ਸਵਰਨ ਜਯੰਤੀ ਸਾਲ ਵਿਚ ਵਿਕਾਸ ਦੇ ਨਵੇਂ ਨਜਰੀਏ ਦੀ ਨੀਂਹ ਰੱਖੀ ਜਾਵੇਗੀ – ਮੁੱਖ ਮੰਤਰੀ
ਚੰਡੀਗੜ੍ਹ, 8 ਅਕਤੂਬਰ (ਮਧੂਸਾਰ ਬਿਊਰੋ)
ਹਰਿਆਣਾ ਦੇ ਸਵਰਨ ਜਯੰਤੀ ਸਾਲ ਵਿਚ ਵਿਕਾਸ ਦੇ ਨਵੇਂ ਨਜਰੀਏ ਦੀ ਨੀਂਹ ਰੱਖੀ ਜਾਵੇਗੀ। ਇਸ ਨਜਰੀਏ ਵਿਚ ਵਿਕਾਸ ਦੇ ਨਾਤੇ ਸਰਵਨ ਜਯੰਤੀ ਸਾਲ ਵਿਚ ਰਾਜ ਨੂੰ ਅੱਗੇ ਵੱਧਾਉਣ ਦੀ ਰੂਪ ਰੇਖਾ ਹੋਵੇਗੀ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਇਹ ਵਿਚਾਰ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿਚ ਰਾਜ ਕਾਡਰ ਦੇ ਸੇਵਾਮੁਕਤ ਆਈ.ਏ.ਐਸ. ਅਧਿਕਾਰੀਆਂ ਦੀ ਮੀਟਿੰਗ ਵਿਚ ਪ੍ਰਗਟ ਕੀਤੇ।
ਉਨ੍ਹਾਂ ਨੇ ਮੀਟਿੰਗ ਵਿਚ ਹਾਜਿਰ ਅਧਿਕਾਰੀਆਂ ਨਾਲ ਰਾਜ ਦੇ ਸਵਰਨ ਜਯੰਤੀ ਸਾਲ ਨੂੰ ਸਫਲ ਬਣਾਉਣ ਤੇ ਜਨ ਕਲੀਆਣਕਾਰੀ ਕੰਮਾਂ ਲਈ ਸੁਝਾਅ ਵੀ ਮੰਗੇ।
ਮੁੱਖ ਮੰਤਰੀ ਨੇ ਦਸਿਆ ਕਿ ਪਹਿਲੀ ਨਵੰਬਰ, 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰੂਗ੍ਰਾਮ ਦੇ ਤਾਊ ਦੇਵੀ ਲਾਲ ਸਟੇਡਿਅਮ ਤੋਂ ਹਰਿਆਣਾ ਸਰਵਨ ਜਯੰਤੀ ਵਰ੍ਹੇਗੰਢ ਪ੍ਰੋਗ੍ਰਾਮਾਂ ਦੀ ਸ਼ੁਰੂਆਤ ਕਰਨਗੇ। ਇਸ ਪ੍ਰੋਗ੍ਰਾਮ ਵਿਚ ਹਰਿਆਣਾ ਦੇ ਪੰਚ-ਸਰਪੰਚ ਤੋਂ ਲੈ ਕੇ ਉੱਚ ਅਧਿਕਾਰੀਆਂ ਸਮੇਤ ਰਾਜ ਦੇ ਲੋਕਾਂ ਦੀ ਹਿੱਸੇਦਾਰੀ ਰਹੇਗੀ। ਵਿਕਾਸ ਦੇ ਨਜਰੀਏ ‘ਤੇ ਵਿਚਾਰ-ਵਟਾਂਦਰਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਨਜਰੀਏ ਅਗਲੇ 50 ਸਾਲਾਂ ਤਕ ਰਾਜ ਦੇ ਵਿਕਾਸ ਦੀ ਦਿਸ਼ਾ ਤੈਅ ਕਰੇਗਾ। ਪਹਿਲੀ ਨਵੰਬਰ, 1966 ਤੋਂ ਪਹਿਲਾਂ ਹਰਿਆਣਾ ਦੇ ਨਿਰਮਾਣ ਲਈ ਜੋ ਵੀ ਉਮੀਦਾਂ ਰਹੀਆਂ ਹੋਣਗੀਆਂ, ਮਨੁੱਖੀ ਵਿਹਾਰ ਦੇ ਚਲਦੇ ਉਸ ਸਮੇਂ ਤੋਂ ਸ਼ੁਰੂ ਹੋਏ ਸਫਰ ਨੂੰ ਹੋਰ ਵੱਧ ਅੱਗੇ ਵੱਧਾਉਣਾ ਹੈ।
