ਹਰਿਆਣਾਪੰਜਾਬ

ਸੂਬੇ ਵਿਚ ਮੁੱਖ ਮਾਰਗਾਂ ‘ਤੇ 50-60 ਕਿਲੋਮੀਟਰ ਦੇ ਫਰਕ ‘ਤੇ ਟਰਾਮਾ ਸੈਂਟਰ ਬਣਾਏ ਜਾਣਗੇ – ਮੁੱਖ ਮੰਤਰੀ

ਚੰਡੀਗੜ੍ਹ, 17 ਅਕਤੂਬਰ (ਮਧੂਸਾਰ ਬਿਊਰੋ)
ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਮੁੱਖ ਮਾਰਗਾਂ ‘ਤੇ 50-60 ਕਿਲੋਮੀਟਰ ਦੇ ਫਰਕ ‘ਤੇ ਟਰਾਮਾ ਸੈਂਟਰ ਬਣਾਏ ਜਾਣਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਹੋਣ ‘ਤੇ ਫੱਟੜ ਵਿਅਕਤੀਆਂ ਨੂੰ ਮੈਡੀਕਲ ਮਦਦ ਉਪਲੱਬਧ ਹੋ ਸਕੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਾਹਨ ਚਾਲਾਨ ਨਾਲ ਜੋ ਵੀ ਆਮਦਨ ਹੋਵੇਗੀ, ਉਸ ਵਿਚੋਂ ਅੱਧੀ ਪੁਲਿਸ ਵਿਭਾਗ ਨੂੰ ਵਿਕਾਸ ਕੰਮਾਂ ਲਈ ਉਪਲੱਬਧ ਕਰਵਾਈ ਜਾਵੇਗੀ।
ਇਹ ਜਾਣਕਾਰੀ ਅੱਜ ਉਨ੍ਹਾਂ ਨੇ ਕਰਨਾਲ ਵਿਚ ਜੀ.ਟੀ. ਰੋਡ ਸਥਿਤੀ ‘ਤੇ ਪੁਲਿਸ ਮਦਦ ਕੇਂਦਰ ਦੇ ਉਦਘਾਟਨ ਤੋਂ ਬਾਅਦ ਹਾਜ਼ਿਰ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਪੁਲਿਸ ਕਰਮਚਾਰੀਆਂ, ਕਾਊਂਸਰਾਂ, ਸਮਾਜ ਸੇਵਾ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਸੰਬੋਧਤ ਕਰਦੇ ਹੋਏ ਦਿੱਤੀ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਹਰਿਆਣਾ ਸੂਬੇ ਵਿਚ ਦਿੱਲੀ-ਕੁੰਡਲੀ ਬਾਰਡ ਤੋਂ ਲੈ ਕੇ ਅੰਬਾਲਾ ਤਕ 20 ਪੁਲਿਸ ਮਦਦ ਕੇਂਦਰ ਬਣਾਏ ਗਏ ਹਨ, ਜਿੰਨ੍ਹਾਂ ਦਾ ਅੱਜ ਕਰਨਾਲ ਤੋਂ ਸ਼ੁਰੂਆਤ ਕਰ ਦਿੱਤਾ ਗਿਆ ਹੈ। ਅੱਜ ਤੋਂ ਹੀ ਸਾਰੇ ਕੇਂਦਰਾਂ ‘ਤੇ ਸੇਵਾ ਵਿਵਸਥਾ ਲਾਗੂ ਕਰ ਦਿੱਤੀ ਗਈ ਹੈ। ਹਰ ਕੇਂਦਰ ‘ਤੇ ਹੋਂਡਾ ਵੱਲੋਂ ਦਿੱਤੀ ਗਈ ਇਕ ਮੋਟਰਸਾਈਕਲ, ਇਕ ਅੰਬੂਲੈਂਸ ਅਤੇ 5 ਜਵਾਨਾਂ ਦੀ ਨਫਰੀ ਤੈਨਾਤੀ ਰਹੇਗੀ ਤਾਂ ਜੋ ਕਿਸੇ ਵੀ ਦੁਰਘਟਨਾ ਦੇ ਸਮੇਂ ਇੰਨ੍ਹਾਂ ਸਹਾਇਤਾ ਕੇਂਦਰਾਂ ਨਾਲ ਤੁਰੰਤ ਮਦਦ ਉਪਲੱਬਧ ਹੋ ਸਕੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਦੀ ਜਨਤਾ ਨੂੰ ਆਵਾਜਾਈ ਸਹੂਲਤਾਂ ਦੇ ਨਾਲ-ਨਾਲ ਸਿਹਤ ਸੇਵਾਵਾਂ ਵੀ ਮਹੁੱਇਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਿਸ ਆਵਾਜਾਈ ਦੇ ਨਿਯਮਾਂ ਦਾ ਪਾਲਣ ਨੂੰ ਲੈ ਕੇ ਵਧੀਆ ਕੰਮ ਕਰ ਰਹੀ ਹੈ, ਇਸ ਕੰਮ ਨੂੰ ਹੋਰ ਅੱਗੇ ਵੱਧਾਉਣ ਦੀ ਲੋਂੜ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਪੁਲਿਸ ਮਦਦ ਕੇਂਦਰਾਂ ਤੇ ਆਨ ਲਾਈਨ ਚਾਲਾਨਿੰਗ ਸਿਸਟਮ ਸ਼ੁਰੂ ਹੋਣ ਨਾਲ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਨਿਯਮਾਂ ਦੀ ਪਾਲਣਾ ਨਾਲ ਚਾਲਾਨ ਵੀ ਘੱਟ ਹੋਣਗੇ ਅਤੇ ਦੁਰਘਟਨਾਵਾਂ ਵੀ ਘੱਟ ਹੋਣਗੀਆਂ। ਨਿਯਮਾਂ ਦੀ ਉਲੰਘਣਾ ਦੇ ਚਲਦੇ ਪਹਿਲੇ ਵਾਰ ਚਾਲਾਨ ਕੱਟਣ ‘ਤੇ 100 ਰੁਪਏ ਜੁਮਰਾਨੇ ਦਾ ਪ੍ਰਵਧਾਨ ਹੈ, ਲੇਕਿਨ ਜੇਕਰ ਸਬੰਧਤ ਵਿਅਕਤੀ ਮੁੜ ਗਲਤੀ ਕਰੇਗਾ ਤਾਂ ਉਸ ਨੂੰ 400 ਰੁਪਏ ਤਕ ਦਾ ਜੁਰਮਾਨਾ ਹੋਵੇਗਾ ਅਤੇ ਤੀਜੀ ਗਲਤੀ ‘ਤੇ ਸਬੰਧਤ ਦਾ ਲਾਈਸੈਂਸ ਵੀ ਜਬਤ ਕੀਤਾ ਜਾ ਸਕਦਾ ਹੈ। ਆਨ ਲਾਈਨ ਵਿਵਸਥਾ ਹੋਣ ‘ਤੇ ਸਬੰਧਤ ਵਿਅਕਤੀ ਦੇ ਕੀਤੇ ਗਏ ਚਾਲਾਨ ਦਾ ਬਿਊਰੋ ਵੀ ਪ੍ਰਾਪਤ ਕੀਤਾ ਜਾ ਸਕੇਗਾ। ਆਨ ਲਾਈਨ ਚਾਲਾਨ ਵਿਵਸਥਾ ਹੋਣ ਨਾਲ ਲੋਕਾਂ ਨੂੰ ਲਾਈਨ ਵਿਚ ਨਹੀਂ ਲਗਣਾ ਪਏਗਾ। ਕੁਝ ਦੇਸ਼ਾਂ ਵਿਚ ਤਾਂ ਚਾਲਾਨ ਹੋਣ ਦੀ ਸਥਿਤੀ ਵਿਚ ਖਾਤਿਆਂ ਤੋਂ ਹੀ ਚਾਲਾਨ ਦੀ ਰਕਮ ਕੱਟ ਲਈ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਆਵਾਜਾਈ ਦੇ ਨਿਯਮਾਂ ਦਾ ਪਾਲਣ ਕਰਨਾ ਬਹੁਤ ਲਾਜਿਮੀ ਹੈ। ਨਿਯਮਾਂ ਦੀ ਛੋਟੀ ਜਿਹੀ ਲਾਹਪ੍ਰਵਾਹੀ ਕਈ ਵਾਰ ਬਹੁਤ ਵੱਡਾ ਨੁਕਸਾਨ ਕਰਦ ਦਿੰਦੀ ਹੈ, ਇਸ ਲਈ ਸਮਾਜਿਕ ਅਤੇ ਨਿੱਜੀ ਸੁਰੱਖਿਆ ਲਈ ਨਿਯਮਾਂ ਦੀ ਪਾਲਣਾ ਕਰਨਾ ਸਾਡਾ ਸਾਰੀਆਂ ਦਾ ਫਰਜ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਚਾਲਾਨ ਕੱਟਣ ਵਾਲੀ ਈ ਚਾਲਾਨ ਮਸ਼ੀਨਾਂ ਨੂੰ ਵੀ ਵੇਖਿਆ ਅਤੇ ਆਨਲਾਈਨ ਵਿਵਸਥਾ ਬਾਰੇ ਵਿਸਥਾਰ ਨਾਲ ਜਾਣਕਰੀ ਲਈ।
ਇਸ ਮੌਕੇ ‘ਤੇ ਹਰਿਆਣਾ ਪੁਲਿਸ ਦੇ ਡਾਇਰੈਕਟਰ ਜਰਨਲ ਡਾ. ਕੇ.ਪੀ.ਸਿੰਘ ਨੇ ਕਿਹਾ ਕਿ ਪੁਲਿਸ ਸਹਾਇਤਾ ਕੇਂਦਰਾਂ ਅਤੇ ਈ ਚਾਲਾਨ ਵਿਵਸਥਾ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਵਿਚ ਹਰ ਸਾਲ 7.05 ਫੀਸਦੀ ਦੀ ਦਰ ਨਾਲ ਵਾਹਨਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਣ ਸੜਕ ਦੁਰਘਟਨਾਵਾਂ ਵਿਚ ਮਰਨ ਵਾਲਿਆਂ ਤੇ ਫੱਟੜ ਵਿਅਕਤੀਆਂ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਇਕ ਗੰਭੀਰ ਵਿਸ਼ਾ ਹੈ ਅਤੇ ਸਾਨੂੰ ਸੋਚਨ ‘ਤੇ ਮਜ਼ਬੂਰ ਕਰਦਾ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਤੋਂ ਗੁਜਰਨ ਵਾਲੇ ਸਾਰੇ ਰਾਜ ਮਾਰਗਾਂ ‘ਤੇ ਕਿਸੇ ਮੱਦਭਾਗੀ ਘਟਨਾ ਦੇ ਘੱਟਣ ‘ਤੇ ਤੁਰੰਤ ਮਦਦ ਉਪਲੱਬਧ ਕਰਵਾਉਣ ਦੇ ਮੰਤਵ ਨਾਲ ਪੁਲਿਸ ਸਹਾਇਤਾ ਬੂਥ ਬਣਾਏ ਗਏ ਹਨ। ਇੰਨ੍ਹਾਂ ਥਾਂਵਾਂ ‘ਤੇ 24 ਘੰਟੇ ਪੁਲਿਸ ਵਾਹਨ ਤੇ ਪੁਲਿਸ ਅੰਬੂਲੈਂਸ ਉਪਲੱਬਧ ਰਹੇਗੀ। ਉਨ੍ਹਾਂ ਦਸਿਆ ਕਿ ਹਰਿਆਣਾ ਰਾਜ ਵਿਚ ਨਿਰਮਾਣ ਵਿਭਾਗ, ਬਿਜਲੀ ਵਿਭਾਗ, ਦੂਰਸੰਚਾਰ ਵਿਭਾਗ, ਵਣ ਵਿਭਾਗ, ਟਰਾਂਸਪੋਰਟ ਵਿਭਾਗ ਤੇ ਪੁਲਿਸ ਵਿਭਾਗ ਵੱਲੋਂ ਦੁਰਘਟਨਾ ਸੰਭਾਵਿਤ ਖੇਤਰਾਂ ਦੀ ਸਾਂਝੀ ਜਾਂਚ ਕੀਤੀ ਗਈ, ਜਿਸ ਵਿਚ 1170 ਦੁਰਘਟਨਾ ਸੰਭਾਵਿਤ ਖੇਤਰਾਂ ਦੀ ਚੋਣ ਕੀਤੀ ਗਈ, ਜਿਸ ਵਿਚੋਂ ਕੁਲ 1079 ਥਾਂ ‘ਤੇ ਕੰਮ ਪੂਰਾ ਹੋ ਚੁੱਕਾ ਹੈ। ਹਰਿਆਣਾ ਰਾਜ ਦੀਆਂ ਸਾਰੀਆਂ ਸੜਕਾਂ ‘ਤੇ 1051 ਥਾਂਵਾਂ ਵਿਚੋਂ 951 ਥਾਂਵਾਂ ‘ਤੇ ਸਪੀਡ ਬ੍ਰੇਕਰ ਬਣਾਏ ਗਏ ਹਨ।
ਉਨ੍ਹਾਂ ਕਿਹਾ ਕਿ ਹਰਿਆਣਾ ਰਾਜ ਵਿਚ ਸੜਕ ਸੁਰੱਖਿਆ ਸੰਗਠਨ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਇੱਛਾ ਨਾਲ 2526 ਵਿਅਕਤੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਆਵਾਜਾਈ ਤੇ ਹਾਈਵੇ ਦਫਤਰ ਦੇ ਕੰਟ੍ਰੋਲ ਰੂਮ ਵਿਚ ਹੈਲਪਲਾਈਨ ਨੰਬਰ 1073 ਸਥਾਪਿਤ ਕੀਤਾ ਗਿਆ ਹੈ, ਜਿਸ ‘ਤੇ ਦੁਰਘਟਨਾ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਹਰਿਆਣਾ ਪੁਲਿਸ ਵੱਲੋਂ ਹਰਿਆਣਾ ਦੇ ਸਾਰੇ ਜਿਲ੍ਹਿਆਂ ਤੋਂ ਗੁਜਰਨ ਵਾਲੇ ਮਾਰਗਾਂ ‘ਤੇ 4 ਰੂਟਾਂ ਤੋਂ ਸਾਈਕਲ ਰੈਲੀ ਯਾਤਰਾ ਹਰਿਆਣਾ ਸਵਰਨ ਜਯੰਤੀ ਦੇ ਮੌਕੇ ‘ਤੇ ਕੱਢੀ ਜਾਵੇਗੀ। ਇਹ ਯਾਤਰਾ ਹਰਿਆਣਾ ਦੇ ਸਾਰੇ ਜਿਲ੍ਹਿਆਂ ਤੋਂ ਹੋ ਕੇ ਗੁਜਰੇਗੀ।

Leave a Reply

Your email address will not be published. Required fields are marked *