ਅੰਤਰ-ਕਾਲਜ ਕੁਇਜ਼ ਮੁਕਾਬਲਾ ਕਰਵਾਇਆ
ਪਟਿਆਲਾ 14 (ਮਧੂਸਾਰ ਬਿਊਰੋ)
ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਅੰਤਰ-ਕਾਲਜ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਵੱਖ-ਵੱਖ ਕਾਲਜਾਂ ਜਿਵੇ ਕਿ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ, ਗੌਰਮਿੰਟ ਕਾਲਜ ਫ਼ਾਰ ਗਰਲਜ਼ ਪਟਿਆਲਾ, ਖਾਲਸਾ ਕਾਲਜ ਪਟਿਆਲਾ,ਮੋਦੀ ਕਾਲਜਪਟਿਆਲਾ, ਗੌਰਮਿੰਟ ਕਾਲਜਆਫ਼ ਐਜੂਕੇਸ਼ਨ ਪਟਿਆਲਾ ਦੇ ਵਿਦਿਆਰਥੀਆ ਨੇ ਭਾਗ ਲਿਆ।
ਇਸ ਮੁਕਾਬਲੇ ਵਿੱਚ ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਦੀਆਂ ਬੀ.ਐਡ ਭਾਗ ਪਹਿਲਾਦੀਆਂ ਵਿਦਿਆਰਥਣਾਂ ਗੁਰਪ੍ਰੀਤਕੌਰ,ਮਹਿਕ ਰਹੀਜ਼ਾ,ਰਚਨਦੀਪ ਕੌਰ ਦੀ ਟੀਮਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਪ੍ਰਿੰਸੀਪਲ ਡਾ.ਐਸ.ਕੇ.ਕੌਸ਼ਿਕ ਅਤੇ ਸਮੂਹ ਸਟਾਫ ਨੇ ਜੇਤੂ ਵਿਦਿਆਰਥੀਣਾਂ ਨੂੰ ਵਧਾਈ ਦਿੱਤੀ।

