ਭਾਰਤ ਅਤੇ ਜਾਪਾਨ ਨੇ ਰੱਖਿਆ ਸਹਿਯੋਗ ਅਤੇ ਸਮੁੰਦਰੀ ਸੁਰੱਖਿਆ ਦੀ ਕੀਤੀ ਸਮੀਖਿਆ
ਟੋਕੀਓ 20 ਨਵੰਬਰ (ਮਧੂਸਾਰ ਬਿਊਰੋ) ਭਾਰਤ ਅਤੇ ਜਾਪਾਨ ਕਈ ਮੁੱਖ ਖੇਤਰਾਂ ਵਿੱਚ ਰੱਖਿਆ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਸਹਿਮਤ ਹੋਏ, ਜਿਸ ਵਿੱਚ ਉੱਨਤ ਮਿਜ਼ਾਈਲ ਤਕਨਾਲੋਜੀ ਅਤੇ ਸਮੁੰਦਰੀ ਸੁਰੱਖਿਆ ਸ਼ਾਮਲ ਹੈ। ਦੋਵਾਂ ਦੇਸ਼ਾਂ ਨੇ ਜਲ ਸੈਨਾ ਜਹਾਜ਼ਾਂ ਦੇ ਨਿਰਮਾਣ ਅਤੇ ਡਿਜ਼ਾਈਨ ਦੇ ਖੇਤਰ ਵਿੱਚ ਸਾਂਝੇ ਵਿਕਾਸ ਦੀਆਂ ਸੰਭਾਵਨਾਵਾਂ ਲੱਭਣ ਅਤੇ ਜਾਪਾਨੀ ਸਵੈ-ਰੱਖਿਆ ਬਲਾਂ ਲਈ ਪਹਿਲੀ ਵਾਰ ਭਾਰਤੀ ਫਾਇਰਿੰਗ ਰੇਂਜ ’ਤੇ ਲਾਈਵ ਫਾਇਰ ਅਭਿਆਸ ਕਰਨ ਦਾ ਰਾਹ ਪੱਧਰਾ ਕੀਤਾ। ਰੱਖਿਆ ਮੰਤਰਾਲਾ ਦੇ ਇੱਕ ਬਿਆਨ ਅਨੁਸਾਰ, ਇਹ ਫੈਸਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਜਾਪਾਨੀ ਹਮਰੁਤਬਾ ਸ਼ਿੰਜੀਰੋ ਕੋਇਜ਼ੁਮੀ ਵਿਚਕਾਰ ਟੋਕੀਓ ਵਿੱਚ ਹੋਈ ਦੁਵੱਲੀ ਮੀਟਿੰਗ ਦੌਰਾਨ ਲਏ ਗਏ। ਦੋਵੇਂ ਧਿਰਾਂ ਸਤ੍ਹਾ ਤੋਂ ਜ਼ਹਾਜ ’ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੇ ਅਭਿਆਸ ਸਣੇ ਵੱਖ-ਵੱਖ ਸਿਖਲਾਈ ਗਤੀਵਿਧੀਆਂ ਲਈ ਜਾਪਾਨੀ ਫੌਜਾਂ ਦੁਆਰਾ ਭਾਰਤੀ ਫਾਇਰਿੰਗ ਰੇਂਜ ਦੀ ਜਲਦ ਵਰਤੋਂ ਨੂੰ ਲੈ ਕੇ ਤਾਲਮੇਲ ਤੇਜ਼ ਕਰਨ ’ਤੇ ਵੀ ਸਹਿਮਤ ਹੋਈਆਂ।

