ਪਟਿਆਲਾ

”ਮਿਸਟਰ ਪਟਿਆਲਾ” ਤੇ ਓਪਨ ਪੰਜਾਬ ਬਾਡੀ ਬਿਲਡਿੰਗ ਚੈਂਪੀਅਨਸ਼ਿਪ 16 ਅਕਤੂਬਰ ਨੂੰ

ਪਟਿਆਲਾ 14 (ਮਧੂਸਾਰ ਬਿਊਰੋ)
ਜ਼ਿਲਾ ਐਮੈਚਿਓਰ ਬਾਡੀ ਬਿਲਡਿੰਗ ਐਸੋਸੀਏਸ਼ਨ ਪਟਿਆਲਾ ਵੱਲੋਂ ”ਮਿਸਟਰ ਪਟਿਆਲਾ” ਤੇ ਓਪਨ ਪੰਜਾਬ ਬਾਡੀ ਬਿਲਡਿੰਗ ਚੈਂਪੀਅਨਸ਼ਿਪ 16 ਅਕਤੂਬਰ ਦਿਨ ਐਤਵਾਰ ਸਵੇਰੇ 10.00 ਵਜੇ ਆਡੀਟੋਰੀਅਮ ਡੀ. ਐਮ. ਡਬਲਿਯੂ.ਰੇਲਵੇ ਸਟੇਸ਼ਨ ਰੋਡ ਪਟਿਆਲਾ ਵਿਖੇ ਕਰਵਾਈ ਜਾ ਰਹੀ ਹੈ।
ਜਿਸ ਵਿੱਚ ਵੱਖ ਵੱਖ ਯੂਨੀਵਰਸਿਟੀਆਂ, ਕਾਲਜਾਂ ਅਤੇ ਵੱਖ ਵੱਖ ਜਿਮਾਂ (ਹੈਲਥ ਕਲੱਬ) ਤੋਂ ਵੱਡੀ ਗਿਣਤੀ ਵਿੱਚ ਬਾਡੀ ਬਿਲਡਰਜ਼ ਭਾਗ ਲੈਣਗੇ ।
ਅੱਜ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ”ਮਿਸਟਰ ਪਟਿਆਲਾ” ਤੇ ਓਪਨ ਪੰਜਾਬ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦਾ ਬੈਨਰ (ਫਲੈਕਸ) ਰੀਲੀਜ਼ ਕਰਦੇ ਹੋਏ ਸ੍ਰ: ਗੁਰਬਚਨ ਸਿੰਘ ਬਚੀ ਡਾਇਰੈਕਟਰ/ਪ੍ਰਬੰਧਕੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਕਿਹਾ ਕਿ ਐਸੋਸੀਏਸ਼ਨ ਦਾ ਇਹ ਉਪਰਾਲਾ ਨੋਜਵਾਨਾਂ ਨੂੰ ਨਵੀਂ ਦਿਸ਼ਾ ਦੇਣ ਵਾਲਾ ਅਤੇ ਸ਼ਲਾਘਾ ਯੋਗ ਉੱਦਮ ਹੈ।
ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਸ਼੍ਰੀ ਰਾਜ ਕੁਮਾਰ ਘਾਰੂ ਅਤੇ ਐਸੋਸੀਏਸ਼ਨ ਦੇ ਸਰਪ੍ਰਸਤ ਸ੍ਰ: ਜ਼ਸਵੰਤ ਸਿੰੰਘ ਧਾਲੀਵਾਲ ਨੇ ਕਿਹਾ ਕਿ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਸ਼੍ਰੀ ਸ਼ਾਮ ਲਾਲ ਨਵਯੁੱਗ ਵੱਲੋਂ ਕੀਤਾ ਜਾਵੇਗਾ ਅਤੇ ਜੇਤੂ ਬਾਡੀ ਬਿਲਡਰਾਂ ਨੂੰ ਇਨਾਮ ਵੰਡਣ ਦੀ ਰਸਮ ਸ਼੍ਰੀ ਵਿਸ਼ਨੂੰ ਸ਼ਰਮਾ, ਚੇਅਰਮੈਨ, ਨਗਰ ਸੁਧਾਰ ਟਰੱਸਟ, ਇੰਸਪੈਕਟਰ ਹਰਦੀਪ ਸਿੰਘ ਬਡੂੰਗਰ ਤੇ ਸ਼੍ਰੀ ਜੀ.ਐਸ. ਸਿਕੰਦ, ਐਸ.ਐਚ.ਓ ਥਾਨਾ ਲਾਹੋਰੀ ਗੇਟ ਦੁਆਰਾ ਕੀਤੀ ਜਾਵੇਗੀ। ਜੇਤੂ ਬਾਡੀ ਬਿਲਡਰਾਂ ਨੂੰ ਸਰਟੀਫਿਕੇਟ, ਟਰਾਫੀ, ਟਰੈਕ ਸੂਟ/ਟੀ.ਸ਼ਰਟ ਤੇ ਹੋਰ ਗਿਫਟ ਦਿੱਤੇ ਜਾਣਗੇ। ਇਸ ਮੋਕੇ ਵਰਲਡ ਚੈਮਪਿਅਨ (2016) ਬਣੇ ਰਾਜੇਸ਼ ਅਰੋੜਾ ਅਤੇ ਹੋਰ ਅੰਤਰ ਰਾਸ਼ਟਰੀ ਪੱਧਰ ਤੇ ਮੱਲ੍ਹਾਂ ਮਾਰਨ ਵਾਲੇ ਬਾਡੀ ਬਿਲਡਰਾਂ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਜਾਵੇਗਾ।ਹੋਰਨਾਂ ਤੋਂ ਇਲਾਵਾ ਇਸ ਮੌਕੇ ਸ੍ਰ: ਸੁਰਜੀਤ ਸਿੰਘ ਭੱਟੀ ਪੀ.ਆਰ.ਓ., ਸੰਜੀਵ ਲਵਲੀ ਮੁੱਖ ਪ੍ਰਬੰਧਕ,ਰਾਜ ਕੁਮਾਰ ਅਬਲੋਵਾਲ ਬਾਬੂਲਾਲ ਭਾਰਤੀ, ਸ਼ਿਵ ਲਾਲ, ਸੰੰਦੀਪ ਕੁਮਾਰ ਅਤੇ ਪ੍ਰਬੰਧਕ ਰਜੀਵ ਅਟਵਾਲ ਹਾਜ਼ਰ ਸਨ।

Leave a Reply

Your email address will not be published. Required fields are marked *