ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਰੱਖਿਆ ਮੰਤਰੀ ਨੇ ਸਿੱਕਮ ਵਿਖੇ ਦੇਸ਼ ਲਈ ਜਾਨ ਵਾਰਨ ਵਾਲੇ ਬਹਾਦਰ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ

ਬਾਬਾ ਹਰਭਜਨ ਸਿੰਘ ਮੰਦਰ ਵਿਖੇ ਵੀ ਟੇਕਿਆ ਮੱਥਾ

ਗੰਗਟੋਕ 9 ਨਵੰਬਰ (ਮਧੂਸਾਰ ਬਿਊਰੋ) ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਸਿੱਕਮ ਵਿੱਚ ਨਾਥੂ ਲਾ ਦੇ ਨੇੜੇ ਸ਼ੇਰੇਥਾਂਗ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਇੱਕ ਜੰਗੀ ਯਾਦਗਾਰ (ਵਾਰ ਮੈਮੋਰੀਅਲ) ਵਿਖੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ੇਰੇਥਾਂਗ ਪਹੁੰਚਣ ’ਤੇ ਗੰਗਟੋਕ ਦੇ ਜ਼ਿਲ੍ਹਾ ਕੁਲੈਕਟਰ (ਡੀ ਸੀ) ਰੋਹਨ ਅਗਵਾਨੇ, ਸੀਨੀਅਰ ਪੁਲੀਸ ਕਪਤਾਨ (ਐੱਸ ਐੱਸ ਪੀ) ਡਾਕਟਰ ਸੇਰਿੰਗ ਨਾਮਗਿਆਲ ਗਿਆਤਸੋ ਅਤੇ ਗ੍ਰਹਿ ਵਿਭਾਗ ਦੇ ਸੰਯੁਕਤ ਸਕੱਤਰ ਜੌਹਨ ਗੁਰੂੰਗ ਦੇ ਨਾਲ-ਨਾਲ ਫੌਜ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਰਾਜਨਾਥ ਸਿੰਘ ਨੇ ਪੂਰਬੀ ਸਿੱਕਮ ਵਿੱਚ ਸ਼ੇਰੇਥਾਂਗ ਜੰਗੀ ਯਾਦਗਾਰ ਵਿਖੇ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਦੇਸ਼ ਦੀ ਸੇਵਾ ਵਿੱਚ ਮਹਾਨ ਕੁਰਬਾਨੀ ਦਿੱਤੀ ਹੈ। ਉਨ੍ਹਾਂ ਨੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਕਰਨ ਵਾਲੇ ਜਵਾਨਾਂ ਦੀ ਹਿੰਮਤ ਅਤੇ ਬਹਾਦਰੀ ਨੂੰ ਸਲਾਮ ਕੀਤਾ। ਰੱਖਿਆ ਮੰਤਰੀ ਨੇ ਬਾਬਾ ਹਰਭਜਨ ਸਿੰਘ ਮੰਦਰ ਦਾ ਵੀ ਦੌਰਾ ਕੀਤਾ ਅਤੇ ਇਸ ਪਵਿੱਤਰ ਅਸਥਾਨ ’ਤੇ ਮੱਥਾ ਟੇਕਿਆ, ਜਿਸ ਦੀ ਫੌਜੀ ਜਵਾਨਾਂ ਵਿੱਚ ਬਹੁਤ ਜ਼ਿਆਦਾ ਮਾਨਤਾ ਹੈ।

Leave a Reply

Your email address will not be published. Required fields are marked *