ਪ੍ਰਧਾਨ ਮੰਤਰੀ ਦੇ ਆਉਣ ਨਾਲ ਲਘੂ ਤੇ ਖਾਦੀ ਉਦਯੋਗ ਨੂੰ ਹੁਲਾਰਾ ਮਿਲੇਗਾ : ਹਰਪਾਲਪੁਰ
ਹਰਫੂਲ ਬੋਸਰਕਲਾਂ ਨੇ ਕੀਤਾ ਬਲਾਕ ਸੰਮਤੀ ਦਫ਼ਤਰ ‘ਚ ਹਰਪਾਲਪੁਰ ਦਾ ਸਨਮਾਨ
10 ਲੱਖ ਤੱਕ ਬਿਨ੍ਹਾਂ ਗਾਰੰਟੀ ਆਪਣੇ ਕੰਮ ਲਈ ਲੋਨ ਦੇਵੇਗਾ ਖਾਦੀ ਬੋਰਡ
ਪਟਿਆਲਾ (ਮਧੂਸਾਰ ਬਿਊਰੋ )
ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਨੇ ਆਖਿਆ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਵਿੱਚ ਆਉਣ ਨਾਲ ਲਘੂ ਅਤੇ ਖਾਦੀ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ। ਸੀਨੀਅਰ ਵਾਈਸ ਚੇਅਰਮੈਨ ਹਰਪਾਲਪੁਰ ਇਥੇ ਸਨੌਰ ਬਲਾਕ ਸੰਮਤੀ ਵਿਖੇ ਵਾਈਸ ਚੇਅਰਮੈਨ ਹਰਫੂਲ ਸਿੰਘ ਬੋਸਰਕਲਾਂ ਅਤੇ ਸਮੁੱਚੇ ਬਲਾਕ ਸੰਮਤੀ ਮੈਂਬਰਾਂ ਅਤੇ ਪੰਚਾਇਤ ਯੂਨੀਅਨ ਵੱਲੋਂ ਰੱਖੇ ਉਨ੍ਹਾਂ ਦੇ ਸਨਮਾਨ ਸਮਾਰੋਹ ਤੋਂ ਬਾਅਦ ਗੱਲਬਾਤ ਕਰ ਰਹੇ ਸਨ।
ਇਸ ਮੌਕੇ ਹਰਵਿੰਦਰ ਸਿਘ ਹਰਪਾਲਪੁਰ ਨੇ ਆਖਿਆ ਕਿ ਲਘੂ ਅਤੇ ਖਾਦੀ ਉਦਯੋਗ ਬੋਰਡ ਨੇ ਹਮੇਸ਼ਾਂ ਹੀ ਪੰਜਾਬ ਦੀ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਵੱਡਾ ਯੋਗਦਾਨ ਪਾਇਆ ਹੈ, ਜਿਸ ਦੇ ਚਲਦਿਆਂ ਖਾਦੀ ਉਦਯੋਗ ਬੋਰਡ ਪਿੰਡਾਂ ਅਤੇ ਸ਼ਹਿਰਾਂ ਵਿੱਚ ਛੋਟੇ ਛੋਟੇ ਕਾਰੋਬਾਰ ਕਰਨ ਲਈ 25 ਪ੍ਰਤੀਸ਼ਤ ਸਬਸਿਡੀ ‘ਤੇ 10 ਲੱਖ ਦਾ ਲੋਨ ਬਿਨ੍ਹਾਂ ਗਰੰਟੀ ਦਿੰਦਾ ਹੈ ਤੇ ਐਸ.ਸੀ. ਭਾਈਚਾਰੇ ਨੂੰ 35 ਪ੍ਰਤੀਸ਼ਤ ਸਬ ਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਆਖਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਮ ਲੋਕ ਛੋਟੇ ਛੋਟੇ ਕਾਰਖਾਨੇ ਲਗਾ ਸਕਦੇ ਹਨ, ਬੂਟੀਕ ਖੋਲ ਸਕਦੇ ਹਨ , ਆਟਾ ਚੱਕੀ ਲਗਾ ਸਕਦੇ ਹਨ, ਲੱਕੜ ਦਾ ਕੋਈ ਵੀ ਕੰਮ ਕਰ ਸਕਦੇ ਹਨ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ ਵਾਸੀਆਂ ਨੂੰ ਖਾਦੀ ਉਤਪਾਦ ਅਪਨਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਖਾਦੀ ਬੋਰਡ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਅਸੀਂ ਹਮੇਸ਼ਾਂ ਹੀ ਲੋਕਾਂ ਦੀ ਸੇਵਾ ਵਿੱਚ ਹਾਜਰ ਰਹਾਂਗੇਂ। ਹਰਪਾਲਪੁਰ ਨੇ ਆਖਿਆ ਕਿ ਛੋਟੇ ਅਤੇ ਦਰਮਿਆਨੀ ਲੋਕਾਂ ਨੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਹੈ ਤੇ ਖਾਦੀ ਬੋਰਡ ਹਮੇਸ਼ਾਂ ਹੀ ਗਰੀਬਾਂ ਦੇ ਘਰਾਂ ਵਿੰਚ ਝੂਲਾ ਜਲਾਉਣ ਵਾਲਾ ਬੋਰਡ ਹੈ। ਇਸ ਮੌਕੇ ਵਾਈਸ ਚੇਅਰਮੈਨ ਹਰਫੂਲ ਸਿੰਘ ਬੋਸਰਕਲਾਂ ਨੇ ਆਖਿਆ ਕਿ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਸੀਨੀਅਰ ਵਾਈਸ ਚੇਅਰਮੈਨ ਲਗਾ ਕੇ ਪੰਜਾਬ ਸਰਕਾਰ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੈ ਸਿੰਘ ਡਕਾਲਾ, ਅਮਰਜੀਤ ਸਿੰਘ ਨੋਗਾਵਾਂ, ਸ਼ਵਿੰਦਰ ਸਿੰਘ ਅਲੀਪੁਰ, ਸੁਖਜੀਤ ਸਿੰਘ ਗਠੀਆਂ, ਹਰਮਿੰਦਰ ਸਿੰਘ ਜੋਗੀਪੁਰ, ਹਰਮੇਲ ਸਿੰਘ ਬੋਸਰਕਲਾਂ, ਮਹਿੰਦਰ ਸਿੰਘ, ਸੁਖਚੈਨ ਸਿੰਘ , ਬਲਦੇਵ ਸਿੰਘ ਡੰਡੋਆ, ਹਰਵਿੰਦਰ ਸਿੰਘ, ਸੁਖਵਿੰਦਰ ਸਿੰਘ ਨੂਰਖੇੜੀਆਂ, ਸੁੱਚਾ ਸਿੰਘ, ਅਮਨਦੀਪ ਸਿੰਘ ਡੀਲਵਾਲ, ਜਗਦੀਪ ਸਿੰਘ ਥੇੜੀ, ਕੁਲਦੀਪ ਸਿੰਘ ਸੰਮਤੀ ਮੈਂਬਰ, ਕ੍ਰਿਸ਼ਨ ਸਿੰਘ ਚੋਰਾ, ਧਰਮਪਾਲ ਸਿੰਘ ਗਨੋਰ, ਰਣਧੀਰ ਸਿੰਘ ਕਰਨਪੁਰ, ਹਰਕੀਤ ਸਿੰਘ ਬੀ.ਡੀ.ਪੀ.ਓ. , ਗੁਰਮੀਤ ਸਿੰਘ ਪੰਚਾਇਤ ਅਫਸਰ, ਨਿਰਮਲ ਸਿੰਘ ਜੇ.ਈ., ਹਰਵਿੰਦਰ ਗਿੱਲ ਜੇ.ਈ., ਮਨਦੀਪ ਕੌਰ ਸੁਪਰਡੈਂਟ ਸਮੇਤ ਸਮੂੰਹ ਪੰਚਾਇਤ ਸਕੱਤਰ ਹਾਜ਼ਰ ਸਨ।

