ਪੰਜਾਬ

ਡੇਂਗੂ ਮਰੀਜਾਂ ਲਈ ਦੂਤ ਬਣ ਕੇ ਪਹੁੰਚ ਰਹੇ ਨੇ ਵੀ.ਐਮ.ਡੀ. ਦੇ ਐਮਰਜੈਂਸੀ ਖੂਨਦਾਨੀ

ਬਸ ਇਕ ਰੱਬ ਨਾ ਰੁਸੇ, ਬਾਕੀ ਖੂਨ ਦੀ ਘਾਟ ਨਾਲ ਕਿਸੇ ਮਰੀਜ ਨੂੰ ਮਰਨ ਨਹੀਂ ਦੇਵਾਂਗੇ: ਗੁਰਮੁੱਖ ਸਿੰਘ ਗੁਰੂ
ਪਟਿਆਲਾ (ਮਧੂਸਾਰ ਬਿਊਰੋ)
ਐਮਰਜੈਂਸੀ ਵਿਚ ਖੂਨ ਉਪਲਬਧ ਕਰਵਾਉਣÎ ਲਈ ਪਟਿਆਲਾ ਤੋਂ ਸਬੰਧਤ ਪੰਜਾਬ ਅਤੇ ਹਰਿਅਣਾ ਦੀ ਸਿਰਮੋਰ ਸੰਸਥਾ ਵੀ.ਐਮ.ਡੀ (ਵੰਦੇ ਮਾਤਰਮ ਦਲ) ਅੱਜ ਕੱਲ ਡੇਂਗੂ ਮਰੀਜਾਂ ਨੂੰ ਸਮੇਂ ਸਿਰ ਖੂਨ ਅਤੇ ਬਲੱਡ ਸੈੱਲ ਉਪਲਬਧ ਕਰਵਾਉਣ ਲਈ 24 ਘੰਟੇ ਦਿਨ ਰਾਤ ਬਲੱਡ ਬੈਂਕਾਂ ਵਿਚ ਹੀ ਹਾਜ਼ਰੀ ਭਰ ਰਹੀ ਹੈ।
ਵੀ.ਐਮ.ਡੀ. ਹੈਲਪ ਲਾਈਨ ਨੰ. 9814880335 ਤੇ ਦਿਨ ਰਾਤ ਜਰੂਰਤਮੰਦ ਮਰੀਜਾਂ ਦੇ ਰਿਸ਼ਤੇਦਾਰਾਂ ਦੀਆਂ ਕਾਲਾਂ ਆਉਂਦੀਆਂ ਰਹਿੰਦੀਆ ਹਨ ਤਕਰੀਬਨ ਪੰਜਾਬ ਤੇ ਹਰਿਆਣਾ ਦੇ ਹਰ ਸ਼ਹਿਰ ਵਿਚ ਬੈਠੇ ਐਮਰਜੈਂਸੀ ਖੂਨਦਾਨੀ ਹਰ ਵੇਲੇ ਜਰੂਰਤਮੰਦ ਮਰੀਜਾਂ ਨੁੰ ਆਪਣਾ ਖੂਨ ਅਤੇ ਖੂਨ ਸੈਲ ਦੇਣ ਲਈ ਤੱਤਪਰ ਰਹਿੰਦੇ ਹਨ। ਇਸ ਮੌਕੇ ਵੀ.ਐਮ.ਡੀ ਦੇ ਕੌਮੀ ਪ੍ਰਧਾਨ ਗੁਰਮੁੱਖ ਸਿੰਘ ਗੁਰੂ ਨੇ ਦੱਸਿਆ ਕਿ ਅੱਜ ਕੱਲ ਉਨ੍ਹਾਂ ਦੀ ਟੀਮ ਨੇ ਬਲੱਡ ਬੈਂਕਾਂ ਵਿਚ ਹੀ ਡੇਰੇ ਲਾਏ ਹੋਏ ਹਨ। ਉਨ੍ਹਾਂ ਦੱਸਿਆ ਕਿ ਵੀ.ਐਮ.ਡੀ. ਦੀ ਇਹ ਸੇਵਾ ਬਿਲਕੁੱਲ ਮੁਫਤ ਹੈ। ਹਲਾਂਕਿ ਵੀ.ਐਮ.ਡੀ ਖੂਨਦਾਨੀ ਖੁਦ ਆਪਣੇ ਸੰਸਾਧਨਾਂ ਨਾਲ ਹੀ ਬਲੱਡ ਬੈਂਕ ਪਹੁੰਚਦੇ ਹਨ। ਵੀ.ਐਮ.ਡੀ. ਦੇ ਖੂਨਦਾਨੀ ਕਈ ਵਾਰ ਤਾਂ ਹਫਤੇ ਵਿਚ ਦੋ -ਦੋ ਵਾਰ ਖੂਨ ਸੈਲ ਦਾਨ ਕਰਦੇ ਹਨ। ਕਈ ਦੂਰ ਦੇ ਖੂਨਦਾਨੀਆਂ ਨੂੰ ਬਲੱਡ ਬੈਂਕ ਤੱਕ ਲੈ ਕੇ ਆਉਣਾ ਤੇ ਉਹਨਾ ਦੇ ਘਰ ਤੱਕ ਛੱਡ ਕੇ ਆਉਣ ਦੀ ਜਿੰਮੇਵਾਰੀ ਵੀ ਉਹ ਖੁਦ ਹੀ ਨਿਭਾਉਂਦੇ ਆ ਰਹੇ ਹਨ। ਅਖੀਰ ਵਿਚ ਉਨ੍ਹਾਂ ਕਿਹਾ ਕਿ ਵੀ.ਐਮ.ਡੀ. ਟੀਮ ਹੋਰਨਾਂ ਸੰਸਥਾਵਾਂ ਵਾਂਗ ਖੂਨਦਾਨ ਦੇ ਖੇਤਰ ਵਿਚ ਅਵਾਰਡ ਲੈਣ ਦੀ ਹੋੜ ਵਿਚ ਨਾ ਭੱਜ ਕੇ ਆਪਣੇ ਤਰੀਕੇ ਨਾਲ ਨਿਸਵਾਰਥ ਅਤੇ ਜਮੀਨੀ ਤੌਰ ਤੇ ਮਰੀਜਾਂ ਨੂੰ ਖੂਨ ਉਪਲਬਧ ਕਰਵਾਉਣ ਲਈ ਹਰ ਵੇਲੇ ਤੱਤਪਰ ਰਹਿੰਦੀ ਹੈ।

Leave a Reply

Your email address will not be published. Required fields are marked *