ਪਟਿਆਲਾ

ਜੈ ਸ਼ੰਕਰ ਰਾਮਲੀਲਾ ਕਲੱਬ ਵੱਲੋਂ ਕਾਂਗਰਸੀ ਉਮੀਦਵਾਰ ਹਰਦਿਆਲ ਸਿੰਘ ਕੰਬੋਜ ਦੇ ਸਮਰਥਨ ਦਾ ਐਲਾਨ

ਬੀਜੇਪੀ ਕੌਂਸਲਰ ਅਮਨਦੀਪ ਸਿੰਘ ਨਾਗੀ ਕਾਂਗਰਸ ਵਿਚ ਸ਼ਾਮਲ
ਰਾਜਪੁਰਾ, 22 ਜਨਵਰੀ (ਡਾ. ਅਮਨ/ਮਧੂਸਾਰ ਬਿਊਰੋ)
ਜੈ ਸ਼ੰਕਰ ਰਾਮਲੀਲਾ ਕਲੱਬ ਵੱਲੋਂ ਮਿਰਚ ਮੰਡੀ ਦੇ ਦੁਸ਼ਿਹਰਾ ਗ੍ਰਾਂਊਡ ਨਜ਼ਦੀਕ ਕਲੱਬ ਦੇ ਪ੍ਰਧਾਨ ਲਾਲਾ ਮੋਹਨ ਲਾਲ ਗੁਪਤਾ, ਚੇਅਰਮੈਨ ਸੰਜੀਵ ਬਾਂਸਲ, ਉਪ ਪ੍ਰਧਾਨ ਰਾਕੇਸ਼ ਸਿੰਗਲਾ, ਡਾਇਰੈਕਟਰ ਦਰਸ਼ਨ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੇ ਹਲਕਾ ਉਮੀਦਵਾਰ ਹਰਦਿਆਲ ਸਿੰਘ ਕੰਬੋਜ ਦੀ ਚੋਣ ਮੀਟਿੰਗ ਕਰਵਾਈ ਗਈ। ਇਸ ਦੌਰਾਨ ਸਮੂੱਚੇ ਕਲੱਬ ਮੈਂਬਰਾਂ ਨੇ ਸ੍ਰ. ਕੰਬੋਜ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰ. ਕੰਬੋਜ ਨੇ ਕਿਹਾ ਕਿ ਬੀਜੇਪੀ ਤੇ ਅਕਾਲੀ ਗੱਠਜੋੜ ਦੀ ਸਰਕਾਰ ਦੌਰਾਨ ਪੰਜਾਬੀ ਨੌਜਵਾਨਾ ਉਪਰ ਨਸ਼ਈ ਹੋਣ ਦਾ ਕੰਲਕ ਲੱਗਿਆ ਜਿਸ ਕਾਰਨ ਅੱਜ ਹਾਲਾਤ ਇਹ ਹਨ ਕਿ ਪੰਜਾਬੀਆਂ ਨੂੰ ਨਾ ਤਾਂ ਪੰਜਾਬ ਅੰਦਰ ਅਤੇ ਨਾ ਹੀ ਪੰਜਾਬ ਤੋਂ ਬਾਹਰ ਕੋਈ ਨੌਕਰੀ ਦੇਣ ਨੂੰ ਤਿਆਰ ਹੈ। ਉਨ੍ਹਾਂ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਕਿਸਾਨਾ ਅਤੇ ਵਪਾਰੀਆਂ ਨੇ ਵੱਡੇ ਪੱਧਰ ‘ਤੇ ਖੁਦਕੁਸ਼ੀਆਂ ਕੀਤੀਆ ਹਨ। ਇਸ ਸਰਕਾਰ ਦੇ ਰਾਜ ਵਿਚ ਹੀ ਪੰਜਾਬ ਦੀਆਂ ਧੀਆਂ ਨੂੰ ਸ਼ਰੇਆਮ ਬੇਪੱਤ ਕੀਤਾ ਗਿਆ। ਵਿਰੋਧ ਕਰਨ ‘ਤੇ ਅਕਾਲੀ ਬੁਰਛਾਗਰਦਾਂ ਨੇ ਧੀ ਦੀ ਇੱਜਤ ਬਚਾਉਣ ਵਾਲੇ ਪਿਤਾ ਨੂੰ ਗੋਲੀਆਂ ਨਾਲ ਭੁੰਨ ਸੁਟਿਆ। ਉਨ੍ਹਾਂ ਕਿਹਾ ਕਿ ਅਕਾਲੀ ਬਾਜਪਾ ਦੇ ਰਾਜ ਦੌਰਾਨ ਗੁੰਡਾਗਰਦੀ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਦੀ ਇਨੀ ਮਾੜੀ ਹਾਲਤ ਹੋ ਗਈ ਹੈ ਕਿ ਅਤਿ ਸੁਰੱਖਿਅਤ ਜੇਲਾਂ ਜਿੱਥੇ ਸੂਈ ਤੱਕ ਨਹੀਂ ਜਾ ਸਕਦੀ, ਉੱਥੇ ਹਥਿਆਰ ਅਤੇ ਨਸ਼ੇ ਆਸਾਨੀ ਨਾਲ ਪੰਹੁਚ ਰਹੇ ਹਨ। ਗੈਂਗਸਟਰ ਦਿਨ ਦਿਹਾੜੇ ਆਪਣੇ ਸਾਥੀਆਂ ਨੂੰ ਜੇਲ ਵਿਚੋਂ ਛੁਡਾ ਕੇ ਲੈ ਗਏ। ਉਨ੍ਹਾਂ ਕਿਹਾ ਕਿ ਹੁਣ ਜਨਤਾ ਦੇ ਬਦਲਾ ਲੈਣ ਦਾ ਸਮਾਂ ਆ ਗਿਆ ਹੈ। ਹਲਕਾ ਰਾਜਪੁਰਾ ਤੋਂ ਆਪ ਉਮੀਦਵਾਰ ਆਸ਼ੂਤੋਸ਼ ਜੋਸ਼ੀ ਬਾਰੇ ਉਨ੍ਹਾ ਕਿਹਾ ਕਿ ਸ੍ਰੀ ਜੋਸ਼ੀ ਨੇ ਅਸਟ੍ਰੇਲਿਆ ਦੀ ਪੀਆਰ ਲੈ ਰੱਖੀ ਹੈ। ਉਸ ਨੂੰ ਰਾਜਪੁਰਾ ਵਾਸੀਆਂ ਦੀਆਂ ਸਮੱਸਿਆਂਵਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਪ ਦਾ ਕੋਈ ਭੱਵਿਖ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਆਟਾ-ਦਾਲ ਸਕੀਮ ‘ਚ ਮੁਫਤ ਖੰਡ ਤੇ ਚਾਹ ਦੀ ਪੱਤੀ ਵੀ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਕਾਲੀਆਂ ਦੀਆਂ ਵਧੀਕੀਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਆਪਣੀ ਇਕ ਇਕ ਵੋਟ ਕਾਂਗਰਸ ਪਾਰਟੀ ਦੇ ਹੱਕ ਵਿਚ ਭੁਗਤਾਈ ਜਾਵੇ। ਇਸ ਮੌਕੇ ਭਾਜਪਾ ਦੇ ਕੌਂਸਲਰ ਅਮਨਦੀਪ ਸਿੰਘ ਨਾਗੀ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ। ਇਸ ਮੌਕੇ ਲਾਲਾ ਮੋਹਨ ਲਾਲ ਗੁਪਤਾ, ਸੰਜੀਵ ਕੁਮਾਰ ਬਾਂਸਲ, ਰਾਕੇਸ਼ ਸਿੰਗਲਾ, ਦਰਸ਼ਨ ਸਿੰਘ, ਗੌਰਵ ਗੁਪਤਾ, ਸਨੀ ਗੁਪਤਾ, ਰਾਕੇਸ਼ ਗੁਪਤਾ, ਬਿੱਟੂ ਗੁਪਤਾ, ਸੰਜੀਵ ਗੁਪਤਾ, ਹਰਵਿੰਦਰ ਸਿੰਘ ਟੀਟੀ, ਬਿਕਰਮ ਕੰਬੋਜ, ਹਰਸ਼, ਹਰੀਸ਼ ਚੌਹਾਨ, ਹਿੰਮਾਸ਼ੂ, ਸਤਪਾਲ ਬਿੱਲੂ, ਨੱਛਤਰ ਸਿੰਘ (ਜੇਈ ਰਿਟਾ:), ਦਵਿੰਦਰ ਸਿੰਘ, ਇੰਦਰ ਕੁਮਾਰ ਸ਼ਰਮਾ, ਰਾਣਾ ਠਾਕੂਰ ਤੋਂ ਇਲਾਵਾ ਹੋਰ ਕਲੱਬ ਮੈਂਬਰਾਂ ਨੇ ਸ੍ਰ. ਕੰਬੋਜ ਦਾ ਸਨਮਾਨ ਕੀਤਾ।

Leave a Reply

Your email address will not be published. Required fields are marked *