ਸ੍ਰੀ ਮਨੋਹਰ ਲਾਲ ਨੇ ਹਰਿਆਣਾ ਦੇ ਨਿਰਮਾਣ ਤੇ ਵਿਕਾਸ ਵਿਚ ਬਿਊਰੋਕ੍ਰੇਸੀ ਦੇ ਯੋਗਦਾਨ ਨੂੰ ਮੰਨਦੇ ਹੋਏ ਕਿਹਾ ਕਿ ਪਿਛਲੇ 5 ਦਹਾਕਿਆਂ ਦੌਰਾਨ ਹਰ ਸਮੇਂ ਰਾਜਨੀਤਿਕ ਅਗਵਾਈ ਤੇ ਅਧਿਕਾਰੀਆਂ ਦੀ ਵੱਖ-ਵੱਖ ਟੀਮ ਕੰਮ ਕਰਦੀ ਰਹੀ ਹੈ। ਹਰਿਆਣਾ ਅੱਜ ਜਿੰਨ੍ਹਾਂ ਉੱਚਾਈਆਂ ‘ਤੇ ਹਨ, ਉਸ ਵਿਚ ਤੁਹਾਡੇ ਸਾਰੀਆਂ ਦਾ ਯੋਗਦਾਨ ਹੈ। ਉਨ੍ਹਾਂ ਨੇ ਸਰਵਨ ਜਯੰਤੀ ਸਾਲ ਨੂੰ ਸਫਲ ਬਣਾਉਣ ਲਈ ਸਾਰੇ ਸੇਵਾਮੁਕਤੀ ਅਧਿਕਾਰੀਆਂ ਤੋਂ ਸੁਝਾਅ ਮੰਗਦੇ ਹੋਏ ਕਿਹਾ ਕਿ ਤੁਸੀਂ ਦੱਸ ਕੇ, ਲਿਖ ਕੇ ਜਾਂ ਈ ਮੇਲ ਰਾਹੀਂ ਆਪਣੀ ਗੱਲ ਰੱਖ ਸਕਦੇ ਹੋ। ਹਰਿਆਣਾ ਸਰਕਾਰ ਵੱਲੋਂ ਇਸ ਸਬੰਧ ਵਿਚ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਗਠਨ ਕੀਤੀ ਗਈ ਹੈ। ਇਸ ਕਮੇਟੀ ਨੂੰ ਵੀ ਸੁਝਾਅ ਦਿੱਤੇ ਜਾ ਸਕਦੇ ਹਨ।
ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ.ਢੇਸੀ ਨੇ ਮੀਟਿੰਗ ਵਿਚ ਆਏ ਸਾਰੇ ਸੇਵਾਮੁਕਤ ਅਧਿਕਾਰੀਆਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੀ ਪਹਿਲ ‘ਤੇ ਪਹਿਲੀ ਵਾਰ ਅਜਿਹੀ ਮੀਟਿੰਗ ਆਯੋਜਿਤ ਕੀਤੀ ਗਈ ਹੈ। ਮੁੱਖ ਮੰਤਰੀ ਦੀ ਅਗਵਾਈ ਹੇਠ ਹਰਿਆਣਾ ਸਰਵਨ ਜਯੰਤੀ ਵਰ੍ਹੇਗੰਢ ਦੇ ਮੌਕੇ ‘ਤੇ ਆਯੋਜਿਤ ਹੋਣ ਵਾਲੇ ਪ੍ਰੋਗ੍ਰਾਮ ਯਾਦਗ਼ਾਰ ਬਣਾਇਆ ਜਾਵੇਗਾ।
ਮੀਟਿੰਗ ਦੌਰਾਨ ਅਨੇਕ ਸੇਵਾਮੁਕਤ ਅਧਿਕਾਰੀਆਂ ਨੇ ਰਾਜ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਲੈ ਕੇ ਆਪਣੇ ਮਹੱਤਪੂਰਨ ਸੁਝਾਅ ਰੱਖਣ ਅਤੇ ਮੀਟਿੰਗ ਲਈ ਸੱਦਾ ਦੇਣ ਤੇ ਰਾਜ ਨਾਲ ਜੁੜੇ ਮਹੱਤਵਪੂਰਨ ਆਯੋਜਨ ਵਿਚ ਯੋਗਦਾਨ ਲੈਣ ਲਈ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਇਸ ਮੌਕੇ ‘ਤੇ ਪ੍ਰਧਾਨ ਰੈਜਿਡੈਂਟ ਕਮਿਸ਼ਨਰ ਆਨੰਦ ਮੋਹਨ ਸ਼ਰਣ ਤੋਂ ਇਲਾਵਾ ਹਰਿਆਣਾ ਸਰਕਾਰ ਦੇ ਅਨੇਕ ਸੀਨੀਅਰ ਅਧਿਕਾਰੀ ਹਾਜ਼ਿਰ ਸਨ।

