ਪੰਜਾਬਪਟਿਆਲਾ

ਸ਼੍ਰੋਮਣੀ ਅਕਾਲੀ ਤੇ ਬਸਪਾ ਦੀ ਹਨ੍ਹੇਰੀ ਆਪ, ਕਾਂਗਰਸ ਤੇ ਬੀਜੇਪੀ ਨੂੰ ਉਡਾ ਕੇ ਲੈ ਜਾਵੇਗੀ

ਅਰਬਨ ਅਸਟੇਟ ਦੇ ਲੋਕਾਂ ਦੀਆਂ ਬਿੱਟੂ ਚੱਠਾ ਨੇ ਸੁਨੀਆਂ ਮੁਸ਼ਕਲਾਂ

ਲੋਕਾਂ ਨਾਲ ਮੀਟਿੰਗ ਕਰਕੇ ਹਰ ਸਮੱਸਿਆ ਦਾ ਹੱਲ ਕਰਵਾਉਣ ਦਾ ਦਿੱਤਾ ਭਰੋਸਾ

ਪਟਿਆਲਾ, 1 ਫਰਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਹਨ੍ਹੇਰੀ ਆਪ, ਕਾਂਗਰਸ ਤੇ ਬੀਜੇਪੀ ਨੂੰ ਉਡਾ ਕੇ ਲੈ ਜਾਵੇਗੀ। ਬਿੱਟੂ ਚੱਠਾ ਨੇ ਅੱਜ ਜਿੱਥੇ ਅਰਬਨ ਅਸਟੇਟ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ, ਉੱਥੇ ਉਨ੍ਹਾਂ ਲੋਕਾਂ ਨਾਲ ਮੀਟਿੰਗ ਕਰਕੇ ਅਰਬਨ ਅਸਟੇਟ ਦੀ ਹਰ ਸਮੱਸਿਆ ਦਾ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਚੈਨ ਸਿੰਘ ਪੰਜਹੱਥਾ ਵੀ ਮੌਜੂਦ ਸਨ।

ਇਸ ਮੌਕੇ ਜਸਪਾਲ ਸਿੰਘ ਬਿੱਟੂ ਚੱਠਾ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਅਰਬਨ ਅਸਟੇਟ ਪਟਿਆਲਾ ਦੇ ਤਿੰਨਾਂ ਫੇਸਾਂ ਦੀਆਂ ਮੁਸ਼ਕਲਾਂ ਤੋਂ ਉਹ ਭਲੀਭਾਂਤ ਜਾਣੂ ਹਨ। ਇਸ ਲਈ ਹਰ ਇੱਕ ਸਮੱਸਿਆ ਦਾ ਹੱਲ ਕਰਵਾਉਣ ਲਈ ਉਨ੍ਹਾਂ ਵੱਲੋਂ ਆਪਣੀ ਪੂਰੀ ਵਾਹ ਲੱਗਾ ਦਿੱਤੀ ਜਾਵੇਗੀ। ਇਸ ਮੌਕੇ ਇੱਕਤਰ ਹੋਈ ਸੰਗਤ ਲੇ ਵੀ ਬਿੱਟੂ ਚੱਠਾ ਨੂੰ ਭਰੋਸਾ ਦਿੱਤਾ ਕਿ ਉਹ ਬਿੱਟੂ ਚੱਠਾ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ।

ਬਿੱਟੂ ਚੱਠਾ ਨੇ ਕਿਹਾ ਕਿ ਅੱਜ ਤੱਕ ਜੋ ਅਕਾਲੀ ਦਲ ਨੇ ਕਿਹਾ ਹੈ, ਉਹ ਕਰਕੇ ਵਿਖਾਇਆ ਹੈ, ਇਸ ਲਈ ਲੋਕਾਂ ਨੂੰ ਜਰਾ ਵੀ ਘਬਰਾਉਣ ਦੀ ਲੋੜ ਨਹੀਂ। ਅਕਾਲੀ ਦਲ ਬਸਪਾ ਦੀ ਸਰਕਾਰ ਬਣਦਿਆਂ ਹੀ ਲੋਕਾਂ ਲਈ ਵਿਕਾਸ ਦੇ ਸਾਰੇ ਰਾਹ ਖੋਲ ਦਿੱਤੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਰਣਜੀਤ ਸਿੰਘ ਕੋਲੀ, ਜਸਪਾਲ ਸ਼ਰਮਾ, ਰਾਮ ਸਿੰਘ, ਕਰਤਾਰ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਅਰਬਨ ਅਸਟੇਟ, ਗੁਰਬਚਨ ਸਿੰਘ ਸਾਹਨੀ, ਹਰੀ ਚੰਦ, ਜੇਕੇ ਕਲਿਆਣ, ਕੁਲਜਿੰਦਰ ਸਿੰਘ ਵਿਰਕ, ਗੁਰਨਾਮ ਸਿੰਘ ਬਾਜਵਾ, ਬੀਬੀ ਨਿਰਮਲਜੀਤ ਕੌਰ ਤੇ ਹੋਰ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜਰ ਸਨ।

Leave a Reply

Your email address will not be published. Required fields are marked *