ਪਟਿਆਲਾ

ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਹੁੰਦਾ ਬੱਚਿਆਂ ਦਾ ਸਰਬਪੱਖੀ ਵਿਕਾਸ : ਪ੍ਰਿੰਸੀਪਲ ਹਰਮਿੰਦਰ ਕੌਰ

ਪਟਿਆਲਾ (ਮਧੂਸਾਰ ਬਿਊਰੋ)
ਸਰਕਾਰੀ ਬਿਕਰਮ ਕਾਲਜ ਆਫ ਕਾਮਰਸ, ਪਟਿਆਲਾ ਵਿੱਚ ਸਲਾਨਾ ਖੇਡ ਸਮਾਗਮ ਕਰਵਾਇਆ ਗਿਆ। ਇਸ ਦਾ ਉਦਘਾਟਨ ਕਰਦਿਆਂ ਪ੍ਰਿੰਸੀਪਲ, ਡਾ. ਹਰਮਿੰਦਰ ਕੌਰ ਨੇ ਖੇਡਾਂ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਪੜਾਈ ਦੇ ਨਾਲ-ਨਾਲ ਖੇਡਾਂ ਦਾ ਵੀ ਜਿੰਦਗੀ ਵਿੱਚ ਮਹੱਤਵਪੂਰਨ ਯੋਗਦਾਨ ਹੈ।

ਖੇਡਾਂ ਨਾਲ ਬੱਚੇ ਦਾ ਸਰਬਪੱਖੀ ਵਿਕਾਸ ਹੁੰਦਾ ਹੈ। ਇਸ ਅਵਸਰ ਤੇ 100 ਮੀਟਰ, 200 ਮੀਟਰ, 400 ਮੀਟਰ, 100*4 ਰੀਲੇਅ, ਚਾਟੀ ਰੇਸ, ਪੋਟੈਟੋ ਰੇਸ, ਬੋਰੀ ਰੇਸ ਅਤੇ ਦਰਜਾ ਚਾਰ ਕਰਮਚਾਰੀਆਂ ਦੀ 100 ਮੀਟਰ ਰੇਸ ਖੇਡ ਸਮਾਗਮ ਦਾ ਮੁੱਖ ਆਕਰਸ਼ਣ ਰਹੀ। 100 ਮੀਟਰ ਲੜਕਿਆਂ ਦੀ ਰੇਸ ਵਿੱਚ ਰਾਹੁਲ ਨੇਗੀ ਨੇ ਪਹਿਲਾ ਸਥਾਨ, ਸਾਗਰ ਕੁਮਾਰ ਨੇ ਦੂਜਾ ਅਤੇ ਨੀਰਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਦੀ 100 ਮੀਟਰ ਰੇਸ ਵਿੱਚ ਮਨੀਸ਼ਾ ਅਵੱਲ, ਆਯੂਸ਼ੀ ਦੂਜੇ ਸਥਾਨ ਉਤੇ ਅਤੇ ਤਾਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦਰਜਾ ਚਾਰ ਮਰਦ ਕਰਮਚਾਰੀਆਂ ਦੀ 100 ਮੀਟਰ ਰੇਸ ਵਿੱਚ ਕਪਿਲ ਪਾਰਸ (ਸੋਨੂੰ) ਪਹਿਲੇ ਸਥਾਨ ਤੇ ਸੁਰਿੰਦਰ ਦੂਜੇ ਸਥਾਨ ਉਤੇ ਅਤੇ ਜੈਕਰਨ ਤੀਜੇ ਸਥਾਨ ਤੇ ਰਿਹਾ। ਲੜਕੀਆਂ ਦੀ ਮਟਕਾ ਰੇਸ ਵਿੱਚ ਕਿਰਨਪ੍ਰੀਤ ਕੌਰ ਨੇ ਪਹਿਲਾ ਅਤੇ ਲੜਕਿਆਂ ਦੀ ਮਟਕਾ ਰੇਸ ਵਿੱਚ ਅਜੈ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੀ ਬੋਰੀ ਰੇਸ ਵਿੱਚ ਰਤਿੰਦਰ ਕੌਰ ਅਵੱਲ ਰਹੀ ਅਤੇ ਲੜਕਿਆਂ ਦੀ ਬੋਰੀ ਰੇਸ ਸਾਗਰ ਨੇ ਜਿੱਤੀ। ਇਸ ਤੋਂ ਇਲਾਵਾ ਪੋਟੈਟੋ ਰੇਸ, 200 ਮੀਟਰ ਰੇਸ, 100*4 ਰੀਲੇਅ ਰੇਸ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਸਮਾਗਮ ਦਾ ਮੰਚ ਸੰਚਾਲਨ ਡਾ. ਕੁਸੁਮ ਲਤਾ ਦੁਆਰਾ ਬਾਖੂਬੀ ਨਿਭਾਇਆ ਗਿਆ। ਖੇਡ ਸਮਾਗਮ ਦੀ ਸਮਾਪਤੀ ਉਤੇ ਪ੍ਰਿੰਸੀਪਲ ਡਾ. ਹਰਮਿੰਦਰ ਕੌਰ ਨੇ ਜਿੱਤੇ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਸਮਾਗਮ ਦੇ ਸਫਲਤਾਪੂਰਵਕ ਆਯੋਜਨ ਲਈ ਡਾ. ਪੀ.ਐਸ. ਰੇਖੀ ਅਤੇ ਉਹਨਾਂ ਦੀ ਸਾਰੀ ਟੀਮ ਦੀ ਭਰਪੂਰ ਸ਼ਲਾਘਾ ਕੀਤੀ।

Leave a Reply

Your email address will not be published. Required fields are marked *