਡਲ ਮਾਰੂਤੀ 800 ਦੀ ਤਲਾਸ਼ੀ ਲੈਣ ਪਰ ਕਾਰ ਸਵਾਰ ਸਤਨਾਮ ਸਿੰਘ ਪੁੱਤਰ ਸਵਰਗੀ ਸ਼੍ਰੀ ਅਮਰ ਸਿੰਘ ਵਾਸੀ ਪਿੰਡ ਤੇ ਡਾਕਖਾਨਾ ਕਹੇਰੂ, ਤਹਿਸੀਲ ਧੂਰੀ, ਥਾਣਾ ਧੂਰੀ ਜਿਲਾਂ ਸੰਗਰੂਰ, ਰਾਜ ਕੁਮਾਰ ਪੁੱਤਰ ਸਵਰਗੀ ਸ਼੍ਰੀ ਸ਼ਿਆਮ ਸਿੰਘ ਵਾਸੀ ਮਕਾਨ ਨੰਬਰ 18, ਧਰਮਪੁਰਾ ਮੁਹੱਲਾ, ਵਾਰਡ ਨੰਬਰ 4 ਧੂਰੀ ਜਿਲਾ ਸੰਗਰੂਰ ਅਤੇ ਨਵਦੀਪ ਕੁਮਾਰ ਸ਼ਰਮਾਂ ਪੁੱਤਰ ਸ਼੍ਰੀ ਬਾਲ ਕ੍ਰਿਸ਼ਨ ਵਾਸੀ ਮਕਾਨ ਨੰਬਰ 108 ਐਮ.ਕੇ ਰੋਡ, ਵਾਰਡ ਨੰਬਰ 3, ਨੇੜੇ ਟਰੱਕ ਯੂਨੀਅਨ ਧੂਰੀ ਜਿਲਾ ਸੰਗਰੂਰ ਪਾਸੋਂ 240 ਬੌਤਲਾਂ ਨਜਾਇਜ਼ ਸ਼ਰਾਬ ਜਿਸ ਵਿੱਚ 120 ਬੌਤਲਾਂ ਸ਼ਰਾਬ ਠੇਕਾ ਦੇਸ਼ੀ ਮਾਰਕਾ ਮਾਲਟਾ ਫ਼ਾਰ ਸੇਲ ਇੰਨ ਹਰਿਆਣਾ ਓਨਲੀ, 60 ਬੌਤਲਾਂ ਸ਼ਰਾਬ ਠੇਕਾ ਦੇਸ਼ੀ ਮਾਰਕਾ ਕਲੱਬ ਮਾਲਟਾ ਫ਼ਾਰ ਸੇਲ ਇੰਨ ਹਰਿਆਣਾ ਓਨਲੀ, 36 ਬੌਤਲਾਂ ਸ਼ਰਾਬ ਠੇਕਾ ਦੇਸ਼ੀ ਮਾਰਕਾ ਕੈਸ਼ ਗਰੀਨ ਐਪਲ ਫ਼ਾਰ ਸੇਲ ਇੰਨ ਹਰਿਆਣਾ ਓਨਲੀ ਅਤੇ 24 ਬੌਤਲਾਂ ਸ਼ਰਾਬ ਠੇਕਾ ਦੇਸ਼ੀ ਮਾਰਕਾ ਚਾਰਲੀ ਫ਼ਾਰ ਸੇਲ ਇੰਨ ਹਰਿਆਣਾ ਓਨਲੀ, ਬਰਾਮਦ ਕੀਤੀਆ ਗਈਆਂ । ਦੌਸ਼ੀਆਂਨ ਖਿਲਾਫ਼ ਮੁਕੱਦਮਾ ਨੰਬਰ 69 ਮਿਤੀ 11/09/2018 ਥਾਣਾ ਸਿਟੀ ਸਮਾਣਾ ਜਿਲਾਂ ਪਟਿਆਲਾ ਵਿਖੇ ਦਰਜ ਕਰਕੇ ਹਵਾਲਾਤ ਬੰਦ ਕੀਤਾ ਗਿਆ ।

Leave a Reply

Your email address will not be published. Required fields are marked *