ਫਤਹਿ ਮੈਰਾਥਨ ਦੌੜ ‘ਚ ਖ਼ਾਲਸਾ ਕਾਲਜ ਪਟਿਆਲਾ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਲਿਆ
ਪਟਿਆਲਾ (ਮਧੂਸਾਰ ਬਿਊਰੋ )
ਖ਼ਾਲਸਾ ਕਾਲਜ, ਪਟਿਆਲਾ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਸ ਕਾਲਜ ਦੇ 8 ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ, ਬਾਬਾ ਬੰਦਾ ਸਿੰਘ ਬਹਾਦਰ ਇਜਨੀਅਰਿੰਗ ਕਾਲਜ, ਫਤਹਿਗੜ੍ਹ ਸਾਹਿਬ ਵੱਲੋਂ ਕਰਵਾਈ ਗਈ ਫਤਹਿ ਮੈਰਾਥਨ ਵਿੱਚ ਭਾਗ ਲਿਆ ਅਤੇ ਇਸ ਨੂੰ ਸੰਪੂਰਨ ਕੀਤਾ।
ਜ਼ਿਕਰਯੋਗ ਹੈ ਕਿ ਇਹ ਮੈਰਾਥਨ 5, 11 ਕਿਲੋ ਮੀਟਰ ਦਾ ਸੀ ਜਿਸ ਨੂੰ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਨੇ ਬੜੇ ਹੀ ਜੋਸ਼ ਨਾਲ ਫ਼ਤਹਿ ਕੀਤਾ। ਇਨ੍ਹਾਂ ਵਿੱਚ ਕੰਪਿਊਟਰ ਵਿਭਾਗ ਤੋਂ ਪ੍ਰੋ. ਅਮਨਪ੍ਰੀਤ ਸਿੰਘ, ਪ੍ਰੋ. ਜਸਪ੍ਰੀਤ ਸਿੰਘ ਬਜਾਜ, ਜੌਗਰਫੀ ਵਿਭਾਗ ਤੋਂ ਡਾ. ਗੋਰਖ ਸਿੰਘ, ਰਿਲੀਜਨ ਵਿਭਾਗ ਤੋਂ ਡਾ. ਗੁਰਵੀਰ ਸਿੰਘ, ਲੋਕ ਪ੍ਰਸ਼ਾਸਨ ਵਿਭਾਗ ਤੋਂ ਪ੍ਰੋ. ਜਤਿੰਦਰ ਸਿੰਘ, ਇਕਨੋਮਿਕਸ ਵਿਭਾਗ ਤੋਂ ਪ੍ਰੋ. ਬਰਿੰਦਰ ਸਿੰਘ ਅਤੇ ਸਟਾਫ ਕਰਮਚਾਰੀ ਸ੍ਰ. ਕੁਲਦੀਪ ਸਿੰਘ ਅਤੇ ਸ. ਨਵਰੋਸ਼ ਸਿੰਘ ਸੰਧੂ ਤੋਂ ਇਲਾਵਾ ਵਿਦਿਆਰਥੀ ਵੀ ਸਨ।
ਜਿਕਰਯੋਗ ਹੈ ਕਿ ਇਸ ਫਤਹਿ ਮੈਰਾਥਨ ਵਿਚ ਡਾ. ਗੋਰਖ ਸਿੰਘ ਨੇ ਦੂਸਰਾ ਅਤੇ ਪ੍ਰੋ. ਜਤਿੰਦਰ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।
ਸਥਾਨਕ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਮੈਰਾਥਨ ਵਿੱਚ ਭਾਗ ਲੈਣ ਵਾਲੇ ਅਤੇ ਪਹਿਲੀਆਂ ਪੁਜ਼ੀਸ਼ਨਾ ਹਾਸਲ ਕਰਨ ਵਾਲੇ ਸਾਰੇ ਅਧਿਆਪਕ ਸਾਹਿਬਾਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਡਾ ਇਨ੍ਹਾਂ ਅਧਿਆਪਕਾਂ ਨੂੰ ਜਿੱਤ ਦੇ ਪ੍ਰਗਟਾਵਾ ਨਾਲ ਜੁੜੀ ਇਸ ਦੌੜ ਵਿੱਚ ਭਾਗ ਲੈਣ ਵਾਸਤੇ ਭੇਜਣ ਦਾ ਮੁਖ ਮਕਸਦ ਬਾਬਾ ਬੰਦਾ ਸਿੰਘ ਬਹਾਦਰ ਦੀ ਫਤਹਿਗੜ੍ਹ ਸਾਹਿਬ ਵਿਖੇ ਜ਼ੁਲਮ ਦੇ ਖ਼ਿਲਾਫ ਜੱਦੋ-ਜਹਿਦ ਨਾਲ ਹਾਸਲ ਕੀਤੀ ਜਿੱਤ ਅਤੇ ਲਾਸਾਨੀ ਸ਼ਹਾਦਤ ਨੂੰ ਸਮਰਪਨ ਭਾਵਨਾ ਅਰਪਿਤ ਕਰਨਾ ਸੀ।

