ਉਮੰਗ ਫਾਉਂਡੇਸ਼ਨ ਵਲੋਂ ਸ਼ੂਰੁ ਕੀਤੇ ਯੋਗਾ ਕੈਂਪ ਵਿੱਚ ਸਿਖਿਆਰਥੀਆਂ ਨੂੰ ਕੀਤਾ ਸਨਮਾਨਿਤ
ਪਟਿਆਲਾ (ਮਧੂਸਾਰ ਬਿਊਰੋ )
ਉਮੰਗ ਫਾਉਂਡੇਸ਼ਨ ਅਤੇ ਜਨਰੇਸ਼ਨ ਵੈਲਫੇਅਰ ਫਾਉਂਡੇਸ਼ਨ ਵੱਲੋ ਪਤੰਜਲੀ ਯੋਗ ਸਮਿਤੀ ਦੇ ਸਹਿਯੋਗ ਨਾਲ ਸ਼ੂਰੁ ਕੀਤੇ ਪੰਜ ਦਿਨਾ ਯੋਗਾ ਕੈਂਪ ਸਮਾਪਤੀ ਮੋਕੋ ਸਿਖਿਆਰਥੀਆਂ ਨੂੰ ਕੀਤਾ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਪ੍ਰਧਾਨ ਅਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਰਾਹੀ ਕਾਫੀ ਲੋਕਾ ਨੂੰ ਤੰਦਰੁਸਤ ਰਹਿਣ ਦੇ ਗੁਣ ਸਿੱਖਣ ਨੂੰ ਮਿਲੇ ਅਤੇ ਨੇੜਲੇ ਰਹਿਣ ਵਾਲੇ ਲੋਕਾ ਨੇ ਦੁਬਾਰਾ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਕੈਂਪ ਮੁੜ ਲਗਣੇ ਚਾਹੀਦੇ ਹੈ।ਇਸ ਕੈਂਪ ਦੇ ਸਮਾਪਤੀ ਮੋਕੇ ਸੰਸਥਾ ਦੀ ਮੀਤ ਪ੍ਰਧਾਨ ਪੁਸ਼ਪਿੰਦਰ ਕੋਰ ਨੇ ਪਤੰਜਲੀ ਸਮਿਤੀ ਦੇ ਸਿਖਿਆਰਥੀ ਗੁਰਦੇਵ ਸਿੰਘ ਭੋਗਲ ਨੂੰ ਸੰਸਥਾ ਵਲੋ ਸਨਮਾਨ ਪੱਤਰ ਅਤੇ ਸਿਰਪਾਉ ਪਾ ਕੇ ਸਨਮਾਨਿਤ ਕੀਤਾ।ਇਸ ਤਰ੍ਹਾਂ ਸੰਸਥਾ ਦੇ ਅਕਾਊਂਟੈਟ ਯੋਗੇਸ਼ ਪਾਠਕ ਨੇ ਪਤੰਜਲੀ ਯੋਗ ਸਮਿਤੀ ਦੇ ਸਿਖਿਆਰਥੀ ਬਾਬੂ ਖਾਨ ਨੂੰ ਸਨਮਾਨ ਪੱਤਰ ਅਤੇ ਸਿਰਪਾਉ ਪਾ ਕੇ ਸਨਮਾਨਿਤ ਕੀਤਾ।ਇਸ ਮੋਕੇ ਚੀਫ ਵਾਰਡਨ ਕਮਰਜੀਤ ਸੇਖੋ ਨੇ ਸੰਸਥਾ ਦੇ ਲੋਕਾਂ ਦੀ ਸਿਹਤ ਲਈ ਕੀਤੇ ਇਸ ਉਪਰਾਲੇ ਦੀ ਸ਼ਾਲਾਘਾ ਕਰਦਿਆ ਕਿਹਾ ਕਿ ਹਰ ਵਿਅਕਤੀ ਨੂੰ ਆਪਣਾ ਸ਼ਰੀਰ ਨਿਰੋਆ ਰੱਖਣ ਲਈ ਹਰ ਰੋਜ਼ ਯੋਗਾ ਕਰਨਾ ਚਾਹੀਦਾ ਹੈ ਤਾਂ ਜ਼ੋ ਸਮੇ ਦੇ ਨਾਲ ਨਾਲ ਵੱਧਦੀਆ ਜਾ ਰਹੀਆ ਬਿਮਾਰੀਆਂ ਤੋਂ ਬੱਚਿਆ ਜਾ ਸਕੇ।ਉਹਨਾਂ ਕਿਹਾ ਕਿ ਬੱਚਿਆ ਤੋ ਲੈ ਕੇ ਬਜੁਰਗਾਂ ਤੱਕ ਨੂੰ ਆਪਣੀ ਜਿੰਦਗੀ ਵਿੱਚ ਯੋਗਾ ਨੂੰ ਹਮੇਸ਼ਾ ਪਹਿਲਕਦਮੀ ਦਿੱਤੀ ਜਾਣੀ ਚਾਹੀਦੀ ਹੈ।ਇਸ ਮੋਕੇ ਸੀਨੀਅਰ ਮੀਤ ਪ੍ਰਧਾਨ ਤਰਨਵੀਰ ਸਿੰਘ ਕੋਹਲੀ,ਜਨਰਲ ਸਕੱਤਰ ਅਮਿਤ ਰਾਏ,ਜੁਆਇਂਟ ਸਕੱਤਰ ਮੁਕੇਸ਼ ਕਪੂਰ,ਪ੍ਰੋਪੋਗੰਡਾ ਸਕੱਤਰ ਅਨਿਲ ਗਰਗ,ਗੁਰਕੀਰਤ,ਸੋਹੀ ਜੀ,ਗੁਰਜਿੰਦਰਪਾਲ ਸਿੱਧੂ,ਕੋਹਲੀ ਪਰਿਵਾਰ ਸਮੇਤ ਕਈ ਹੋਰ ਇਲਾਕਾ ਨਿਵਾਸੀ ਹਾਜਿਰ ਰਹੇ.

